ਆਟੋ ਡੈਸਕ- ਮਾਰੂਤੀ ਸੁਜ਼ੂਕੀ ਨੇ ਆਟੋ ਐਕਸਪੋ 2023 'ਚ ਆਪਣੀ Brezza CNG ਨੂੰ ਪੇਸ਼ ਕਰ ਦਿੱਤਾ ਹੈ। ਇਹ ਕੰਪਨੀ ਦੀ ਦੂਜੀ CNG SUV ਕਾਰ ਹੈ। ਇਸ ਤੋਂ ਪਹਿਲਾਂ ਮਾਰੂਤੀ ਨੇ ਗ੍ਰੈਂਡ ਵਿਟਾਰਾ ਸੀ.ਐੱਨ.ਜੀ. ਨੂੰ ਲਾਂਚ ਕੀਤਾ ਸੀ। ਬ੍ਰੇਜ਼ਾ 'ਚ 1.5 ਲੀਟਰ ਪੈਟਰੋਲ ਇੰਜਣ ਦੇ ਨਾਲ ਫੈਕਟਰੀ ਫਿਟੇਡ ਸੀ.ਐੱਨ.ਜੀ. ਕਿੱਟ ਲੱਗੀ ਹੈ, ਜੋ ਗ੍ਰੈਂਡ ਵਿਟਾਰਾ 'ਚਵੀ ਦੇਖਣ ਨੂੰ ਮਿਲਦੀ ਹੈ। ਇਸਦਾ ਇੰਜਣ ਸੀ.ਐੱਨ.ਜੀ. ਦੇ ਨਾਲ 88 ਪੀ.ਐੱਸ. ਦੀ ਪਾਵਰ ਅਤੇ 121.5 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ 5 ਸਪੀਡ ਮੈਨੁਅਲ ਗਿਅਰਬਾਕਸ ਮਿਲਦਾ ਹੈ। ਉਮੀਦ ਹੈ ਕਿ ਇਹ ਲਗਭਗ 27 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦੇਵੇਗੀ ਜੋ ਗ੍ਰੈਂਡ ਵਿਟਾਰਾ ਸੀ.ਐੱਨ.ਜੀ. ਵੀ ਦਿੰਦੀ ਹੈ।

ਫੀਚਰਜ਼
ਬ੍ਰੇਜ਼ਾ ਵੀ.ਐਕਸ.ਆਈ. ਅਤੇ ਜ਼ੈੱਡ.ਐਕਸ.ਆਈ. ਵੇਰੀਐਂਟਸ 'ਚ ਉਪਲੱਬਧ ਹੈ। ਇਸ ਵਿਚ ਇਲੈਕਟ੍ਰਿਕ ਸਨਰੂਫ, ਕਰੂਜ਼ ਕੰਟਰੋਲ, ਇੰਜਣ ਪੁਸ਼ ਸਟਾਰਟ/ਸਟਾਪ, ਆਟੋਮੈਟਿਕ ਏਸੀ, 7-ਇੰਚ ਦਾ ਟੱਚਸਕਰੀਨ ਸਿਸਟਮ, ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇਅ, ਰੀਅਰ ਪਾਰਕਿੰਗ ਕੈਮਰਾ, ਈ.ਐੱਸ.ਪੀ., ਹਿੱਲ ਹੋਲਡ ਅਸਿਸਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਉਮੀਦ ਹੈ ਕਿ ਬ੍ਰੇਜ਼ਾ ਸੀ.ਐੱਨ.ਜੀ. 'ਚ ਵੀ ਇਹੀ ਫੀਚਰਜ਼ ਦੇਖਣ ਨੂੰ ਮਿਲਣਗੇ।

ਬ੍ਰੇਜ਼ਾ ਦੀ ਐਕਸ-ਸ਼ੋਅਰੂਮ ਕੀਮਤ 7.99 ਲੱਖ ਰੁਪਏ ਤੋਂ ਲੈ ਕੇ 13.96 ਲੱਖ ਰੁਪਏ ਤਕ ਹੈ। ਬ੍ਰੇਜ਼ਾ ਸੀ.ਐੱਨ.ਜੀ. ਪੈਟਰੋਲ ਵੇਰੀਐਂਟਸ ਤੋਂ ਕਰੀਬ 1 ਲੱਖ ਰੁਪਏ ਮਹਿੰਗੀ ਹੋਵੇਗੀ। ਕੰਪਨੀ ਕੋਲ ਹੁਣ 13 ਸੀ.ਐੱਨ.ਜੀ. ਕਾਰਾਂ ਹਨ ਜਿਨ੍ਹਾਂ 'ਚ Alto 800, Alto K10, S-Presso, Eeco, Wagon R, Celerio, Swift, Dzire, Baleno, Grand Vitara, XL6 ਅਤੇ Ertiga ਸ਼ਾਮਲ ਹਨ।
Samsung Galaxy S23 ਸੀਰੀਜ਼ ਦੀ ਪ੍ਰੀ-ਬੁਕਿੰਗ ਭਾਰਤ 'ਚ ਸ਼ੁਰੂ, ਇਸ ਦਿਨ ਹੋਵੇਗੀ ਲਾਂਚਿੰਗ
NEXT STORY