ਗੈਜੇਟ ਡੈਸਕ– ਚਿੱਪ ਨਿਰਮਾਤਾ ਕੰਪਨੀ ਮੀਡੀਆਟੈੱਕ ਨੇ ਆਪਣਾ ਪਹਿਲਾ 5ਜੀ ਮੋਬਾਇਲ ਪ੍ਰੋਸੈਸਰ ਲਾਂਚ ਕਰ ਦਿੱਤਾ ਹੈ ਅਤੇ ਇਸ ਨੂੰ Dimensity 1000 5G ਨਾਂ ਨਾਲ ਲਾਂਚ ਕੀਤਾ ਗਿਆ ਹੈ। ਨਵੇਂ ਚਿੱਪ ਸੈੱਟ ਨੂੰ ਪ੍ਰੀਮੀਅਮ ਅਤੇ ਫਲੈਗਸ਼ਿਪ ਸਮਾਰਟਫੋਨਜ਼ ਲਈ ਖਾਸਤੌਰ ’ਤੇ ਬਣਾਇਆ ਗਿਆ ਹੈ। MediaTek Dimensity ਚਿੱਪ ਸੈੱਟ ਦੇ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ 2020 ਦੀ ਪਹਿਲੀ ਤਿਮਾਹੀ ’ਚ ਦੇਖਣ ਨੂੰ ਮਿਲ ਸਕਦਾ ਹੈ।
ਮੀਡੀਆਟੈੱਕ ਦਾ Dimensity 1000 5G ਪ੍ਰੋਸੈਸਰ 5ਜੀ ਦੋ ਕਰੀਅਰ ਅਗ੍ਰੀਗੇਸ਼ਨ (2CC CA) ਨੂੰ ਸੁਪੋਰਟ ਕਰਦਾ ਹੈ ਅਤੇ ਇਸ ਦੇ ਦੁਨੀਆ ਦਾ ਸਭ ਤੋਂ ਤੇਜ਼ 5ਜੀ ਪ੍ਰੋਸੈਸਰ ਹੋਣ ਦਾ ਦਾਅਵਾ ਕੰਪਨੀ ਵਲੋਂ ਕੀਤਾ ਗਿਆ ਹੈ। ਮੀਡੀਆਟੈੱਕ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ 4.7Gbps ਦੀ ਡਾਊਨਲਿੰਕ ਅਤੇ 2.5Gbps ਦੀ ਅਪਲਿੰਕ ਸਪੀਡ ਸਬ-6Hz ਨੈੱਟਵਰਕਸ ਦੇ ਨਾਲ ਦਿੱਤੀ ਜਾਵੇਗੀ। ਇਹ ਚਿੱਪ ਸੈੱਟ 2ਜੀ ਤੋਂ ਲੈ ਕੇ 5ਜੀ ਤਕ ਸਾਰੇ ਕੁਨੈਕਟਿਵਿਟੀ ਜਨਰੇਸ਼ੰਸ ਲਈ ਮਲਟੀ-ਮੋਡ ਸੁਪੋਰਟ ਦਿੱਤਾ ਗਿਆ ਹੈ।
ਬਿਹਤਰ ਹੋਈ ਗੇਮਿੰਗ ਪਰਫਾਰਮੈਂਸ
Dimensity 1000 5G ਦੇ ਚਾਰ Arm Cortex-A77 ਕੋਰ 2.6GHz ਤਕ ਆਪਰੇਟ ਕਰਦਾ ਹੈ ਅਤੇ ਬਾਕੀ ਚਾਰ Arm Cortex-A55 ਕੋਰ 2.0GHz ’ਤੇ ਪਾਵਰ-ਇਫਿਸ਼ੰਟ ਪਰਫਾਰਮੈਂਸ ਦਿੰਦੇ ਹਨ। ਕੰਪਨੀ ਮੁਤਾਬਕ, ਇਹ ਦੁਨੀਆ ਦਾ ਪਹਿਲਾ Arm Mali-G77 GPU ਦੇ ਨਾਲ ਆਉਣ ਵਾਲਾ ਚਿੱਪ ਸੈੱਟ ਦੇ ਨਾਲ ਆਉਣ ਵਾਲਾ ਚਿੱਪ ਸੈੱਟ ਹੈ, ਜੋ 5ਜੀ ਸਪੀਡ ’ਤੇ ਬਿਹਤਰੀਨ ਗੇਮਿੰਗ ਅਤੇ ਸਟਰੀਮਿੰਗ ਪਰਫਾਰਮੈਂਸ ਦੇਖਣ ਨੂੰ ਮਿਲੇਗੀ। ਇਹ ਡਿਊਲ ਮੋਡ 5ਜੀ ਸੁਪੋਰਟ ਦੇ ਨਾਲ ਆਉਂਦਾ ਹੈ ਅਤੇ ਫੋਨ ਦਾ ਨਵਾਂ MediaTek AI ਪ੍ਰੋਸੈਸਿੰਗ ਯੂਨਿਟ-APU 3.0 ਦਿੱਤਾ ਗਿਆ ਹੈ।
80MP ਤਕ ਕੈਮਰਾ ਸੁਪੋਰਟ
ਫੋਟੋਗ੍ਰਾਫੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਸ ਦੇ 5-ਕੋਰ ਇਮੇਜ ਸਿਗਨਲ ਪ੍ਰੋਸੈਸਰ (ISP) ਨੂੰ ਮੀਡੀਆਟੈੱਕ ਦੀ Imagiq+ ਟੈਕਨੋਲੋਜੀ ਦੇ ਨਾਲ ਕੰਬਾਈਨ ਕੀਤਾ ਗਿਆ ਹੈ। ਇਹ ਚਿੱਪ ਸੈੱਟ 80 ਮੈਗਾਪਿਕਸਲ ਕੈਮਰਾ ਸੈਂਸਰ 24 ਫਰੇਮ ਪ੍ਰਤੀ ਸੈਕਿੰਡ ਅਤੇ 32+16 ਮੈਗਾਪਿਕਸਲ ਡਿਊਲ ਕੈਮਰਾ ਵਰਗੇ ਮਲਟੀ ਆਪਸ਼ੰਸ ਨੂੰ ਵੀ ਸੁਪੋਰਟ ਕਰਦਾ ਹੈ। ਇਸ APU ’ਚ ਐਡਵਾਂਸਡ ਏ.ਆਈ. ਕੈਮਰਾ ਸੁਪੋਰਟ ਆਟੋ ਫੋਕਸ, ਆਟੋ-ਐਕਸਪੋਜ਼ਰ, ਆਟੋ ਵਾਈਟ ਬੈਲੇਂਸ, ਨੌਇਸ ਰਿਡਕਸ਼ਨ, ਹਾਈ-ਡਾਇਨਾਮਿਕ ਰੇਂਜ (ਐੱਚ.ਡੀ.ਆਰ.) ਅਤੇ ਫੇਸ਼ਲ ਡਿਟੈਕਸ਼ਨ ਦੇ ਨਾਲ ਦਿੱਤੀ ਗਈ ਹੈ। ਪਹਿਲੀ ਵਾਰ ਇਸ ਵਿਚ ਮਲਟੀ-ਫਰੇਮ ਵੀਡੀਓ ਐੱਚ.ਡੀ.ਆਰ. ਕੈਪੇਬਿਲਿਟੀ ਵੀ ਦਿੱਤੀ ਗਈ ਹੈ।
30 ਦਸੰਬਰ ਨੂੰ ਹੋਵੇਗੀ ਰੀਅਲਮੀ Buds Air ਦੀ ਅਗਲੀ ਸੇਲ, ਜਾਣੋ ਕੀਮਤ
NEXT STORY