ਗੈਜੇਟ ਡੈਸਕ - ਲੈਪਟਾਪ ਬਣਾਉਣ ਵਾਲੀ ਮਸ਼ਹੂਰ ਕੰਪਨੀ ਲੈਨੋਵੋ ਨੇ ਟੈੱਕ ਜਗਤ 'ਚ ਧਮਾਕਾ ਕਰਦੇ ਹੋਏ ਆਪਣਾ ਨਵਾਂ ਗੇਮਿੰਗ ਸਮਾਰਟਫੋਨ Legion Y70 ਲਾਂਚ ਕਰ ਦਿੱਤਾ ਹੈ। ਲੰਬੇ ਸਮੇਂ ਤੋਂ ਇਸ ਫੋਨ ਦਾ ਇੰਤਜ਼ਾਰ ਕਰ ਰਹੇ ਮੋਬਾਈਲ ਯੂਜ਼ਰਸ ਲਈ ਕੰਪਨੀ ਨੇ ਇਸ ਨੂੰ ਬੇਹੱਦ ਸ਼ਕਤੀਸ਼ਾਲੀ ਫੀਚਰਸ ਨਾਲ ਚੀਨ 'ਚ ਪੇਸ਼ ਕੀਤਾ ਹੈ।
ਦਮਦਾਰ ਪ੍ਰੋਸੈਸਰ ਅਤੇ ਡਿਸਪਲੇਅ
ਇਹ ਨਵਾਂ ਸਮਾਰਟਫੋਨ Snapdragon 8 Gen 5 ਚਿਪਸੈੱਟ ਨਾਲ ਲੈਸ ਹੈ, ਜੋ 3.80ਗੀਗਾਹਰਟਜ਼ ਤੱਕ ਦੀ ਟਾਪ ਕਲੌਕ ਸਪੀਡ 'ਤੇ ਕੰਮ ਕਰ ਸਕਦਾ ਹੈ। ਫੋਨ 'ਚ 6.82-ਇੰਚ ਦੀ 2K OLED ਡਿਸਪਲੇਅ ਦਿੱਤੀ ਗਈ ਹੈ, ਜੋ 144Hz ਰਿਫ੍ਰੈਸ਼ ਰੇਟ ਅਤੇ 7000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਬਿਹਤਰ ਗੇਮਿੰਗ ਅਨੁਭਵ ਲਈ ਇਸ 'ਚ 500Hz ਜਾਇਰੋਸਕੋਪ ਅਤੇ Adreno 829 GPU ਮੌਜੂਦ ਹੈ।
8000mAh ਦੀ ਮੈਗਾ ਬੈਟਰੀ
ਫੋਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ 8000mAh ਦੀ ਵਿਸ਼ਾਲ ਬੈਟਰੀ ਹੈ। ਕੰਪਨੀ ਦਾ ਦਾਅਵਾ ਹੈ ਕਿ 1200 ਵਾਰ ਚਾਰਜ ਕਰਨ ਤੋਂ ਬਾਅਦ ਵੀ ਬੈਟਰੀ ਦੀ ਸਿਹਤ 80 ਫੀਸਦੀ ਤੋਂ ਉੱਪਰ ਰਹੇਗੀ। ਇਸ ਨੂੰ ਤੇਜ਼ੀ ਨਾਲ ਚਾਰਜ ਕਰਨ ਲਈ 90W ਫਾਸਟ ਚਾਰਜਿੰਗ ਤਕਨੀਕ ਦਿੱਤੀ ਗਈ ਹੈ।
ਕੈਮਰਾ ਅਤੇ ਹੋਰ ਫੀਚਰਸ
ਫੋਟੋਗ੍ਰਾਫੀ ਲਈ ਇਸ 'ਚ ਡੁਅਲ ਰੀਅਰ ਕੈਮਰਾ ਸੈੱਟਅੱਪ ਹੈ, ਜਿਸ 'ਚ 50 ਮੈਗਾਪਿਕਸਲ ਦਾ ਮੁੱਖ OIS ਕੈਮਰਾ (Sony LYT710 ਸੈਂਸਰ) ਅਤੇ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈਂਜ਼ ਦਿੱਤਾ ਗਿਆ ਹੈ। ਸੈਲਫੀ ਲਈ ਫੋਨ 'ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਫੋਨ ਨੂੰ ਧੂੜ ਅਤੇ ਪਾਣੀ ਤੋਂ ਬਚਾਉਣ ਲਈ IP66, IP68 ਅਤੇ IP69 ਰੇਟਿੰਗ ਮਿਲੀ ਹੋਈ ਹੈ।
ਕੀਮਤਾਂ 'ਤੇ ਇਕ ਨਜ਼ਰ
ਲੈਨੋਵੋ ਨੇ ਇਸ ਨੂੰ ਚਾਰ ਵੇਰੀਐਂਟਸ 'ਚ ਲਾਂਚ ਕੀਤਾ ਹੈ :-
12GB + 256GB - ਲਗਭਗ 36,800 ਰੁਪਏ।
12GB + 512GB - ਲਗਭਗ 45,400 ਰੁਪਏ।
16GB + 512GB - ਲਗਭਗ 51,000 ਰੁਪਏ।
16GB + 1TB - ਲਗਭਗ 62,000 ਰੁਪਏ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੈਨੋਵੋ ਨੇ ਸਾਲ 2022 'ਚ Legion Y90 ਨਾਮਕ ਗੇਮਿੰਗ ਫੋਨ ਲਾਂਚ ਕੀਤਾ ਸੀ। ਹੁਣ ਨਵਾਂ Legion Y70 ਆਪਣੇ ਸ਼ਕਤੀਸ਼ਾਲੀ 16GB ਰੈਮ ਅਤੇ ਵੱਡੀ ਬੈਟਰੀ ਨਾਲ ਮਾਰਕੀਟ 'ਚ ਦੂਜੇ ਬ੍ਰਾਂਡਾਂ ਨੂੰ ਸਖ਼ਤ ਟੱਕਰ ਦੇਣ ਲਈ ਤਿਆਰ ਹੈ।
ਪੂਰੀ ਤਰ੍ਹਾਂ ਬਦਲ ਗਿਆ YouTube ਚਲਾਉਣ ਦਾ ਤਰੀਕਾ! ਆ ਗਿਆ Gemini AI ਦਾ ਧਾਕੜ ਫੀਚਰ
NEXT STORY