ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਨਵੀਂ ਜਨਰੇਸ਼ਨ ਵੈਗਨਆਰ ਦੀ ਭਾਰਤ ’ਚ ਲਾਂਚਿੰਗ ਤਰੀਕ ਦਾ ਖੁਲਾਸਾ ਕਰ ਦਿੱਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਦੇਸ਼ ’ਚ ਇਹ ਨਵੀਂ ਜਨਰੇਸ਼ਨ ਹੈਚਬੈਕ 23 ਜਨਵਰੀ 2019 ਨੂੰ ਲਾਂਚ ਕੀਤਾ ਜਾਵੇਗਾ। ਪਿਛਲੇ ਮਾਡਲ ਦੇ ਮੁਕਾਬਲੇ ਨਵੀਂ ਕਾਰ ’ਚ ਪਹਿਲਾਂ ਨਾਲੋਂ ਜ਼ਿਆਦਾ ਫੀਚਰਜ਼, ਜ਼ਿਆਦਾ ਸਪੇਸ ਅਤੇ ਬਿਹਤਰ ਸੇਫਟੀ ਫੀਚਰਜ਼ ਦਿੱਤੇ ਜਾਣਗੇ। ਮਾਰੂਤੀ ਸੁਜ਼ੂਕੀ ਨੇ ਨਵੀਂ ਜਨਰੇਸ਼ਨ ਵੈਗਨਆਰ ਨੂੰ ਫਿਲਹਾਲ ਵਿਕ ਰਹੇ ਮਾਡਲ ਨਾਲ ਮਿਲਦੀ-ਜੁਲਦੀ ਲੁੱਕ ਦਿੱਤੀ ਹੈ। ਇਸ ਤੋਂ ਇਲਾਵਾ ਕਾਰ ਨੂੰ ਪਹਿਲਾਂ ਵਰਗਾ ਹੀ ਬਾਕਸੀ ਡਿਜ਼ਾਈਨ ਦਿੱਤਾ ਗਿਆ ਹੈ ਪਰ ਕੁਝ ਪ੍ਰੀਮੀਅਮ ਫੀਚਰਜ਼ ਮੁਤਾਬਕ, ਇਸ ਦੇ ਐਕਸਟੀਰੀਅਰ ’ਚ ਕੁਝ ਬਦਲਾਅ ਕੀਤੇ ਗਏ ਹਨ ਜਿਸ ਵਿਚ ਕਾਰ ਦੇ ਟਾਪ ਮਾਡਲ ਦੇ ਨਾਲ ਦਿੱਤੇ ਜਾਣ ਵਾਲੇ ਐੱਲ.ਈ.ਡੀ. ਟੇਲ ਲੈਂਪਸ ਅਤੇ ਅਲੌਏ ਵ੍ਹੀਲਜ਼ ਸ਼ਾਮਲ ਹਨ।

ਕੀਮਤ
ਮਾਰੂਤੀ ਸੁਜ਼ੂਕੀ ਵੈਗਨਆਰ ਦੀ ਇਸ ਨਵੀਂ ਜਨਰੇਸ਼ਨ ਦੀ ਅਨੁਮਾਨਿਤ ਕੀਮਤ 4 ਤੋਂ 5 ਲੱਖ ਰੁਪਏ ਹੈ ਅਤੇ ਕੰਪਨੀ 2020 ਤਕ ਭਾਰਤ ’ਚ ਵੈਗਨਆਰ ਦਾ ਪੂਰੀ ਤਰ੍ਹਾਂ ਇਲੈਕਟ੍ਰਿਕ ਮਾਡਲ ਵੀ ਉਤਾਰਨ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ ਜਨਰੇਸ਼ਨ ਵੈਗਨਆਰ ਦਾ ਭਾਰਤ ’ਚ ਮੁਕਾਬਲਾ ਟਾਟਾ ਟਿਆਗੋ ਅਤੇ ਹਾਲੀਆ ਲਾਂਚ ਨਵੀਂ ਜਨਰੇਸ਼ਨ ਹੁੰਡਈ ਸੈਂਟਰੋ ਨਾਲ ਹੋਣ ਵਾਲਾ ਹੈ।

ਫੀਚਰਜ਼
ਨਵੀਂ ਵੈਗਨਆਰ ’ਚ 1-ਲੀਟਰ ਦਾ 3-ਸਿਲੰਡਰ K10 ਇੰਜਣ ਦੇਵੇਗੀ। ਇਸ ਤੋਂ ਇਲਾਵਾ 5-ਸਪੀਡ ਮੈਨੁਅਲ ਅਤੇ 5-ਸਪੀਡ AMT ਗਿਅਰਬਾਕਸ ਦਿੱਤਾ ਜਾ ਸਕਦਾ ਹੈ। ਨਵੀਂ ਜਨਰੇਸ਼ਨ ਵੈਗਨਆਰ ਦੇ ਟਾਪ ਮਾਡਲ ’ਚ ਕੰਪਨੀ ਨੇ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦੇ ਨਾਲ ਇਨਬਿਲਟ ਨੈਵੀਗੇਸ਼ਨ ਦਿੱਤਾ ਹੈ। ਇਸ ਦੇ ਨਾਲ ਹੀ ਕਾਰ ’ਚ ਰੀਅਰ ਪਾਰਕਿੰਗ ਸੈਂਸਰਜ਼, ਰੀਅਰ ਵਿਊ ਪਾਰਕਿੰਗ ਕੈਮਰਾ, ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਵਰਗੇ ਫੀਚਰਜ਼ ਦਿੱਤੇ ਜਾਣ ਦੀ ਉਮੀਦ ਹੈ।
48MP ਕੈਮਰਾ ਤੇ ਲਿੰਕ ਟਰਬੋ ਫੀਚਰ ਨਾਲ Honor V20 ਲਾਂਚ
NEXT STORY