ਤਾਈਪੇ (ਤਾਈਵਾਨ) - ਫੈਬਲੈੱਸ ਸੈਮੀਕੰਡਕਟਰ ਕੰਪਨੀ ਮੀਡੀਆਟੈੱਕ ਇਸ ਸਾਲ ਸਤੰਬਰ ਤੋਂ ਦੁਨੀਆ ਦੀ ਸਭ ਤੋਂ ਛੋਟੀ 2 ਨੈਨੋਮੀਟਰ ਆਕਾਰ ਦੀ ਚਿਪ ਦਾ ਉਤਪਾਦਨ ਸ਼ੁਰੂ ਕਰੇਗੀ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੌਜੂਦਾ ਸਮੇਂ ’ਚ ਸਭ ਤੋਂ ਛੋਟੀ ਚਿਪ 3 ਨੈਨੋਮੀਟਰ ਆਕਾਰ ਦੀ ਹੈ। ਮੀਡੀਆਟੈੱਕ ਦੇ ਵਾਈਸ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਰਿਕ ਤਸਾਈ ਨੇ ਗਲੋਬਲ ਤਕਨਾਲੋਜੀ ਪ੍ਰੋਗਰਾਮ ਕੰਪਿਊਟੈਕਸ ’ਚ ਕਿਹਾ, ‘‘ਅਸੀਂ ਹੁਣ 2 ਨੈਨੋਮੀਟਰ ਵੱਲ ਵਧ ਰਹੇ ਹਾਂ। ਅਸੀਂ ਇਸ ਸਾਲ ਸਤੰਬਰ ’ਚ ਆਪਣਾ ਪਹਿਲਾ 2 ਨੈਨੋਮੀਟਰ ‘ਡਿਵਾਈਸ’ ਲਿਆਵਾਂਗੇ। ਬੇਸ਼ੱਕ, ਇਹ ਇਕ ਹਾਈ-ਵਾਲਿਊਮ ਵਾਲੀ ਚਿਪ ਹੈ। ਕਾਊਂਟਰਪੁਆਇੰਟ ਰਿਸਰਚ ਦੇ ਖੋਜ ਨਿਰਦੇਸ਼ਕ ਤਰੁਣ ਪਾਠਕ ਨੇ ਕਿਹਾ ਕਿ ਮੀਡੀਆਟੈੱਕ ਦਾ ਇਹ ਐਲਾਨ ਕਿ ਉਸ ਦੀ ਪਹਿਲੀ 2 ਨੈਨੋਮੀਟਰ ਚਿਪ ਸਤੰਬਰ ’ਚ ਲਿਆਂਦੀ ਜਾਵੇਗੀ, ਇਕ ਮਹੱਤਵਪੂਰਨ ਪ੍ਰਾਪਤੀ ਹੈ।’’
Google I/O 2025: AI ਮੋਡ ਬਦਲ ਦੇਵੇਗਾ ਗੂਗਲ ਸਰਚ, Android XR ਸਮੇਤ ਬਹੁਤ ਕੁਝ ਹੋਇਆ ਲਾਂਚ
NEXT STORY