ਆਟੋ ਡੈਸਕ– ਦੇਸ਼ ’ਚ ਵਧਦੀ ਹੋਈ ਇਲੈਕਟਰਿਕ ਵਾਹਨਾਂ ਦੀ ਮੰਗ ਨੂੰ ਵੇਖਦੇ ਹੋਏ ਕਈ ਕਾਰ ਕੰਪਨੀਆਂ ਇਲੈਕਟ੍ਰਿਕ ਵਾਹਨ ਬਾਜ਼ਾਰ ’ਚ ਲਾਂਚ ਕਰਨ ਦੀ ਤਿਆਰੀ ’ਚ ਹਨ। ਇਸ ਦੇ ਨਾਲ ਹੀ ਕੇਂਦਰ ਅਤੇ ਸੂਬਾ ਸਰਕਾਰਾਂ ਵੀ ਈ.ਵੀ. ਨੂੰ ਉਤਸ਼ਾਹ ਦੇਣ ਦੇ ਪਲਾਨ ਬਣਾ ਰਹੀਆਂ ਹਨ। ਅਜਿਹੇ ’ਚ ਸੁਜ਼ੂਕੀ ਮੋਟਰ ਕੋਰਪ ਭਾਰਤੀ ਇਲੈਕਟ੍ਰਿਕ ਬਾਜ਼ਾਰ ’ਚ ਐਂਟਰੀ ਕਰਨ ਲਈ ਤਿਆਰੀ ਕਰ ਰਹੀ ਹੈ।
ਮਾਰੂਤੀ ਸੁਜ਼ੂਕੀ ਨੇ ਸਾਲ 2018 ’ਚ ਐਲਾਨ ਕੀਤਾ ਸੀ ਕਿ ਕੰਪਨੀ ਬਹੁਤ ਜਲਦ ਬਾਜ਼ਾਰ ’ਚ ਆਪਣਾ ਇਲੈਕਟ੍ਰਿਕ ਵਾਹਨ ਲਾਂਚ ਕਰੇਗੀ। ਹਾਲ ਹੀ ’ਚ ਕੰਪਨੀ ਦੇ ਨਵੇਂ ਈ.ਵੀ. ਪ੍ਰੋਡਕਟ ਨੂੰ ਲੈ ਕੇ ਕੁਝ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਮੁਤਾਬਕ, ਸੁਜ਼ੂਕੀ ਆਪਣੀ ਪ੍ਰਸਿੱਧ ਹੈਚਬੈਕ WagonR ਦਾ ਇਲੈਕਟ੍ਰਿਕ ਵਰਜ਼ਨ ਬਹੁਤ ਜਲਦ ਲਾਂਚ ਕਰ ਸਕੀਦ ਹੈ। ਭਾਰਤ ’ਚ ਲਾਂਚਿੰਗ ਤੋਂ ਬਾਅਦ ਇਸ ਈ.ਵੀ. ਨੂੰ ਜਪਾਨ ਅਤੇ ਯੂਰਪ ਦੇ ਬਾਜ਼ਾਰਾਂ ’ਚ ਉਤਾਰਿਆ ਜਾਵੇਗਾ।
ਇਸਦੀ ਚਾਰਜਿੰਗ ਦੀ ਗੱਲ ਕਰੀਏ ਤਾਂ ਇਸਦਾ ਅਨੁਮਾਨਿਤ ਚਾਰਜਿੰਗ ਟਾਈਮ 7 ਘੰਟਿਆਂ ਦਾ ਹੋਵੇਗਾ। ਇਸਤੋਂ ਇਲਾਵਾ ਇਸ ਨੂੰ ਫਾਸਟ ਚਾਰਜਿੰਗ ਦੀ ਮਦਦ ਨਾਲ ਬੈਟਰੀ ਨੂੰ 0 ਤੋਂ 80 ਫੀਸਦੀ ਸਿਰਫ 1 ਘੰਟਿਆਂ ਤੋਂ ਘੱਟ ਸਮੇਂ ’ਚ ਚਾਰਜ ਕੀਤਾ ਜਾ ਸਕੇਗਾ। ਇਸਦੀ ਰੇਂਜ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੁਲ ਚਾਰਜਿੰਗ ’ਤੇ ਇਹ 200 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੈਅ ਕਰ ਸਕਦੀ ਹੈ।
ਕੰਪਨੀ ਦੁਆਰਾ ਇਸਦੀ ਕੀਮਤ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਪਰ ਉਮੀਦ ਹੈ ਕਿ ਇਸਦੀ ਕੀਮਤ 10 ਲੱਖ ਤੋਂ 11 ਲੱਖ ਰੁਪਏ ਦੇ ਵਿਚਕਾਰ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪਿਛਲੇ ਕਾਫੀ ਸਮੇਂ ਤੋਂ ਮਾਰੂਤੀ ਕੰਪਨੀ ਭਾਰਤੀ ਸੜਕਾਂ ’ਤੇ ਵੈਗਨਆਰ ਦੇ ਇਲੈਕਟ੍ਰਿਕ ਵਰਜ਼ਨ ਦੀ ਟੈਸਟਿੰਗ ਕਰ ਰਹੀ ਹੈ। ਫਿਲਹਾਲ ਇਸਦੀ ਲਾਂਚ ਤਾਰੀਖ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ
NEXT STORY