ਗੈਜੇਟ ਡੈਸਕ– ਇਸ ਸਮੇਂ ਭਾਰਤੀ ਟੈਲੀਕਾਮ ਬਾਜ਼ਾਰ ’ਚ ਪ੍ਰੀਪੇਡ ਪਲਾਨਸ ਨੂੰ ਲੈ ਕੇ ਜੰਗ ਚੱਲ ਰਹੀ ਹੈ, ਜਿਸ ਵਿਚ ਸਾਰੀਆਂ ਦੂਰਸੰਚਾਰ ਕੰਪਨੀਆਂ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਜ਼ਿਆਦਾ ਸੁਵਿਧਾਵਾਂ ਵਾਲੇ ਪੈਕਸ ਦੇ ਰਹੀਆਂ ਹਨ। ਇਸ ਕੜੀ ’ਚ ਦੇਸ਼ ਦੀ ਦਿੱਗਜ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਅਤੇ ਭਾਰਤੀ ਏਅਰਟੈੱਲ ਨੇ ਕਈ ਰੀਚਾਰਜ ਪਲਾਨਸ ਪੇਸ਼ ਕੀਤੇ ਹਨ। ਉਥੇ ਹੀ ਦੋਵੇਂ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਸਖਤ ਟੱਕਰ ਦਿੰਦੀਆਂ ਆਈਆਂ ਹਨ। ਦੂਜੇ ਪਾਸੇ ਗਾਹਕਾਂ ਨੇ ਵੀ ਦੋਵਾਂ ਕੰਪਨੀਆਂ ਦੇ ਰੀਚਾਰਜ ਪੈਕ ਨੂੰ ਬਹੁਤ ਪਸੰਦ ਕੀਤਾ ਹੈ। ਅੱਜ ਅਸੀਂ ਤੁਹਾਨੂੰ ਏਅਰਟੈੱਲ ਅਤੇ ਜਿਓ ਦੇ 500 ਰੁਪਏ ਦੀ ਰੇਂਜ ਵਾਲੇ ਪ੍ਰੀਪੇਡ ਪਲਾਨਸ ਬਾਰੇ ਦੱਸਾਂਗੇ, ਜਿਨ੍ਹਾਂ ’ਚ ਤੁਹਾਨੂੰ ਸ਼ਾਨਦਾਰ ਸੁਵਿਧਾਵਾਂ ਮਿਲਣਗੀਆਂ। ਤਾਂ ਆਓ ਜਾਣਦੇ ਹਾਂ ਜਿਓ ਦੇ 555 ਰੁਪਏ ਅਤੇ ਏਅਰਟੈੱਲ ਦੇ 558 ਰੁਪਏ ਵਾਲੇ ਪੈਕ ਬਾਰੇ...
ਜਿਓ ਦਾ 555 ਰੁਪਏ ਵਾਲਾ ਪ੍ਰੀਪੇਡ ਪਲਾਨ
ਜਿਓ ਨੇ ਇਸ ਪਲਾਨ ਨੂੰ ਆਈ.ਯੂ.ਸੀ. ਮਿੰਟ ਦੇ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਗਾਹਕਾਂ ਨੂੰ ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ (ਕੁਲ 168 ਜੀ.ਬੀ. ਡਾਟਾ) ਮਿਲੇਗਾ। ਇਸ ਦੇ ਨਾਲ ਹੀ ਦੂਜੇ ਨੈੱਟਵਰਕ ’ਤੇ ਕਾਲਿੰਗ ਲਈ 3,000 ਆਈ.ਯੂ.ਸੀ. ਮਿੰਟ ਦਿੱਤੇ ਜਾਣਗੇ ਪਰ ਜਿਓ ਤੋਂ ਜਿਓ ’ਤੇ ਅਨਲਿਮਟਿਡ ਕਾਲ ਦੀ ਸੁਵਿਧੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਗਾਹਕ 100 ਐੱਸ.ਐੱਮ.ਐੱਸ. ਦਾ ਲਾਭ ਵੀ ਲੈ ਸਕਣਗੇ। ਉਥੇ ਹੀ ਇਸ ਪੈਕ ਦੀ ਮਿਆਦ 84 ਦਿਨਾਂ ਦੀ ਹੈ। ਦੂਜੇ ਪਾਸੇ ਗਾਹਕਾਂ ਨੂੰ ਪੇਟੀਐੱਮ. ਤੋਂ 555 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਰੀਚਾਰਜ ਕਰਾਉਣ ’ਤੇ 50 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ ਪਰ ਜਿਓ ਦੇ ਗਾਹਕ ਇਸ ਆਫਰ ਦਾ ਫਾਇਦਾ 15 ਨਵੰਬਰ ਤੋਂ ਪਹਿਲਾਂ ਚੁੱਕ ਸਕਦੇ ਹਨ।
ਏਅਰਟੈੱਲ ਦਾ 558 ਰੁਪਏ ਵਾਲਾ ਪ੍ਰੀਪੇਡ ਪਲਾਨ
ਏਅਰਟੈੱਲ ਦਾ ਇਹ ਪ੍ਰੀਪੇਡ ਪਲਾਨ ਲੋਕਪ੍ਰਿਅ ਰੀਚਾਰਜ ਪੈਕ ’ਚੋਂ ਇਕ ਹੈ। ਉਥੇ ਹੀ ਏਅਰਟੈੱਲ ਦੇ ਇਸ ਰੀਚਾਰਜ ਪਲਾਨ ਨੇ ਜਿਓ ਅਤੇ ਵੋਡਾਫੋਨ ਵਰਗੀਆਂ ਕੰਪਨੀਆਂ ਦੇ ਪਲਾਨਸ ਨੂੰ ਸਖਤ ਟੱਕਰ ਦਿੱਤੀ ਹੈ। ਗਾਹਕਾਂ ਨੂੰ ਇਸ ਪ੍ਰੀਪੇਡ ਪੈਕ ’ਚ 3 ਜੀ.ਬੀ. ਡਾਟਾ ਰੋਜ਼ਾਨਾ ਮਿਲੇਗਾ। ਗਾਹਕ ਇਸ ਪਲਾਨ ਰਾਹੀਂ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲ ਕਰ ਸਕਣਗੇ। ਨਾਲ ਹੀ ਉਨ੍ਹਾਂ ਨੂੰ ਆਈ.ਯੂ.ਸੀ. ਚਾਰਜ ਵੀ ਨਹੀਂ ਦੇਣਾ ਪਵੇਗਾ। ਇਸ ਤੋਂ ਇਲਾਵਾ ਏਅਰਟੈੱਲ ਦੇ ਗਾਹਕਾਂ ਨੂੰ 100 ਮੈਸੇਜ ਦਾ ਲਾਭ ਵੀ ਮਿਲੇਗਾ।
6GB ਰੈਮ ਤੇ 5000mAh ਦੀ ਬੈਟਰੀ ਨਾਲ ਲਾਂਚ ਹੋਇਆ Vivo Y19
NEXT STORY