ਗੈਜੇਟ ਡੈਸਕ—ਸੈਮਸੰਗ ਏ ਸੀਰੀਜ਼ ਦਾ ਨਵਾਂ ਸਮਾਰਟਫੋਨ Samsung Galaxy A50s ਭਾਰਤ 'ਚ ਇਸ ਬੁੱਧਵਾਰ ਭਾਵ 11 ਸਤੰਬਰ ਨੂੰ ਲਾਂਚ ਹੋ ਸਕਦਾ ਹੈ। ਕੰਪਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਸ ਫੋਨ ਨੂੰ ਟੀਜ਼ ਕੀਤਾ ਹੈ। ਇਸ ਫੋਨ ਨੂੰ ਕੰਪਨੀ ਨੇ ਪਿਛਲੇ ਮਹੀਨੇ ਗਲੈਕਸੀ ਏ50 ਦੇ ਅਪਗਰੇਡ ਦੇ ਤੌਰ 'ਤੇ ਪੇਸ਼ ਕੀਤਾ ਸੀ। ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮੌਜੂਦ ਹੈ। ਇਸ ਫੋਨ ਦੇ ਨਾਲ ਹੀ ਕੰਪਨੀ ਗਲੈਕਸੀ ਏ30ਐੱਸ ਵੀ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਅਜਿਹੀ ਚਰਚਾ ਵੀ ਹੈ ਕਿ ਸੈਮਸੰਗ ਗਲੈਕਸੀ ਏ20 ਦੇ ਅਪਗਰੇਡ ਦੇ ਤੌਰ 'ਤੇ ਕੰਪਨੀ ਗਲੈਕਸੀ ਏ20ਐੱਸ ਵੀ ਲਿਆਉਣ ਦੀ ਤਿਆਰੀ ਕਰ ਰਹੀ ਹੈ।
ਗਲੈਕਸੀ ਏ50ਐੱਸ ਦੇ ਸਪੈਸੀਫਿਕੇਸ਼ਨਸ
ਇਸ ਫੋਨ 'ਚ 6.4 ਇੰਚ ਦੀ ਫੁਲ ਐੱਚ. (1080x2340ਪਿਕਸਲ) ਸੁਪਰ AMOLED ਡਿਸਪਲੇਅ ਮੌਜੂਦ ਹੈ। ਫੋਨ 'ਚ ਆਕਟਾਕੋਰ ਪ੍ਰੋਸੈਸਰ ਮੌਜੂਦ ਹੈ। ਫੋਨ 'ਚ 4ਜੀ.ਬੀ. ਅਤੇ 6 ਜੀ.ਬੀ. ਰੈਮ ਦੇ ਆਪਸ਼ਨ ਮਿਲਣਗੇ। ਫੋਨ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਵਾਇਡ ਐਂਗਲ ਕੈਮਰਾ ਅਤੇ 5 ਮੈਗਾਪਿਕਸਲ ਡੈਪਥ ਸੈਂਸਰ ਮੌਜੂਦ ਹੋਵੇਗਾ। ਫੋਨ 'ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 15W ਚਾਰਜਿੰਗ ਆਪਸ਼ਨ ਨਾਲ ਆ ਸਕਦੀ ਹੈ। ਇਸ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਦਾ ਵਜ਼ਨ 169 ਗ੍ਰਾਮ ਹੈ। ਦੱਸਣਯੋਗ ਹੈ ਕਿ ਸੈਮਸੰਗ 11 ਸਤੰਬਰ ਨੂੰ ਏ30ਐੱਸ ਵੀ ਲਾਂਚ ਕਰ ਸਕਦੀ ਹੈ।
48MP ਸੈਂਸਰ ਤੇ ਪਾਪ-ਅੱਪ ਸੈਲਫੀ ਕੈਮਰੇ ਨਾਲ ਲਾਂਚ ਹੋਇਆ Huawei Enjoy 10 Plus
NEXT STORY