ਜਲੰਧਰ : ਲਾਈਵ ਸਟਰੀਮਿੰਗ ਵੀਡੀਓ ਇਕ ਬਿਹਤਰੀਨ ਮਾਰਕੀਟ ਪਲੇਸ ਹੈ। ਵਾਈਨ ਦੇ ਕੋ-ਫਾਊਂਡਰ ਨੇ ਨਵਾਂ ਹਾਇਪ (Hype) ਐਪ ਲਾਂਚ ਕੀਤਾ ਹੈ ਜੋ ਕਿ ਏਪ ਵੀਡੀਓ ਐਪ ਹੈ ਅਤੇ ਲਾਈਵ ਸਟਰੀਮਿੰਗ ਦੀ ਪੇਸ਼ਕਸ਼ ਕਰਦਾ ਹੈ । ਹਾਇਪ 'ਚ ਬਹੁਤ ਸਾਰੇ ਮਲਟੀਮੀਡੀਆ ਫੀਚਰਸ ਦੇ ਨਾਲ-ਨਾਲ ਲਾਈਵ ਸਟਰੀਮਿੰਗ ਦਾ ਫੀਚਰ ਵੀ ਮਿਲਦਾ ਹੈ। ਆਡਿਅਨਸ ਮੈਂਬਰ ਪੋਲ, ਵੋਟ ਅਤੇ ਪ੍ਰਸ਼ਸ਼ਕਾਂ ਦੇ ਜ਼ਰੀਏ ਲਾਈਵ ਸਟਰੀਮਿੰਗ ਦੇ ਨਾਲ ਜੁੜ ਸਕਦੇ ਹੋ। ਇਸ ਐਪ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਗਾਣੇ, ਵੀਡੀਓ, ਇਮੇਜ਼ ਅਤੇ ਜੀ. ਆਈ. ਐੱਫ. ਫਾਇਲ ਨੂੰ ਆਪਣੇ ਡਿਵਾਇਸ ਨਾਲ ਲਾਈਵ ਕੀਤਾ ਜਾ ਸਕਦਾ ਹੈ।
ਫਿਲਹਾਲ ਇਸ ਨੂੰ ਆਈ. ਓ.ਐੱਸ. ਡਿਵਾਈਸਿਸ ਲਈ ਲਾਂਚ ਕੀਤਾ ਗਿਆ ਹੈ ਪਰ ਹਾਇਪ ਨੂੰ ਬਣਾਉਣ ਵਾਲੇ ਦਾ ਦਾਅਵਾ ਹੈ ਕਿ ਛੇਤੀ ਹੀ ਐਂਡ੍ਰਾਇਡ ਫੋਨਸ ਲਈ ਵੀ ਹਾਇਪ ਐਪ ਨੂੰ ਲਾਂਚ ਕੀਤਾ ਜਾਵੇਗਾ।
ਨਾਸਾ ਦਾ ਸਭ ਤੋਂ ਸ਼ਕਤੀਸ਼ਾਲੀ ਸਪੇਸ ਟੈਲੀਸਕੋਪ ਤਿਆਰ
NEXT STORY