ਨਵੀਂ ਦਿੱਲੀ– ਐੱਮ. ਜੀ. ਮੋਟਰ ਇੰਡੀਆ ਨੇ ਭਾਰਤ ਦੀ ਪਹਿਲੀ ਪ੍ਰਸਨਲ ਏ. ਆਈ. ਅਸਿਸਟੈਂਟ ਅਤੇ ਆਪਣੇ ਸੈਗਮੈਂਟ ’ਚ ਪਹਿਲੀ ਆਟੋਨੋਮਸ (ਲੈਵਲ-2) ਟੈਕਨਾਲੌਜੀ ਵਾਲੀ ਮੱਧ ਆਕਾਰ ਦੀ ਐੱਸ. ਯੂ. ਵੀ. ਐੱਮ. ਜੀ. ਐਸਟਰ ਨੂੰ 9.78 ਲੱਖ ਰੁਪਏ ਦੀ ਵਿਸ਼ੇਸ਼ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਹੈ।
ਅਤਿਆਧੁਨਿਕ ਟੈਕਨਾਲੌਜੀ ਅਤੇ ਡਿਜ਼ਾਈਨ ਐਕਸੀਲੈਂਸ ਦੇ ਨਾਲ ਐਸਟਰ ਪ੍ਰੀਮੀਅਮ ਮੱਧ ਆਕਾਰ ਦੇ ਐੱਸ. ਯੂ. ਵੀ. ਸੈਗਮੈਂਟ ’ਚ ਆਉਂਦੀ ਹੈ। ਗਾਹਕ ਸਟਾਈਲ ਤੋਂ ਲੈ ਕੇ ਸੁਪਰ, ਸਮਾਰਟ ਅਤੇ ਟਾਪ-ਆਫ-ਦ-ਲਾਈਨ ਸ਼ਾਰਪ ਤੱਕ ਦੇ ਵੇਰੀਅੰਟਸ ’ਚੋਂ ਆਪਣਾ ਵਾਹਨ ਚੁਣ ਸਕਦੇ ਹਨ।
ਐੱਮ. ਜੀ. ਐਸਟਰ ਇਕ ਸਟੈਂਡਰਡ 3-3-3 ਪੈਕੇਜ ਦੇ ਨਾਲ ਆਉਂਦੀ ਹੈ ਜਿਸ ’ਚ ਤਿੰਨ ਸਾਲ/ਅਣਲਿਮਟਿਡ ਕਿਲੋਮੀਟਰ ਦੀ ਵਾਰੰਟੀ, ਤਿੰਨ ਸਾਲ ਰੋਡ ਸਾਈਡ ਅਸਿਸਟੈਂਟ ਅਤੇ ਤਿੰਨ ਲੇਬਰ ਫਰੀ ਪੀਰੀਆਡਿਕ ਸਰਵਿਸਿਜ਼ ਸ਼ਾਮਲ ਹਨ। ਯੂਨੀਕ ਮਾਏ ਐੱਮ. ਜੀ. ਸ਼ੀਲਡ ਪ੍ਰੋਗਰਾਮ ਦੇ ਨਾਲ ਐਸਟਰ ਦੇ ਗਾਹਕਾਂ ਕੋਲ ਵਾਰੰਟੀ ਐਕਸਟੈਂਸ਼ਨ ਅਤੇ ਪ੍ਰੋਟੈਕਟ ਪਲਾਨ ਦੇ ਨਾਲ ਆਪਣੇ ਆਨਰਸ਼ਿਪ ਪੈਕੇਜ ਨੂੰ ਚੁਣਨ ਅਤੇ ਪ੍ਰਸਨਲਾਈਜ਼ ਕਰਨ ਦਾ ਲਚੀਲਾਪਨ ਵੀ ਹੈ।
ਐਸਟਰ ਦੀ ਆਨਰਸ਼ਿਪ ਲਾਗਤ ਸਿਰਫ 47 ਪੈਸੇ ਪ੍ਰਤੀ ਕਿਲੋਮੀਟਰ ਹੈ ਜਿਸ ਦੀ ਗਣਨਾ ਇਕ ਲੱਖ ਕਿਲੋਮੀਟਰ ਤੱਕ ਕੀਤੀ ਜਾਂਦੀ ਹੈ। ਐਸਟਰ ਬੀ ਸੈਗਮੈਂਟ ’ਚ ਪਹਿਲੀ ਵਾਰ ਪੇਸ਼ 3-60 ਫਿਕਸ ਬਾਇ ਬੈਕ ਪਲਾਨ ਦੇ ਨਾਲ ਮਿਲਦੀ ਹੈ ਯਾਨੀ ਗਾਹਕਾਂ ਨੂੰ ਖਰੀਦ ਤਿੰਨ ਸਾਲ ਪੂਰੇ ਹੋਣ ’ਤੇ ਐਸਟਰ ਦੀ ਐਕਸ ਸ਼ੋਅਰੂਮ ਕੀਮਤ ਦਾ 60 ਫ਼ੀਸਦੀ ਮਿਲੇਗਾ। ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਐੱਮ. ਜੀ. ਇੰਡੀਆ ਨੇ ‘ਕਾਰ ਦੇਖੋ’ ਦੇ ਨਾਲ ਹਿੱਸੇਦਾਰੀ ਕੀਤੀ ਹੈ। ਐਸਟਰ ਦੇ ਗਾਹਕ ਇਸ ਦਾ ਅਲੱਗ ਤੋਂ ਲਾਭ ਉਠਾ ਸਕਦੇ ਹਨ।
ਫੇਸਬੁੱਕ ਦੇ ਢਾਈ ਅਰਬ ਯੂਜ਼ਰਸ ਦੀ ਨਿਗਰਾਨੀ ਕਰਦੇ ਹਨ 40 ਹਜ਼ਾਰ ਮੁਲਾਜ਼ਮ
NEXT STORY