ਗੈਜੇਟ ਡੈਸਕ - Xiaomi ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣਾ ਇਕ ਹੋਰ ਨਵਾਂ 5G ਸਮਾਰਟਫੋਨ Redmi Turbo 5 ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਫੋਨ ਕੰਪਨੀ ਦੀ 'Redmi Turbo' ਸੀਰੀਜ਼ ਦਾ ਭਾਰਤ 'ਚ ਆਉਣ ਵਾਲਾ ਪਹਿਲਾ ਸਮਾਰਟਫੋਨ ਹੋਵੇਗਾ। ਇਹ ਇਕ ਪਰਫਾਰਮੈਂਸ-ਫੋਕਸਡ ਡਿਵਾਈਸ ਹੋਣ ਦੀ ਉਮੀਦ ਹੈ, ਜਿਸ 'ਚ ਫਲੈਗਸ਼ਿਪ-ਪੱਧਰ ਦੇ ਫੀਚਰਸ ਦੇਖਣ ਨੂੰ ਮਿਲ ਸਕਦੇ ਹਨ।
ਜੂਨ 'ਚ ਹੋ ਸਕਦੀ ਹੈ ਐਂਟਰੀ
ਸੋਸ਼ਲ ਮੀਡੀਆ 'ਤੇ ਮਿਲੀ ਜਾਣਕਾਰੀ ਅਨੁਸਾਰ, Redmi Turbo 5 ਜੂਨ ਦੀ ਸ਼ੁਰੂਆਤ 'ਚ ਭਾਰਤ 'ਚ ਲਾਂਚ ਹੋ ਸਕਦਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤੀ ਮਾਡਲ ਦੇ ਸਪੈਸੀਫਿਕੇਸ਼ਨਸ ਚੀਨ 'ਚ ਲਾਂਚ ਹੋਏ ਮਾਡਲ ਵਰਗੇ ਹੀ ਹੋਣਗੇ ਅਤੇ ਇਹ ਫੋਨ Amazon 'ਤੇ ਖਰੀਦਣ ਲਈ ਉਪਲਬਧ ਹੋਵੇਗਾ।
Redmi Turbo 5 ਦੇ ਸ਼ਾਨਦਾਰ ਫੀਚਰਸ
ਸਰੋਤਾਂ ਅਨੁਸਾਰ, ਇਸ ਫੋਨ 'ਚ ਹੇਠ ਲਿਖੇ ਦਮਦਾਰ ਫੀਚਰਸ ਮਿਲ ਸਕਦੇ ਹਨ :-
ਡਿਸਪਲੇਅ
- 6.59-ਇੰਚ ਦੀ AMOLED ਡਿਸਪਲੇਅ, 1.5K ਰੈਜ਼ੋਲਿਊਸ਼ਨ ਅਤੇ 120Hz ਰਿਫ੍ਰੈਸ਼ ਰੇਟ ਦੇ ਨਾਲ।
ਪ੍ਰੋਸੈਸਰ
- ਬਿਹਤਰ ਕਾਰਗੁਜ਼ਾਰੀ ਲਈ ਇਸ 'ਚ MediaTek Dimensity 8500 Ultra ਚਿੱਪਸੈੱਟ ਮਿਲ ਸਕਦਾ ਹੈ।
ਬੈਟਰੀ ਅਤੇ ਚਾਰਜਿੰਗ
- ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ 7,560mAh ਦੀ ਵਿਸ਼ਾਲ ਬੈਟਰੀ ਹੈ, ਜੋ 100W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਕੈਮਰਾ
- ਫੋਟੋਗ੍ਰਾਫੀ ਲਈ 50-ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਸੈਲਫੀ ਲਈ 20-ਮੈਗਾਪਿਕਸਲ ਦਾ ਫਰੰਟ ਕੈਮਰਾ ਹੋਣ ਦੀ ਸੰਭਾਵਨਾ ਹੈ।
ਸਾਫਟਵੇਅਰ
- ਇਹ ਡਿਵਾਈਸ Android 16 'ਤੇ ਆਧਾਰਿਤ HyperOS 3 'ਤੇ ਰਨ ਕਰ ਸਕਦਾ ਹੈ।
ਇਸ ਤੋਂ ਇਲਾਵਾ, ਫੋਨ ਨੂੰ ਧੂੜ ਅਤੇ ਪਾਣੀ ਤੋਂ ਸੁਰੱਖਿਅਤ ਰੱਖਣ ਲਈ ਇਸ 'ਚ IP66, IP68, IP69 ਅਤੇ IP69K ਰੇਟਿੰਗਾਂ ਦਿੱਤੀਆਂ ਗਈਆਂ ਹਨ। ਕੰਪਨੀ Redmi Turbo 5 ਦੇ ਨਾਲ ਦੇਸ਼ 'ਚ ਕੁਝ ਹੋਰ ਉਤਪਾਦ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
8000mAh ਦੀ ਬੈਟਰੀ 50 MG ਦੇ ਕੈਮਰਾ ਨਾਲ ਲਾਂਚ ਹੋਇਆ ਸ਼ਾਨਦਾਰ Phone! ਫੀਚਰਜ਼ ਜਾਣ ਉੱਡਣਗੇ ਹੋਸ਼
NEXT STORY