ਗੈਜੇਟ ਡੈਸਕ - OnePlus ਨੇ ਚੀਨ 'ਚ ਆਪਣਾ ਇਕ ਹੋਰ ਨਵਾਂ 5G ਸਮਾਰਟਫੋਨ OnePlus Ace 6 Ultra ਲਾਂਚ ਕਰ ਦਿੱਤਾ ਹੈ। ਇਹ ਨਵਾਂ ਡਿਵਾਈਸ ਬ੍ਰਾਂਡ ਦੇ ਲੇਟੈਸਟ ਪਰਫਾਰਮੈਂਸ-ਫੋਕਸਡ ਸਮਾਰਟਫੋਨ ਲਾਈਨਅੱਪ 'ਚ OnePlus Ace 6 ਅਤੇ Ace 6T ਦੇ ਨਾਲ ਸ਼ਾਮਲ ਹੋ ਗਿਆ ਹੈ।
ਸ਼ਾਨਦਾਰ ਡਿਸਪਲੇਅ ਅਤੇ ਪਾਵਰਫੁੱਲ ਪ੍ਰੋਸੈਸਰ
ਇਸ ਫੋਨ 'ਚ 6.78-ਇੰਚ ਦੀ 1.5K ਰਿਜ਼ੌਲਿਊਸ਼ਨ ਵਾਲੀ AMOLED ਡਿਸਪਲੇਅ ਦਿੱਤੀ ਗਈ ਹੈ, ਜੋ 165Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਸ ਦੀ ਪੀਕ ਬ੍ਰਾਈਟਨੈੱਸ 1,800 ਨਿਟਸ ਤੱਕ ਜਾ ਸਕਦੀ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ ਫਲੈਗਸ਼ਿਪ MediaTek Dimensity 9500 ਚਿਪਸੈੱਟ ਲਗਾਇਆ ਗਿਆ ਹੈ, ਜਿਸ ਦੀ ਪੀਕ ਕਲੌਕ ਸਪੀਡ 4.21GHz ਤੱਕ ਹੈ।
ਦਮਦਾਰ ਬੈਟਰੀ ਅਤੇ ਫਾਸਟ ਚਾਰਜਿੰਗ
OnePlus Ace 6 Ultra ਦੀ ਸਭ ਤੋਂ ਵੱਡੀ ਖੂਬੀ ਇਸ ਦੀ 8,600mAh ਦੀ ਵਿਸ਼ਾਲ ਬੈਟਰੀ ਹੈ। ਇਸ ਦੇ ਨਾਲ ਹੀ ਇਸ 'ਚ 120W ਵਾਇਰਡ ਫਾਸਟ ਚਾਰਜਿੰਗ ਦਾ ਸਪੋਰਟ ਵੀ ਮਿਲ ਰਿਹਾ ਹੈ, ਜੋ ਫੋਨ ਨੂੰ ਬਹੁਤ ਤੇਜ਼ੀ ਨਾਲ ਚਾਰਜ ਕਰਦਾ ਹੈ।
ਕੈਮਰਾ ਅਤੇ ਸਟੋਰੇਜ
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅੱਪ ਹੈ, ਜਿਸ 'ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ (OIS ਦੇ ਨਾਲ) ਅਤੇ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਲੈਂਜ਼ ਸ਼ਾਮਲ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 16-ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਡਿਵਾਈਸ 16GB ਤੱਕ ਦੀ RAM ਅਤੇ 1TB ਤੱਕ ਦੀ ਸਟੋਰੇਜ ਦੇ ਨਾਲ ਆਉਂਦਾ ਹੈ।
ਕੀਮਤ (ਭਾਰਤੀ ਰੁਪਏ 'ਚ ਅੰਦਾਜ਼ਨ) :-
12GB + 256GB : ਲਗਭਗ 48,400 ਰੁਪਏ
12GB + 512GB : ਲਗਭਗ 52,500 ਰੁਪਏ
16GB + 256GB : ਲਗਭਗ 56,700 ਰੁਪਏ
16GB + 512GB : ਲਗਭਗ 60,800 ਰੁਪਏ
16GB + 1TB : ਲਗਭਗ 70,500 ਰੁਪਏ
ਇਹ ਫੋਨ ਫਿਲਹਾਲ ਚੀਨ 'ਚ ਲਾਂਚ ਕੀਤਾ ਗਿਆ ਹੈ ਅਤੇ ਇਸ ਦੇ ਗੇਮਿੰਗ ਕੰਟਰੋਲਰ ਵਰਗੇ ਫੀਚਰਸ ਇਸ ਨੂੰ ਮੋਬਾਈਲ ਗੇਮਰਜ਼ ਲਈ ਇੱਕ ਬਿਹਤਰੀਨ ਵਿਕਲਪ ਬਣਾਉਂਦੇ ਹਨ।
ਆਸਟ੍ਰੇਲੀਆ ਸਰਕਾਰ ਦਾ ਵੱਡਾ ਫੈਸਲਾ ; ਮੈਟਾ, ਗੂਗਲ ਅਤੇ ਟਿਕਟੋਕ 'ਤੇ ਲੱਗੇਗਾ ਟੈਕਸ!
NEXT STORY