ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਭਾਰਤੀ ਬਾਜ਼ਾਰ ’ਚ ਆਪਣੀ ਈਕੋ ਕਾਰ (Maruti Suzuki Eeco) ਨੂੰ ਨਵੇਂ ਅਵਤਾਰ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਅਪਡੇਟਿਡ ਈਕੋ ਐੱਮ.ਪੀ.ਵੀ. ਨੂੰ 5.10 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਹੈ। ਇਸਨੂੰ 13 ਵੇਰੀਐਂਟ ’ਚ ਵੇਚਿਆ ਜਾਵੇਗਾ ਜਿਸ ਵਿਚ 5-ਸੀਟਰ ਕੰਫੀਗਰੇਸ਼ਨ, 7-ਸੀਟਰ ਕੰਫੀਗਰੇਸ਼ਨ, ਕਾਰਗੋ, ਟੂਰ ਅਤੇ ਐਂਬੂਲੈਂਸ ਵਰਜ਼ਨ ਸ਼ਾਮਲ ਹਨ। ਨਵੇਂ ਅਵਤਾਰ ’ਚ ਇਸ ਕਾਰ ਨੂੰ ਐਕਸਟੀਰੀਅਰ ਦੇ ਨਾਲ ਇੰਜਣ ’ਚ ਵੀ ਅਪਗ੍ਰੇਡ ਮਿਲਦਾ ਹੈ। ਇਹ ਪੈਟਰੋਲ ਇੰਜਣ ਦੇ ਨਾਲ ਸੀ.ਐੱਨ.ਜੀ. ਕਿੱਟ ’ਚ ਵੀ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ– 5G ਦਾ ਕਮਾਲ! ਸਿਰਫ਼ ਇੰਨੇ ਸਕਿੰਟਾਂ ’ਚ ਡਾਊਨਲੋਡ ਹੋਈ 5GB ਦੀ ਮੂਵੀ
ਇਹ ਵੀ ਪੜ੍ਹੋ– Airtel ਨੇ ਦਿੱਤਾ ਝਟਕਾ, ਸਭ ਤੋਂ ਸਸਤੇ ਰੀਚਾਰਜ ਦੀ ਕੀਮਤ ’ਚ ਕੀਤਾ ਇੰਨਾ ਵਾਧਾ
ਮਾਰੂਤੀ ਈਕੋ ਮੌਜੂਦਾ ਸਮੇਂ ’ਚ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਵੈਨ ਹੈ ਅਤੇ ਸਭ ਤੋਂ ਸਸਤੀ 7-ਸੀਟਰ ਕਾਰ ਵੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਐਗਜ਼ੀਕਿਊਟਿਵ ਅਫ਼ਸਰ, ਮਾਰਕੀਟਿੰਗ ਅਤੇ ਸੇਲਸ- ਸ਼ਸ਼ਾਂਕ ਸ਼੍ਰੀਵਾਸਤਵ ਨੇ ਦੱਸਿਆ ਕਿ ਲਾਂਚ ਤੋਂ ਬਾਅਦ ਈਕੋ ਨੂੰ ਪਿਛਲੇ ਇਕ ਦਹਾਕੇ ’ਚ 9.75 ਲੱਖ ਤੋਂ ਜ਼ਿਆਦਾ ਲੋਕਾਂ ਨੇ ਖਰੀਦਿਆ ਹੈ। 93 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਇਹ ਆਪਣੇ ਸੈਗਮੈਂਟ ਦੀ ਲੀਡਰ ਹੈ।
ਇਹ ਵੀ ਪੜ੍ਹੋ– ਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ’ਚ ਕੀ ਰੱਖਿਐ! 70 ਸਾਲਾ ਸ਼ਖ਼ਸ ਨੇ 19 ਸਾਲ ਦੀ ਕੁੜੀ ਨਾਲ ਕਰਵਾਈ ‘ਲਵ ਮੈਰਿਜ’
ਇੰਜਣ ਅਤੇ ਮਾਈਲੇਜ
ਈਕੋ ’ਚ ਹੁਣ ਮਾਰੂਤੀ ਦਾ ਨਵਾਂ 1.2 ਲੀਟਰ ਡਿਊਲਜੈੱਟ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਓਹੀ ਇੰਜਣ ਹੈ ਜੋ ਡਿਜ਼ਾਈਨ, ਸਵਿੱਫਟ, ਬਲੈਨੋ ਅਤੇ ਬਾਕੀ ਮਾਡਲਾਂ ’ਚ ਮਿਲਦਾ ਹੈ। ਇਹ 6,000 ਆਰ.ਪੀ.ਐੱਮ. ’ਤੇ 80.76 ਪੀ.ਐੱਸ. ਦੀ ਪਾਵਰ ਅਤੇ 104.4 ਐੱਨ.ਐੱਮ. ਦਾ ਪੀਕ ਟਾਰਕ ਆਊਟਪੁਟ ਦਿੰਦਾ ਹੈ। ਇਹ ਪੁਰਾਣੇ ਇੰਜਣ ਤੋਂ ਜ਼ਿਆਦਾ ਪਾਵਰਫੁਲ ਹੈ। ਸੀ.ਐੱਨ.ਜੀ. ’ਤੇ ਚੱਲਣ ’ਤੇ ਪਾਵਰ ਘੱਟ ਕੇ 71.65 ਪੀ.ਐੱਸ. ਅਤੇ ਟਾਰਕ ਡਿੱਗ ਕੇ 95 ਐੱਨ.ਐੱਮ. ਹੋ ਜਾਂਦਾ ਹੈ। ਕੰਪਨੀ ਦੀ ਮੰਨੀਏ ਤਾਂ ਪੈਟਰੋਲ ਇੰਜਣ ’ਚ ਇਸਦੀ ਮਾਈਲੇਜ 20.20 ਕਿਲੋਮੀਟਰ ਪ੍ਰਤੀ ਲੀਟਰ ਅਤੇ ਸੀ.ਐੱਨ.ਜੀ. ਦੇ ਨਾਲ 27.05 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤਕ ਦੀ ਹੈ। ਪਿਛਲੇ ਇੰਜਣ ਦੇ ਮੁਕਾਬਲੇ ਇਹ 29 ਫੀਸਦੀ ਜ਼ਿਆਦਾ ਈਂਧਨ ਕੁਸ਼ਲ ਹੈ।
ਇਹ ਵੀ ਪੜ੍ਹੋ– ਆਟੋ ’ਚ AirPod ਭੁੱਲ ਗਈ ਕੁੜੀ, ਡਰਾਈਵਰ ਵੱਲੋਂ ਵਾਪਸੀ ਲਈ ਅਪਣਾਇਆ ਤਰੀਕਾ ਜਾਣ ਕਰੋਗੇ ਤਾਰੀਫ਼
Maruti Suzuki Eeco ਦੇ ਫੀਚਰਜ਼
ਮਾਰੂਤੀ ਸੁਜ਼ੂਕੀ ਈਕੋ ’ਚ ਰੇਕਲਾਈਨਿੰਗ ਫਰੰਟ ਸੀਟਾਂ, ਕੈਬਿਨ ਏਅਰ ਫਿਲਟਰ (ਏਸੀ ਵੇਰੀਐਂਟ ’ਚ) ਅਤੇ ਇਕ ਨਵਾਂ ਬੈਟਰੀ ਸੇਵਰ ਫੰਕਸ਼ਨ ਮਿਲਦਾ ਹੈ। ਇਸ ਵਿਚ ਨਵਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ, ਨਵਾਂ ਸਟੀਅਰਿੰਗ ਵ੍ਹੀਲ ਅਤੇ ਏਸੀ ਲਈ ਰੋਟਰੀ ਕੰਟਰੋਲ ਮਿਲਦੇ ਹਨ। ਸੇਫਟੀ ਲਈ ਇੰਜਣ ਇਮੋਬਿਲਾਈਜ਼ਰ, ਹੈਜ਼ਾਰਡ ਸਵਿੱਚ, ਡਿਊਲ ਏਅਰਬੈਗਸ, ਏ.ਬੀ.ਐੱਸ. ਦੇ ਨਾਲ ਈ.ਬੀ.ਡੀ. ਦਰਵਾਜ਼ਿਆਂ ਅਤੇ ਵਿੰਡੋਜ਼ ਲਈ ਚਾਈਲਡ ਲਾਕ ਅਤੇ ਰਿਵਰਸ ਪਾਰਕਿੰਗ ਸੈਂਸਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਸੈਮਸੰਗ ਨੇ ਲਾਂਚ ਕੀਤਾ ਕੰਪੈਕਟ ਡਿਜ਼ਾਈਨ ਵਾਲਾ 5G ਸਮਾਰਟਫੋਨ, ਪਾਣੀ ਨਾਲ ਵੀ ਨਹੀਂ ਹੋਵੇਗਾ ਖ਼ਰਾਬ
NEXT STORY