ਆਟੋ ਡੈਸਕ– ਐੱਮ.ਜੀ. ਮੋਟਰਸ ਨੇ ਆਖ਼ਿਰਕਾਰ ਆਪਣੀ ਪਾਵਰਫੁਲ ਗਲੋਸਟਰ ਐੱਸ.ਯੂ.ਵੀ. ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਕੁੱਲ ਚਾਰ ਮਾਡਲਾਂ- ਸੁਪਰ, ਸਮਾਰਟ, ਸ਼ਾਰਪ ਅਤੇ ਸੈਵੀ ’ਚ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਸ਼ੁਰੂਆਤੀ ਮਾਡਲ ਦੀ ਕੀਮਤ 28.98 ਲੱਖ ਰੁਪਏ ਰੱਖੀ ਗਈ ਹੈ, ਉਥੇ ਹੀ ਇਸ ਦੇ ਟਾਪ ਮਾਡਲ ਦੀ ਕੀਮਤ 35.38 ਲੱਖ ਰੁਪਏ ਹੈ। ਐੱਮ.ਜੀ. ਗਲੋਸਟਰ ’ਤੇ ਗਾਹਕਾਂ ਨੂੰ ਕੰਪਨੀ 6 ਸੀਟਾਂ ਅਤੇ 7 ਸੀਟਾਂ ਦਾ ਆਪਸ਼ਨ ਵੀ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਟੋਇਟਾ ਫਾਰਚੂਨਰ ਨੂੰ ਟੱਕਰ ਦੇਣ ਲਈ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਹੈ।

ਦੱਸ ਦੇਈਏ ਕਿ ਜੇਕਰ ਤੁਸੀਂ ਅਕਤੂਬਰ ਮਹੀਨੇ ਤੋਂ ਪਹਿਲਾਂ ਇਸ ਕਾਰ ਦੀ ਬੁਕਿੰਗ ਕੀਤੀ ਹੈ ਤਾਂ ਤੁਹਾਨੂੰ ਇਹ ਸਭ ਤੋਂ ਪਹਿਲਾ ਡਿਲਿਵਰ ਹੋਵੇਗੀ। ਜਾਣਕਾਰੀ ਮੁਤਾਬਕ, ਕੰਪਨੀ 2000 ਐੱਮ.ਜੀ. ਗਲੋਸਟਰ ਨੂੰ ਪਹਿਲਾਂ ਡਿਲਿਵਰ ਕਰੇਗੀ। ਇਸ ਦੀ ਬੁਕਿੰਗ 1 ਲੱਖ ਰੁਪਏ ਦੀ ਰਾਸ਼ੀ ਨਾਲ ਕੰਪਨੀ ਨੇ ਸ਼ੁਰੂ ਕੀਤੀ ਸੀ।
MG Gloster Price
ਮਾਡਲ |
ਕੀਮਤ |
Super (7 Seater) |
28,98 lakh |
Smart (7 Seater) |
30,98 lakh |
Sharp (7 Seater) |
33,68 lakh |
Sharp (6 Seater) |
33,98 lakh |
Savvy (6 Seater) |
35,38 lakh |
ਦੋ ਡੀਜ਼ਲ ਇੰਜਣ ਦੀ ਮਿਲੇਗੀ ਆਪਸ਼ਨ
ਐੱਮ.ਜੀ. ਗਲੋਸਟਰ ਇਕ ਵੱਡੀ ਫੁਲ ਸਾਈਜ਼ ਪ੍ਰੀਮੀਅਮ ਐੱਸ.ਯੂ.ਵੀ. ਹੈ ਜਿਸ ਨੂੰ ਕੰਪਨੀ ਦੋ ਡੀਜ਼ਲ ਇੰਜਣ ਆਪਸ਼ਨ ਨਾਲ ਲੈ ਕੇ ਆਈ ਹੈ। ਇਸ ਦਾ ਪਹਿਲਾ ਇੰਜਣ 2.0 ਲੀਟਰ ਦਾ 4 ਸਲੰਡਰ ਟਰਬੋ ਡੀਜ਼ਲ ਇੰਜਣ ਹੈ ਜੋ ਕਿ 163 ਐੱਚ.ਪੀ. ਦੀ ਪਾਵਰ ਅਤੇ 375 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨਾਲ 8 ਸਪੀਡ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ।
ਉਥੇ ਹੀ ਦੂਜੇ ਇੰਜਣ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਇਸੇ ਦਾ ਹੀ ਟਵਿਨ ਟਰਬੋ ਵਰਜ਼ਨ ਹੈ ਜਿਸ ਨੂੰ ਸਿਰਫ ਸ਼ਾਰਪ ਅਤੇ ਸੈਵੀ ਟ੍ਰਿਮ ’ਚ ਹੀ ਉਪਲੱਬਧ ਕੀਤਾ ਜਾਵੇਗਾ। ਇਹ ਇੰਜਣ 218 ਐੱਚ.ਪੀ. ਦੀ ਪਾਵਰ ਅਤੇ 480 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਹ ਐੱਸ.ਯੂ.ਵੀ. ਤੁਹਾਨੂੰ ਆਨ-ਡਿਮਾਂਡ 4 ਵ੍ਹੀਲ ਡ੍ਰਾਈਵ ’ਚ ਮਿਲੇਗੀ। ਦੋਵਾਂ ਹੀ ਇੰਜਣਾਂ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਉਪਲੱਬਧ ਕੀਤਾ ਜਾਵੇਗਾ।
ਐੱਮ.ਜੀ. ਗਲੋਸਟਰ ’ਚ ਮਿਲਣਗੇ ਇਹ ਆਧੁਨਿਕ ਫੀਚਰਜ਼
ਇਸ ਪਾਵਰਫੁਲ ਐੱਸ.ਯੂ.ਵੀ. ’ਚ ਨਵੀਂ ਆਈ ਸਮਾਰਟ ਤਕਨੀਕ ਨਾਲ 3ਡੀ ਮੈਪਿੰਗ, ਗਾਣਿਆਂ ਲਈ ਵੌਇਸ ਸਰਚ, ਐਂਟੀ ਥੈਫਟ ਇੰਮੋਬਿਲਾਈਜੇਸ਼ਨ ਆਦਿ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਇਸ ਵਿਚ ਐਡਵਾਂਸ ਡਰਾਈਵਰ ਅਸਿਸਟ ਸਿਸਟਮ, ਆਟੋ ਪਾਰਕ ਅਸਿਸਟ ਫੀਚਰ, ਫਰੰਟ ਕੋਲਿਜਨ ਵਾਰਨਿੰਗ, ਬਲਾਇੰਡ ਸਪੋਟ ਮਾਨੀਟਰਿੰਗ, ਲੈਨ ਡਿਪਾਰਚਰ ਵਾਰਨਿੰਗ, ਆਟੋਮੈਟਿਕ ਬ੍ਰੇਕਿੰਗ, ਅਡਾਪਟਿਵ ਕਰੂਜ਼ ਕੰਟਰੋਲ, ਰੋਲ ਓਵਰ ਮਿਟਿਗੇਸ਼ਨ ਅਤੇ ਕਈ ਟੇਰੇਨ ਮੋਡਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਐੱਮ.ਜੀ. ਗਲੋਸਟਰ ’ਚ ਰਾਕ, ਸੈਂਡ, ਮਡ ਅਤੇ ਸਨੋ ਵਰਗੇ ਡਰਾਈਵਿੰਗ ਮੋਡਸ ਵੀ ਮੌਜੂਦ ਹਨ।

ਦੇਸ਼ ਦੀ ਪਹਿਲੀ ਆਟੋਨੋਮਸ (Level 1) ਪ੍ਰੀਮੀਅਮ ਐੱਸ.ਯੂ.ਵੀ.
ਐੱਮ.ਜੀ. ਮੋਟਰਸ ਨੇ ਦਾਅਵਾ ਕੀਤਾ ਹੈ ਕਿ ਗਲੋਸਟਰ ਦੇਸ਼ ਦੀ ਪਹਿਲੀ ਆਟੋਨੋਮਸ (Level 1) ਪ੍ਰੀਮੀਅਮ ਐੱਸ.ਯੂ.ਵੀ. ਹੈ। ਇਹ ਐੱਸ.ਯੂ.ਵੀ. ਘੱਟ ਥਾਂ ’ਚ ਵੀ ਆਟੋਮੈਟਿਕਲੀ ਆਪਣੇ ਆਪ ਨੂੰ ਪਾਰਕ ਕਰ ਲੈਂਦੀ ਹੈ। ਇਸ ਲਈ ਡਰਾਈਵਰ ਨੂੰ ਸਟੀਅਰਿੰਗ ਵ੍ਹੀਲ ਨੂੰ ਹੱਥ ਤਕ ਲਗਾਉਣ ਦੀ ਲੋੜ ਨਹੀਂ ਪੈਂਦੀ। ਇਸ ਫੀਚਰ ਨੂੰ ਐਕਟਿਵੇਟ ਕਰਨ ਲਈ ਬਸ ਇਕ ਬਟਨ ਦਬਾਉਣ ਦੀ ਲੋੜ ਹੈ ਜਿਸ ਤੋਂ ਬਾਅਦ ਗੱਡੀ ’ਚ ਲੱਗੇ ਹੋਏ ਸੈਂਸਰ ਖ਼ੁਦ ਹੀ ਮੌਜੂਦਾ ਥਾਂ ਦਾ ਅੰਦਾਜ਼ਾ ਲਗਾ ਕੇ ਗੱਡੀ ਨੂੰ ਪਾਰਕ ਕਰ ਦਿੰਦੇ ਹਨ।
ਡਿਜ਼ਾਇਨ
ਐੱਮ.ਜੀ. ਗਲੋਸਟਰ ਆਪਣੇ ਸੈਗਮੈਂਟ ਦੀਆਂ ਹੋਰ ਗੱਡੀਆਂ ਨਾਲੋਂ ਸਾਈਜ਼ ’ਚ ਵੱਡੀ ਹੈ। ਇਸ ਦੀ ਕੁੱਲ ਲੰਬਾਈ 5005 ਮਿ.ਮੀ., ਚੌੜਾਈ 1932 ਮਿ.ਮੀ. ਅਤੇ ਉੱਚਾਈ 1875 ਮਿ.ਮੀ. ਹੈ। ਫਰੰਟ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਦੇ ਸੈਂਟਰ ’ਚ ਐੱਮ.ਜੀ. ਸਿਗਨੇਚਰ ਬੈਜ ਨਾਲ ਇਕ ਬਲੈਕ ਆਕਟਾਗੋਨਲ ਗਰਿੱਲ, ਲਾਲ ਇੰਸਰਟਸ ਦੇ ਨਾਲ ਡਿਊਲ-ਟੋਨ ਫਰੰਟ ਬੰਪਰ ਅਤੇ ਅਡਾਪਟਿਵ ਐੱਲ.ਈ.ਡੀ. ਹੈੱਡਲੈਂਪਸ ਦਿੱਤੇ ਗਏ ਹਨ।
ਗੂਗਲ ਨੇ ਬਦਲਿਆ ਜੀਮੇਲ ਐਪ ਦਾ ਆਈਕਾਨਿਕ ਲੋਗੋ, ਗਾਇਬ ਹੋਇਆ ਇਨਵੈਲਪ
NEXT STORY