ਗੈਜੇਟ ਡੈਸਕ—ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੂੰ ਫੋਰਬਸ ਲਿਸਟ 'ਚ 13ਵੇਂ ਸਭ ਤੋਂ ਤਾਕਤਵਰ ਵਿਅਕਤੀ ਦਾ ਦਰਜਾ ਦਿੱਤਾ ਗਿਆ ਹੈ। ਜੁਲਾਈ 2018 'ਚ ਉਨ੍ਹਾਂ ਦੀ ਕੁਲ ਜਾਇਦਾਦ 67.1 ਅਰਬ ਡਾਲਰ ਸੀ। ਪਰ ਕੀ ਤੁਸੀਂ ਜਾਣਦੋ ਕਿ ਉਨ੍ਹਾਂ ਦੀ ਬੇਟੀ ਆਪਣੇ ਪਿਤਾ ਦੇ ਬਾਰੇ 'ਚ ਕੀ ਸੋਚਦੀ ਹੈ? ਉਸ ਨੂੰ ਲੱਗਦਾ ਹੈ ਕਿ ਉਸ ਦੇ ਪਿਤਾ ਬੁੱਕਸਟੋਰ 'ਤੇ ਕੰਮ ਕਰਦੇ ਹਨ।
ਜ਼ੁਕਰਬਰਗ ਨੇ ਫੇਸਬੁੱਕ 'ਤੇ ਲਿਖਿਆ ਕਿ 'ਮੈਨੂੰ ਅੱਜ ਪਤਾ ਲੱਗਿਆ ਹੈ ਕਿ ਮੇਰੀ ਬੇਟੀ ਸੋਚਦੀ ਹੈ ਕਿ ਮੈਂ ਬੁੱਕਸਟੋਰ 'ਤੇ ਕੰਮ ਕਰਦਾ ਹਾਂ। ਇਸ 'ਤੇ ਇਕ ਫਾਲੋਵਰ ਨੇ ਉਸ ਤੋਂ ਪੁਛਿਆ ਕਿ ਬੇਟੀ ਨੂੰ ਬੁੱਕਸਟੋਰ ਦੇ ਬਾਰੇ 'ਚ ਕਿਵੇਂ ਪਤਾ ਚੱਲਿਆ? ਜ਼ੁਕਰਬਰਗ ਨੇ ਦੱਸਿਆ ਕਿ ਉਹ ਬੱਚੀ ਨੂੰ ਲੈ ਕੇ ਰੋਜ਼ ਬੁੱਕਸਟੋਰ ਅਤੇ ਲਾਈਬ੍ਰੇਰੀ ਜਾਂਦੇ ਹਨ।
ਦੱਸ ਦਈਏ ਕਿ ਮਾਰਕ ਜ਼ੁਕਰਬਰਗ ਦੋ ਬੇਟੀਆਂ ਦੇ ਪਿਤਾ ਹਨ। ਉਨ੍ਹਾਂ ਦੀ ਵੱਡੀ ਬੇਟੀ ਦਾ ਨਾਂ 'ਮੈਕਸ' ਅਤੇ ਛੋਟੀ ਦਾ ਨਾਂ 'ਅਗਸਤ' ਹੈ। ਪਹਿਲੇ ਬੇਟੀ ਦੇ ਜਨਮ 'ਤੇ ਜ਼ੁਕਰਬਰਗ ਨੇ ਕਿਹਾ ਸੀ ਉਹ ਦੁਨੀਆ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਨ। ਉਨ੍ਹਾਂ ਨੇ ਕਿਹਾ ਸੀ ਕਿ ਦੁਨੀਆ 'ਚ ਸੁਧਾਰ ਲਈ ਹੋਰ ਅਗੇ ਵਾਉਣ ਵਾਲੀ ਪੀੜੀ ਨੂੰ ਵਧੀਆ ਮਾਹੌਲ ਦੇਣ ਲਈ ਅਸੀਂ ਫੇਸਬੁੱਕ ਦੇ 99 ਫੀਸਦੀ ਸ਼ੇਅਰ ਦੇਵਾਂਗੇ।
13MP ਰੀਅਰ ਕੈਮਰਾ ਤੇ 4000mAh ਦੀ ਵੱਡੀ ਬੈਟਰੀ ਨਾਲ ਆਸੁਸ ਜ਼ੈੱਨਫੋਨ ਮੈਕਸ ਐੱਮ1 ਲਾਂਚ
NEXT STORY