ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਗਾਹਕਾਂ ਲਈ ਨਵੀਂ ‘ਸਰਵਿਸ ਆਨ ਵ੍ਹੀਲਜ਼’ ਸਹੂਲਤ ਲਾਂਚ ਕੀਤੀ ਹੈ। ਇਹ 4 ਪਹੀਆ ਵਾਹਨ ’ਤੇ ਬਣਾਈ ਗਈ ਸਮਾਰਟ ਵਰਕਸ਼ਾਪ ਹੈ, ਜਿਸ ਨੂੰ ਹਰ ਤਰ੍ਹਾਂ ਦੇ ਮਾਡਰਨ ਟੂਲਜ਼ ਤੇ ਟੈਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ। ਇਸ ਰਾਹÄ ਕਾਰ ਦੀ ਸਰਵਿਸ, ਰਿਪੇਅਰ ਤੇ ਹੋਰ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ।
ਕੰਪਨੀ ਦਾ ਬਿਆਨ
ਇਹ ਸੇਵਾ ਸ਼ੁਰੂ ਹੋਣ ’ਤੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਐਗਜ਼ੀਕਿਊਟਿਵ ਡਾਇਰੈਕਟਰ (ਸਰਵਿਸ) ਪਾਰਥੋ ਬੈਨਰਜੀ ਨੇ ਕਿਹਾ ਹੈ ਕਿ ‘ਸਰਵਿਸ ਆਨ ਵ੍ਹੀਲਜ਼’ ਸਹੂਲਤ ਨੂੰ ਲਾਂਚ ਕਰ ਕੇ ਅਸੀਂ ਬਹੁਤ ਖੁਸ਼ ਹਾਂ। ਇਹ 4 ਪਹੀਆ ਵਾਹਨ ’ਤੇ ਬਣਾਈ ਗਈ ਵਰਕਸ਼ਾਪ ਹੈ, ਜੋ ਸਾਡੇ ਗਾਹਕਾਂ ਲਈ ਯੂਨੀਕ ਸਰਵਿਸ ਹੈ। ਇਸ ਨਾਲ ਕਾਰ ਸਰਵਿਸਿੰਗ ਨਾਲ ਜੁੜੀ ਹਰ ਲੋੜ ਪੂਰੀ ਕੀਤੀ ਜਾ ਸਕੇਗੀ।
ਗਾਹਕ ਨੂੰ ਮਿਲਣਗੀਆਂ ਸਹੂਲਤਾਂ
ਸਰਵਿਸ ਆਨ ਵ੍ਹੀਲਜ਼ ਰਾਹੀਂ ਪੇਡ ਤੇ ਫ੍ਰੀ ਸਰਵਿਸ ਦੋਵੇਂ ਆਫਰਜ਼ ਦਿੱਤੀਆਂ ਜਾਣਗੀਆਂ। ਇਸ ਵਿਚ ਰਿਪੇਅਰ, ਅੰਡਰਬਾਡੀ ਇੰਸਪੈਕਸ਼ਨ, ਆਇਲ ਚੇਂਜਿੰਗ, ਫਿਲਟਰ ਕਲੀਨਿੰਗ ਆਦਿ ਵਰਗੀਆਂ ਸਹੂਲਤਾਂ ਵੀ ਮਿਲਣਗੀਆਂ। ਇਹ ਸਰਵਿਸ ਸੁਜ਼ੂਕੀ ਦੀਆਂ ਸਾਰੀਆਂ ਡੀਜ਼ਲ, ਪੈਟਰੋਲ ਤੇ ਸੀ. ਐੱਨ. ਜੀ. ਵੇਰੀਐਂਟਸ ਵਾਲੀਆਂ ਗੱਡੀਆਂ ਲਈ ਮੁਹੱਈਆ ਹੈ।
YouTube ਨੇ ਕੀਤੀ ਚਿਲਡਰਨ ਪ੍ਰਾਈਵੇਸੀ ਲਾਅ ਦੀ ਉਲੰਘਣਾ, ਲੱਗਾ 1420 ਕਰੋੜ ਰੁਪਏ ਦਾ ਜੁਰਮਾਨਾ
NEXT STORY