ਆਟੋ ਡੈਸਕ- ਐੱਮ.ਜੀ. ਮੋਟਰ ਬਹੁਤ ਜਲਦ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਇਲੈਕਟ੍ਰਿਕ ਕਾਰ ਲਿਆਉਣ ਵਾਲੀ ਹੈ। ਕੰਪਨੀ ਨੇ ਪਿਛਲੇ ਸਾਲ ਖੁਲਾਸਾ ਕੀਤਾ ਸੀ ਕਿ ਉਹ ਜਲਦ ਹੀ ਆਪਣੀ ਹੈਚਬੈਕ ਲਾਂਚ ਕਰ ਸਕਦੀ ਹੈ। ਇਸਦੇ ਨਾਲ ਇਹ ਵੀ ਦੱਸਿਆ ਕਿ ਇਹ ਇਲੈਕਟ੍ਰਿਕ ਕਾਰ ਚੀਨ 'ਚ ਵਿਕਣ ਵਾਲੀ Wuling Air Ev 'ਤੇ ਆਧਾਰਿਤ ਹੋਵੇਗੀ। ਹਾਲ ਹੀ 'ਚ ਐੱਮ.ਜੀ. ਦੀ ਇਲੈਕਟ੍ਰਿਕ ਕਾਰ ਨੂੰ ਭਾਰਤ 'ਚ ਟੈਸਟਿੰਗ ਦੌਰਾਨ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਐੱਮ.ਜੀ. ਇਸਨੂੰ ਭਾਰਤ 'ਚ ਚਾਰ ਸੀਟਰ ਇਲੈਕਟ੍ਰਿਕ ਹੈਚਬੈਕ ਵਰਜ਼ਨ 'ਚ ਪੇਸ਼ ਕਰ ਸਕਦੀ ਹੈ। ਵੁਲਿੰਗ ਆਪਣੀ ਮਿੰਨੀ ਇਲੈਕਟ੍ਰਿਕ ਕਾਰ ਏਅਰ ਈਵੀ ਕੁਝ ਚੁਣੇ ਹੋਏ ਦੱਖਣ ਏਸ਼ੀਆਈ ਦੇਸ਼ਾਂ 'ਚ ਵੇਚ ਰਹੀ ਹੈ। ਭਾਰਤ 'ਚ ਇਸਨੂੰ ਵੱਖਰਾ ਨਾਮ ਦਿੱਤਾ ਜਾਵੇਗਾ। ਕੰਪਨੀ ਨੇ ਭਾਰਤ ਆਧਾਰਿਤ ਕੰਸੈਪਟ ਮਾਡਲ ਦਾ ਕੋਡਨੇਮ E230 ਰੱਖਿਆ ਸੀ। ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਟੈਸਟਿੰਗ ਮਾਡਲ ਦਾ ਡਿਜ਼ਾਈਨ ਵੁਲਿੰਗ ਏਅਰ ਈਵੀ ਵਰਗਾ ਹੈ ਅਤੇ ਕੰਪਨੀ ਨੇ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ।

ਦੱਸ ਦੇਈਏ ਕਿ ਪਿਛਲੇ ਸਾਲ ਐੱਮ.ਜੀ. ਨੇ ਆਪਣੀ ਨਵੀਂ ਇਲੈਕਟ੍ਰਿਕ ਕਾਰ ਨੂੰ ਜਨਵਰੀ 2023 'ਚ ਲਾਂਚ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਕਾਰ ਦੀ ਅਜੇ ਟੈਸਟਿੰਗ ਹੋ ਰਹੀ ਹੈ, ਜਿਸ ਕਾਰਨ ਇਸਨੂੰ ਲਾਂਚ ਹੋਣ 'ਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਉਮੀਦ ਹੈ ਕਿ ਐੱਮ.ਜੀ. ਦੀ ਨਵੀਂ ਇਲੈਕਟ੍ਰਿਕ ਕਾਰ ਇਸ ਸਾਲ ਦੂਜੀ ਛਮਾਹੀ 'ਚ ਲਾਂਚ ਹੋ ਸਕਦੀ ਹੈ। ਜਾਣਕਾਰੀ ਮੁਤਾਬਕ, ਐੱਮ.ਜੀ. ਇਸ ਇਲੈਕਟ੍ਰਿਕ ਕਾਰ ਦੀ ਕੀਮਤ 10 ਲੱਖ ਰੁਪਏ ਹੋ ਸਕਦੀ ਹੈ।
277 ਸ਼ਹਿਰਾਂ 'ਚ ਪਹੁੰਚਿਆ Jio True 5G , 20 ਹੋਰ ਸ਼ਹਿਰਾਂ 'ਚ ਸੇਵਾਵਾਂ ਹੋਈਆਂ ਸ਼ੁਰੂ
NEXT STORY