ਗੈਜੇਟ ਡੈਸਕ– ਸੋਸ਼ਲ ਮੀਡੀਆ ਖੇਤਰ ਦੀ ਦਿੱਗਜ਼ ਕੰਪਨੀ ਮੇਟਾ ਨੇ ਇਕ ਭਾਰਤੀ ਕੰਪਨੀ ਸਾਈਬਰਰੂਟ ਰਿਸਕ ਐਡਵਾਇਜ਼ਰੀ ਵਲੋਂ ਸੰਚਾਲਿਤ 40 ਤੋਂ ਵੱਧ ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। ਇਹ ਕੰਪਨੀ ਕਥਿਤ ਤੌਰ ’ਤੇ ‘ਹੈਕਿੰਗ-ਫਾਰ-ਹਾਇਰ’ ਸੇਵਾਵਾਂ ’ਚ ਸ਼ਾਮਲ ਹੈ। ਮੇਟਾ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੇਟਾ ਨੇ ਚੀਨ ਤੋਂ ਇਕ ਅਣਪਛਾਤੀ ਇਕਾਈ ਵਲੋਂ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਚਲਾਏ ਜਾ ਰਹੇ ਕਰੀਬ 900 ਫਰਜ਼ੀ ਖਾਤਿਆਂ ਦੇ ਨੈੱਟਵਰਕ ਨੂੰ ਵੀ ਹਟਾ ਦਿੱਤਾ ਹੈ।
ਕੰਪਨੀ ਦੀ ‘ਿਨਯੁਕਤੀ ਉਦਯੋਗ ਲਈ ਨਿਗਰਾਨੀ’ ਨਾਲ ਸਬੰਧਤ ਜੋਖਮਾਂ ’ਤੇ 15 ਦਸੰਬਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਖਾਤੇ ਮਿਆਂਮਾਰ, ਭਾਰਤ, ਤਾਈਵਾਨ, ਅਮਰੀਕਾ ਅਤੇ ਚੀਨ ’ਚ ਫੌਜ ਕਰਮਚਾਰੀਆਂ, ਲੋਕ ਤੰਤਰ ਸਮਰਥਕ ਵਰਕਰਾਂ, ਸਰਕਾਰੀ ਕਰਮਚਾਰੀਆਂ, ਸਿਆਸਤਦਾਨਾਂ ਅਤੇ ਪੱਤਰਕਾਰਾਂ ਸਮੇਤ ਹੋਰ ਲੋਕਾਂ ਦਾ ਵੇਰਵਾ (ਡਾਟਾ) ਜੁਟਾ ਰਹੇ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅਸੀਂ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਸਾਈਬਰਰੂਟ ਰਿਸਕ ਐਡਵਾਇਜ਼ਰੀ ਪ੍ਰਾਈਵੇਟ ਨਾਂ ਦੀ ਇਕ ਭਾਰਤੀ ਕੰਪਨੀ ਵਲੋਂ ਸੰਚਾਲਿਤ 40 ਤੋਂ ਵੱਧ ਖਾਤਿਆਂ ਦੇ ਇਕ ਨੈੱਟਵਰਕ ਨੂੰ ਹਟਾ ਦਿੱਤਾ ਹੈ। ਅਸੀਂ ਆਪਣੇ ਐਪਸ ’ਤੇ ਸਿੱਧੇ ਮਾਲਵੇਅਰ ਸਾਂਝਾ ਕਰਨ ਦੀ ਥਾਂ ਇਹ ਕਦਮ ਉਠਾਇਆ ਹੈ। ਇਸ ਸਮੂਹ ਦੀਆਂ ਗਤੀਵਿਧੀਆਂ ਮੁੱਖ ਤੌਰ ’ਤੇ ਸੋਸ਼ਲ ਇੰਜੀਨੀਅਰਿੰਗ ਅਤੇ ਫਿਸ਼ਿੰਗ ’ਤੇ ਕੇਂਦਰਿਤ ਸੀ। ਇਸ ਦੇ ਰਾਹੀਂ ਇਹ ਲੋਕਾਂ ਨੂੰ ਵਰਗਲਾਉਣ ਦਾ ਕੰਮ ਕਰ ਰਿਹਾ ਸੀ। ਇਸ ਨਾਲ ਕਈ ਵਾਰ ਲੋਕ ਇੰਟਰਨੈੱਟ ’ਚ ਵੱਖ-ਵੱਖ ਆਨਲਾਈਨ ਖਾਤਿਆਂ ’ਤੇ ਆਪਣੀ ਜਾਣਕਾਰੀ ਸਾਂਝੀ ਕਰ ਦਿੰਦੇ ਹਨ।
ਫੇਸਬੁੱਕ 'ਚ ਆਇਆ ਬਗ! ਯੂਜ਼ਰਜ਼ ਨੂੰ ਆ ਰਹੀ ਪਰੇਸ਼ਾਨੀ, ਨਹੀਂ ਕਰ ਪਾ ਰਹੇ ਲਾਗਇਨ
NEXT STORY