ਜਲੰਧਰ- ਆਉਣ ਵਾਲੇ ਸਮੇਂ 'ਚ ਰੋਬੋਟ ਘਰਾਂ ਵਿਚ ਪਰਸਨਲ ਅਸਿਸਟੈਂਟ ਤੇ ਸਹਿਯੋਗੀ ਦੇ ਰੂਪ ਵਿਚ ਕੰਮ ਕਰਨਗੇ। Omate ਕੰਪਨੀ ਦਾ ਦਾਅਵਾ ਹੈ ਕਿ ਯੂਮੀ (yumi) ਪਹਿਲਾ ਰੋਬੋਟ ਹੈ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ 'ਤੇ ਕੰਮ ਕਰਦਾ ਹੈ। ਯੂਮੀ ਅਲੈਕਸਾ (ਵੁਆਇਸ ਅਸਿਸਟੈਂਟ) ਅਤੇ ਐਂਡ੍ਰਾਇਡ ਆਧਾਰਿਤ ਰੋਬੋਟ ਹੈ, ਜਿਸ ਨੂੰ ਵੁਆਇਸ ਦੀ ਮਦਦ ਨਾਲ ਕੰਟਰੋਲ ਕੀਤੀ ਜਾ ਸਕਦਾ ਹੈ।
ਯੂਮੀ ਦੀ ਲੰਬਾਈ 11.7 ਇੰਚ ਹੈ ਅਤੇ ਇਹ ਆਪਣੇ ਸਿਰ ਨੂੰ ਘੁਮਾ ਸਕਦਾ ਹੈ ਅਤੇ ਪੈਰਾਂ ਦੀ ਥਾਂ ਇਸ ਵਿਚ ਪਹੀਏ ਲੱਗੇ ਹਨ। ਯੂਮੀ ਦਾ ਚਿਹਰਾ ਡਿਸਪਲੇ ਦੇ ਰੂਪ ਵਿਚ ਵੀ ਕੰਮ ਕਰਦਾ ਹੈ ਅਤੇ ਇਹ ਡਿਸਪਲੇ ਕਿਸੇ ਟੈਬਲੇਟ ਵਾਂਗ ਸੇਵਾ ਦਿੰਦੀ ਹੈ।
ਆਓ ਜਾਣਦੇ ਹਾਂ ਯੂਮੀ ਦੇ ਖਾਸ ਫੀਚਰਸ
5 ਇੰਚ ਦੀ ਐੱਚ. ਡੀ. ਟੱਚ ਸਕ੍ਰੀਨ ਡਿਸਪਲੇ।
ਡਿਸਪਲੇ ਨੂੰ ਬ੍ਰਾਊਜ਼ਰ, ਵੀਡੀਓ ਦੇਖਣ ਅਤੇ ਗੇਮ ਖੇਡਣ ਲਈ ਕਰ ਸਕਦੇ ਹੋ ਇਸਤੇਮਾਲ।
ਡੁਅਲ ਸਪੀਕਰ ਅਤੇ 5 ਮਾਈਕ੍ਰੋਫੋਨ ਜੋ ਵੁਆਇਸ ਕੰਟਰੋਲ ਦੇ ਸਮੇਂ ਆਉਂਦੇ ਹਨ ਕੰਮ।
1.3 ਗੀਗਾਹਰਟਜ਼ ਦਾ ਕਵਾਰਡ-ਕੋਰ ਏ. ਆਰ. ਐੱਮ. ਕੋਰਟਕਸ ਪ੍ਰੋਸੈਸਰ।
1 ਜੀ. ਬੀ. ਰੈਮ ਅਤੇ 8 ਜੀ. ਬੀ. ਇਨਬਿਲਟ ਸਟੋਰੇਜ।
Omate ਦਾ ਰੋਬੋਟਿਕ ਆਰਟੀਫੀਸ਼ੀਅਲ ਇੰਟੈਲੀਜੈਂਸ 1.0 ਆਪ੍ਰੇਟਿੰਗ ਸਿਸਟਮ।
ਇਸ ਵਿਚ ਲੱਗੇ ਕੈਮਰੇ ਨੂੰ ਹੋਮ ਸਕਿਓਰਿਟੀ ਦੇ ਰੂਪ ਵਿਚ ਵਰਤ ਸਕਦੇ ਹੋ ਅਤੇ ਮੋਬਾਈਲ ਐਪ ਰਾਹੀਂ ਘਰ ਵਿਚ ਕੀ ਹੋ ਰਿਹਾ ਹੈ, ਦੇਖ ਸਕਦੇ ਹੋ।
ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁੱਥ 4.0, ਯੂ. ਐੱਸ. ਬੀ. ਅਤੇ ਐੱਚ. ਡੀ. ਐੱਮ. ਆਈ. ਪੋਰਟਸ ਅਤੇ 3500 ਐੱਮ. ਏ. ਐੱਚ. ਬੈਟਰੀ ਲੱਗੀ ਹੈ।
ਯੂਜ਼ਰ ਵੁਆਇਸ ਦੀ ਮਦਦ ਨਾਲ ਵੈਦਰ, ਨਿਊਜ਼, ਵਿਕੀਪੀਡੀਆ ਤੋਂ ਜਾਣਕਾਰੀ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਉਬੇਰ ਤੋਂ ਵੀ ਕਾਰ ਬੁੱਕ ਕਰ ਸਕਦੇ ਹੋ ਅਤੇ ਹੋਮ ਡਿਵਾਈਸਿਸ ਨੂੰ ਕੰਟਰੋਲ ਕਰ ਸਕਦੇ ਹੋ।
ਇਸ ਦੀ ਸ਼ੁਰੂਆਤੀ ਕੀਮਤ 349 ਡਾਲਰ (ਲਗਭਗ 23290 ਰੁਪਏ) ਹੈ।
ਇਹ ਸਮਾਰਟਫੋਨ 4GB ਰੈਮ ਅਤੇ 16MP ਦੇ ਫ੍ਰੰਟ ਕੈਮਰੇ ਨਾਲ ਹੋਵੇਗਾ ਲੈਸ
NEXT STORY