ਜਲੰਧਰ- Xiaomi 27 ਤਰੀਕ ਨੂੰ ਲੈਪਟਾਪ ਪੇਸ਼ ਕਰਨ ਵਾਲੀ ਹੈ ਜਿਸ ਦਾ ਨਾਂ 'ਮੀ ਨੋਟਬੁੱਕ' ਹੋ ਸਕਦਾ ਹੈ। ਵੱਡੀ ਗੱਲ ਇਹ ਹੈ ਕਿ ਲਾਂਚ ਤੋਂ ਪਹਿਲਾਂ ਮੀ ਨੋਟਬੁੱਕ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ ਵਿਚ ਮੀ ਨੋਟਬੁੱਕ ਦੇ ਡਿਜ਼ਾਇਨ, ਕੀ-ਬੋਰਡ ਲੇਆਊਟ ਅਤੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਲੀਕ ਤਸਵੀਰਾਂ ਅਤੇ ਰਿਪੋਰਟਸ ਦੀ ਮੰਨੀਏ ਤਾਂ ਇਹ ਮੈਟਲ ਡਿਜ਼ਾਇਨ ਵਾਲਾ ਲੈਪਟਾਪ ਹੋਵੇਗਾ ਅਤੇ ਬਹੁਤ ਸਾਰੇ ਪੋਰਟਸ ਲੈਪਟਾਪ ਦੇ ਇਕ ਪਾਸੇ ਹੀ ਦੇਖਣ ਨੂੰ ਮਿਲਣਗੇ। ਹਾਲਾਂਕਿ ਤਸਵੀਰਾਂ 'ਚ ਸ਼ਾਓਮੀ ਦਾ ਮੀ ਲੋਗੋ ਦੇਖਣ ਨੂੰ ਮਿਲੇਗਾ ਜਾ ਨਹੀਂ ਇਸ ਬਾਰੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ।
ਜਿਥੋਂ ਤੱਕ ਕੀਮਤ ਦੀ ਗੱਲ ਹੈ ਤਾਂ ਇਹ 3,999 RBM (40,000 ਰੁਪਏ) 'ਚ ਮਿਲੇਗਾ ਜਿਸ ਵਿਚ ਇੰਟੈਲ ਕੋਰ-ਆਈ5 ਸੀ.ਪੀ.ਯੂ., 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਹੋਵੇਗੀ। ਇਸ ਤੋਂ ਇਲਾਵਾ ਕੋਰ-ਆਈ7-6700 ਐੱਚ.ਕਿਊ. ਸੀ.ਪੀ.ਯੂ., ਨਵਿਦਿਆ ਜੀ.ਟੀ.ਐਕਸ 970ਐੱਮ. 4 ਜੀ.ਬੀ. ਡੀ.ਡੀ.ਆਰ.5 ਗ੍ਰਾਫਿਕਸ ਕਾਰਡ, 16 ਜੀ.ਬੀ. ਰੈਮ ਅਤੇ 512 ਜੀ.ਬੀ. ਦੀ ਸਟੋਰੇਜ ਵਾਲੇ ਮੀ ਨੋਟਬੁੱਕ ਦੀ ਕੀਮਤ RBM 6,699 (ਕਰੀਬ 67,500 ਰੁਪਏ) ਹੋਵੇਗੀ।
ਭਾਰਤ ਆਵੇਗੀ Audi ਦੀ 'ਅਫਾਰਡੇਬਲ' ਪ੍ਰੀਮੀਅਮ SUV, ਜਾਂਣੋ ਕੀਮਤ
NEXT STORY