ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਆਪਣਾ ਨਵਾਂ ਸਮਾਰਟਫੋਨ Mi Mix 4 ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਫੋਨ Mi 3 ਦਾ ਸਕਸੈੱਸਰ ਹੈ। ਹੁਣ ਇਸ ਫੋਨ ਦੀਆਂ ਕੁਝ ਡਿਟੇਲਸ ਆਨਲਾਈਨ ਸਾਹਮਣੇ ਆਈਆਂ ਹਨ। ਕਈ ਦਿੱਗਜ ਫੋਨ ਨਿਰਮਾਤਾ ਕੰਪਨੀਆਂ ਜਿਵੇਂ ਸੈਮਸੰਗ, ਹੁਵਾਵੇਈ ਅਤੇ ਐਪਲ ਆਪਣੇ ਫਲੈਗਸ਼ਿਪ ਲਾਂਚ ਕਰ ਰਹੇ ਹਨ ਅਜਿਹੇ 'ਚ ਸ਼ਿਓਮੀ ਵੀ ਪਿਛੇ ਨਹੀਂ ਰਹਿਣਾ ਚਾਹੁੰਦਾ। ਇਸ ਫੋਨ ਰਾਹੀਂ ਸ਼ਿਓਮੀ ਬਾਕੀ ਕੰਪਨੀਆਂ ਦੇ ਫਲੈਗਸ਼ਿਪ ਨੂੰ ਟੱਕਰ ਦੇਣਾ ਚਾਹੁੰਦੀ ਹੈ। ਸ਼ਿਓਮੀ ਨੇ ਪਿਛਲੇ ਸਾਲ ਦੀ ਆਖਿਰੀ ਤਿਮਾਹੀ 'ਚ Mi Mix 3 ਲਾਂਚ ਕੀਤਾ ਸੀ। ਇਸ ਤੋਂ ਬਾਅਦ ਫਰਵਰੀ 'ਚ ਇਸ ਫੋਨ ਦਾ 5ਜੀ ਵੇਰੀਐਂਟ ਲਾਂਚ ਕੀਤਾ ਸੀ।
ਵਾਟਰਫਾਲ ਡਿਸਪਲੇਅ
ਇਕ ਰਿਪੋਰਟ ਮੁਤਾਬਕ ਫੋਨ 'ਚ Vivo Nex 3 ਦੀ ਤਰ੍ਹਾਂ ਵਾਟਰਫਾਲ ਡਿਸਪਲੇਅ ਦਿੱਤੀ ਗਈ ਹੈ। ਇਸ ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੋਵੇਗਾ। ਫੁਲ ਵਿਊ ਡਿਸਪਲੇਅ ਨਾਲ ਫੋਨ 'ਚ ਪਾਪ-ਅਪ ਸੈਲਫੀ ਕੈਮਰਾ ਦਿੱਤਾ ਜਾਵੇਗਾ। ਪਾਪ ਅਪ ਸੈਲਫੀ ਇਨ੍ਹਾਂ ਦਿਨੀਂ ਮਿਡ ਰੇਂਜ ਅਤੇ ਫਲੈਗਸ਼ਿਪ ਫੋਨ 'ਚ ਟਰੈਡਿੰਗ ਫੀਚਰ ਹੈ।
100 ਮੈਗਾਪਿਕਸਲ ਕੈਮਰਾ
ਲੀਕ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਫੋਨ ਦੇ ਰੀਅਰ 'ਚ 100 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ 40W ਫਾਸਟ ਚਾਰਜਿੰਗ ਦਿੱਤੀ ਜਾ ਸਕਦੀ ਹੈ। ਫੋਨ 'ਚ ਵਾਇਰਡ ਚਾਰਜਿੰਗ ਦਿੱਤੀ ਜਾਵੇਗੀ ਜਾਂ ਵਾਇਰਲੈੱਸ ਇਸ ਦੇ ਬਾਰੇ 'ਚ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਰੀਅਲਮੀ 13 ਸਤੰਬਰ ਨੂੰ ਭਾਰਤ 'ਚ 64 ਮੈਗਾਪਿਕਸਲ ਕੈਮਰੇ ਵਾਲਾ ਫੋਨ ਰੀਅਲਮੀ XT ਲਾਂਚ ਕਰਨ ਵਾਲੀ ਹੈ। ਸ਼ਿਓਮੀ ਵੀ ਸੈਮਸੰਗ ਨਾਲ ਮਿਲ ਕੇ 108 ਮੈਗਾਪਿਕਸਲ ਕੈਮਰਾ ਫੋਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ ਸ਼ਿਓਮੀ 17 ਸਤੰਬਰ ਨੂੰ ਆਪਣਾ ਲੇਟੈਸਟ Mi Band 4 ਵੀ ਭਾਰਤ 'ਚ ਲਾਂਚ ਕਰ ਸਕਦੀ ਹੈ। Mi Band 4 ਨੂੰ ਕੰਪਨੀ ਨੇ ਚੀਨ 'ਚ ਕਰੀਬ ਡੇਢ ਮਹੀਨੇ ਪਹਿਲਾਂ ਹੀ ਲਾਂਚ ਕਰ ਦਿੱਤਾ ਹੈ।
11 ਸਤੰਬਰ ਨੂੰ ਭਾਰਤ 'ਚ ਲਾਂਚ ਹੋਵੇਗਾ Samsung Galaxy A50s
NEXT STORY