ਗੈਜੇਟ ਡੈਸਕ- Maruti Suzuki ਨੇ ਚੁੱਪਚਾਪ ਤਰੀਕੇ ਨਾਲ WagonR ਦਾ ਸੀ. ਐੱਨ. ਜੀ ਵੇਰੀਐਂਟ ਲਾਂਚ ਕਰ ਦਿੱਤਾ। Maruti WagonR CNG ਸਿਰਫ 1.0-ਲਿਟਰ ਇੰਜਣ ਵਾਲੇ ਬੇਸ ਵੇਰੀਐਂਟਸ LXi ਤੇ LXi (O) 'ਚ ਉਪਲੱਬਧ ਹੋਵੇਗੀ। LXI CNG ਦੀ ਕੀਮਤ 4.84 ਲੱਖ ਤੇ LXi (O) CNG ਦੀ ਕੀਮਤ 4.89 ਲੱਖ ਰੁਪਏ ਹੈ। ਇਹ ਕੀਮਤ ਇਨ੍ਹਾਂ ਦੇ ਪਟਰੋਲ ਵੇਰੀਐਂਟ ਤੋਂ 65,000 ਰੁਪਏ ਜ਼ਿਆਦਾ ਹੈ।
ਮਾਰੂਤੀ ਸੁਜ਼ੂਕੀ ਦਾ ਦਾਅਵਾ ਹੈ ਕਿ ਵੈਗਨ. ਆਰ ਸੀ. ਐੱਨ. ਜੀ ਦਾ ਮਾਇਲੇਜ 33.54 ਕਿਲੋਮੀਟਰ ਪ੍ਰਤੀ ਕਿੱਲੋਗ੍ਰਾਮ ਹੈ। ਉਥੇ ਹੀ ਇਸ ਦੇ 1.0-ਲਿਟਰ ਵਾਲੇ ਪਟਰੋਲ ਇੰਜਣ ਦਾ ਮਾਈਲੇਜ 22.5 ਕਿਲੋਮੀਟਰ ਪ੍ਰਤੀ ਲਿਟਰ ਹੈ। ਸੀ. ਐੱਨ. ਜੀ ਨਾਲ ਚੱਲਣ ਵਾਲਾ ਇਸ ਦਾ 1.0-ਲਿਟਰ ਕੇ-ਸੀਰੀਜ ਇੰਜਣ 59 2hp ਦਾ ਪਾਵਰ ਤੇ 78Nm ਟਾਰਕ ਜਨਰੇਟ ਕਰਦਾ ਹੈ। ਪਟਰੋਲ ਨਾਲ ਚੱਲਣ ਵਾਲਾ 1.0- ਲਿਟਰ ਇੰਜਣ 67 2hp ਦਾ ਪਾਵਰ ਤੇ 90 Nm ਟਾਰਕ ਜਨਰੇਟ ਕਰਦਾ ਹੈ। ਸੀ. ਐੱਨ.ਜੀ ਵੈਗਨ.ਆਰ 'ਚ ਸਿਰਫ ਮੈਨੂਅਲ ਟਰਾਂਸਮਿਸ਼ਨ ਮਿਲੇਗਾ।
ਦੋ ਇੰਜਣ 'ਚ ਆਉਂਦੀ ਹੈ ਵੈਗਨ. ਆਰ
ਦੱਸ ਦੇਈਏ ਕਿ ਨਵੀਂ ਮਾਰੂਤੀ ਵੈਗਨ.ਆਰ ਨੂੰ ਸੁਜ਼ੂਕੀ ਦੇ ਨਵੇਂ ਹਾਰਟੈਕਟ ਪਲੇਟਫਾਰਮ 'ਤੇ ਬਣਾਇਆ ਗਿਆ ਹੈ, ਜਿਸ ਵਜ੍ਹਾ ਨਾਲ ਇਹ ਕਾਰ ਪਹਿਲਾਂ ਤੋਂ ਵੱਡੀ, ਹੱਲਕੀ, ਸੁਰੱਖਿਅਤ ਤੇ ਜ਼ਿਆਦਾ ਆਰਾਮਦਾਈਕ ਹੈ। ਇਸ ਨੂੰ ਦੋ ਪਟਰੋਲ ਇੰਜਣ ਆਪਸ਼ਨ 'ਚ ਬਾਜ਼ਾਰ 'ਚ ਉਤਾਰਿਆ ਗਿਆ ਹੈ। 1.0-ਲਿਟਰ ਵਾਲੇ ਇੰਜਣ ਤੋਂ ਇਲਾਵਾ ਇਸ 'ਚ ਦੂਜਾ ਸਵਿਫਟ ਵਾਲਾ K-ਸੀਰੀਜ 1.2-ਲਿਟਰ, 4-ਸਿਲੰਡਰ ਪਟਰੋਲ ਇੰਜਣ ਹੈ, ਜੋ 83hp ਦਾ ਪਾਵਰ ਤੇ 113Nm ਟਾਰਕ ਜਨਰੇਟ ਕਰਦਾ ਹੈ। ਵੈਗਨ.ਆਰ ਦੀ ਕੀਮਤ 4.19 ਲੱਖ ਤੋਂ 5.69 ਰੁਪਏ ਦੇ ਵਿੱਚਕਾਰ ਹੈ।
Daiwa ਨੇ ਭਾਰਤ ’ਚ ਲਾਂਚ ਕੀਤਾ 40 ਇੰਚ ਦਾ ਨਵਾਂ Smart TV
NEXT STORY