ਗੈਜੇਟ ਡੈਸਕ– ਏਅਰਟੈੱਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਇਹ ਗਾਹਕਾਂ ਨੂੰ ਕਈ ਤਰ੍ਹਾਂ ਦੇ ਪ੍ਰੀਪੇਡ ਪਲਾਨਸ ਆਫਰ ਕਰਦੀ ਹੈ। ਹੁਣ ਕੰਪਨੀ ਨੇ ਇਕ ਨਵਾਂ ਪ੍ਰੀਪੇਡ ਪਲਾਨ ਲਾਂਚ ਕੀਤਾ ਹੈ। ਏਅਰਟੈੱਲ ਦੇ ਇਸ ਪਲਾਨ ਦੀ ਕੀਮਤ 200 ਰੁਪਏ ਤੋਂ ਵੀ ਘੱਟ ਰੱਖੀ ਗਈ ਹੈ। ਕੰਪਨੀ ਦਾ ਇਹ ਪਲਾਨ 30 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸਨੂੰ ਲੈ ਕੇ ਟੈਲੀਕਾਮਟਾਕ ਨੇ ਰਿਪੋਰਟ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਪਨੀ 199 ਰੁਪਏ ਵਾਲਾ ਪ੍ਰੀਪੇਡ ਪਲਾਨ ਪੇਸ਼ ਕਰ ਰਹੀ ਹੈ। ਪਿਛਲੇ ਸਾਲ ਟੈਰਿਫ ਹਾਈਕ ਤੋਂ ਪਹਿਲਾਂ ਕੰਪਨੀ 199 ਰੁਪਏ ਵਾਲਾ ਪਲਾਨ ਆਫਰ ਕਰਦੀ ਸੀ। ਕੰਪਨੀ ਪਹਿਲਾਂ ਇਸ ਪਲਾਨ ਦੇ ਨਾਲ 24 ਦਿਨਾਂ ਦੀ ਮਿਆਦ ਦਿੰਦੀ ਸੀ। ਕੰਪਨੀ ਦਾ ਇਹ ਪ੍ਰੀਪੇਡ ਪਲਾਨ ਰੋਜ਼ਾਨਾ 1 ਜੀ.ਬੀ. ਡਾਟਾ ਦੇ ਨਾਲ ਆਉਂਦਾ ਸੀ। ਹੁਣ ਕੰਪਨੀ ਨੇ ਇਸ ਵਿਚ ਬਦਲਾਅ ਕੀਤੇ ਹਨ।
ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, 499 ਰੁਪਏ ’ਚ ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 3300GB ਡਾਟਾ
ਏਅਰਟੈੱਲ ਦਾ 199 ਰੁਪਏ ਵਾਲਾ ਪ੍ਰੀਪੇਡ ਪਲਾਨ
ਏਅਰਟੈੱਲ 199 ਰੁਪਏ ਵਾਲਾ ਪ੍ਰੀਪੇਡ ਪਲਾਨ ਵੈੱਬਸਾਈਟ ਅਤੇ ਮੋਬਾਇਲ ਐਪ ਰਾਹੀਂ ਦੇ ਰਹੀ ਹੈ। ਯਾਨੀ ਇਸਦੇ ਪਲੇਟਫਾਰਮ ’ਤੇ ਇਹ ਲਾਈਫ ਹੋ ਚੁੱਕਾ ਹੈ। ਗਾਹਕ ਇਸ ਪਲਾਨ ਦੇ ਨਾਲ ਰੀਚਾਰਜ ਕਰਵਾ ਸਕਦੇ ਹਨ। ਏਅਰਟੈੱਲ ਇਸ ਪਲਾਨ ਦੇ ਨਾਲ 30 ਦਿਨਾਂ ਦੀ ਮਿਆਦ ਦੇ ਰਹੀ ਹੈ।
ਇਹ ਵੀ ਪੜ੍ਹੋ– Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ
ਇਸਤੋਂ ਇਲਾਵਾ ਇਸ ਪਲਾਨ ’ਚ ਕੁੱਲ 3 ਜੀ.ਬੀ. ਡਾਟਾ ਵੀ ਦਿੱਤਾ ਜਾ ਰਿਹਾ ਹੈ। ਕੰਪਨੀ ਦੇ ਇਸ ਪ੍ਰੀਪੇਡ ਪਲਾਨ ਦੇ ਨਾਲ ਅਨਲਿਮਟਿਡ ਵੌਇਸ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਪਲਾਨ ਦੇ ਨਾਲ ਗਾਹਕਾਂ ਨੂੰ 300 ਐੱਸ.ਐੱਮ.ਐੱਸ. ਮਿਲਦੇ ਹਨ। ਇਸਤੋਂ ਇਲਾਵਾ ਵੀ ਗਾਹਕਾਂ ਨੂੰ ਕਈ ਹੋਰ ਫਾਇਦੇ ਇਸ ਪਲਾਨ ’ਚ ਦਿੱਤੇ ਜਾ ਰਹੇ ਹਨ। ਕੰਪਨੀ ਇਸ ਪ੍ਰੀਪੇਡ ਪਲਾਨ ਦੇ ਨਾਲ ਫ੍ਰੀ ਹੈਲੋ ਟਿਊਨਸ ਅਤੇ ਵਿੰਕ ਮਿਊਜ਼ਿਕ ਦਾ ਸਬਸਕ੍ਰਿਪਸ਼ਨ ਵੀ ਦਿੰਦੀ ਹੈ।
ਇਹ ਵੀ ਪੜ੍ਹੋ– ਭਾਰਤ ਦਾ ਸਭ ਤੋਂ ਸਸਤਾ 5G ਸਮਾਰਟਫੋਨ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ
ਐੱਸ.ਐੱਮ.ਐੱਸ. ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਲੋਕਲ ਐੱਸ.ਐੱਮ.ਐੱਸ. ਲਈ 1 ਰੁਪਏ ਜਦਕਿ ਐੱਸ.ਟੀ.ਡੀ. ਐੱਸ.ਐੱਮ.ਐੱਸ. ਲਈ 1.5 ਰੁਪਏ ਪ੍ਰਤੀ ਐੱਸ.ਐੱਮ.ਐੱਸ. ਚਾਰਜ ਕੀਤੇ ਜਾਣਗੇ। ਲਿਮਟ ਖਤਮ ਹੋਣ ਤੋਂ ਬਾਅਦ ਡਾਟਾ ਲਈ 50 ਪੈਸੇ ਪ੍ਰਤੀ ਐੱਮ.ਬੀ. ਖਰਚ ਕਰਨੇ ਪੈਣਗੇ। ਅਜਿਹੇ ’ਚ ਜੇਕਰ ਤੁਹਾਡੀ ਡਾਟਾ ਖਪਤ ਘੱਟ ਹੈ ਅਤੇ ਤੁਸੀਂ ਇਕ ਸਸਤਾ ਪਲਾਨ ਲੈਣਾ ਚਾਹੁੰਦੇ ਹੋ ਤਾਂ ਇਹ ਪਲਾਨ ਲੈ ਸਕਦੇ ਹੋ।
ਇਹ ਵੀ ਪੜ੍ਹੋ– ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ
ਕੇਂਦਰੀ ਮੰਤਰੀ ਮੰਡਲ ਨੇ ਟੀ. ਵੀ. ਚੈਨਲਾਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਦਿੱਤੀ ਪ੍ਰਵਾਨਗੀ
NEXT STORY