ਜਲੰਧਰ- ਚੀਨੀ ਕੰਜ਼ਿਊਮਰ ਇਲੈਕਟ੍ਰੋਨਿਕ ਕੰਪਨੀ Meizu ਨੇ ਚੀਨ 'ਚ ਆਪਣਾ ਨਵਾਂ ਸਮਾਰਟਫੋਨ ਪ੍ਰੋ 6ਐੱਸ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 2699 ਚੀਨੀ ਯੁਆਨ (ਕਰੀਬ 26,618 ਰੁਪਏ) ਦੱਸੀ ਗਈ ਹੈ। ਇਸ ਦੀ ਵਿਕਰੀ 7 ਨਵੰਬਰ ਤੋਂ ਸ਼ੁਰੂ ਹੋਵੇਗੀ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ Meizu Pro 6s 'ਚ 5.2-ਇੰਚ ਦੀ (1920x1080) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ-ਐੱਚ.ਡੀ. ਅਮੋਲੇਡ ਡਿਸਪਲੇ ਮੋਜੂਦ ਹੈ। 2.5 ਗੀਗਾਹਰਟਜ਼ ਮੀਡੀਆਟੈੱਕ ਐੱਮ.ਟੀ.6797ਟੀ ਹਿਲੀਓ ਐਕਸ25 ਡੈਕਾ-ਕੋਰ ਪ੍ਰੋਸੈਸਰ 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਵੀ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ ਡੁਅਲ ਐੱਲ.ਈ.ਡੀ. ਫਲੈਸ਼ ਦ ੇਨਾਲ ਸੋਨੀ ਆਈ.ਐੱਮ.ਐਕਸ386 ਸੈਂਸਰ ਨਾਲ ਲੈਸ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ਵਿਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ਨੂੰ ਪਾਵਰ ਦੇਣ ਲਈ 3060 ਐੱਮ.ਏ.ਐੱਚ. ਦੀ ਨਾਨ-ਰਿਮੂਵੇਬਲ ਬੈਟਰੀ ਦਿੱਤੀ ਗਈ ਹੈ ਜੋ ਕਵਾਲਕਾਮ ਕੁਇੱਕ ਚਾਰਜ 3.0 ਟੈਕਨਾਲੋਜੂ ਨੂੰ ਸਪੋਰਟ ਕਰਦੀ ਹੈ।
ਵਾਇਨ ਦੇ ਕੋ-ਫਾਊਂਡਰ ਨੇ ਲਾਂਚ ਕੀਤੀ ਲਾਈਵ ਸਟਰੀਮਿੰਗ ਸਰਵਿਸ
NEXT STORY