ਗੈਜੇਟ ਡੈਸਕ– ਜੇਕਰ ਤੁਹਾਡੇ ਕੋਲ ਸ਼ਾਓਮੀ ਮੀ ਟੀਵੀ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕੰਪਨੀ ਨੇ ਪੁੱਸ਼ਟੀ ਕੀਤੀ ਹੈ ਕਿ ਮੌਜੂਦਾ ਮੀ ਟੀਵੀ ’ਚੋਂ ਕੁਝ ਨੂੰ ਇਸ ਸਾਲ ਦੇ ਅੰਤ ’ਚ ਇਕ ਨਵੀਂ ਸਾਫਟਵੇਅਰ ਅਪਡੇਟ ਮਿਲੇਗੀ। ਸਾਫਟਵੇਅਰ ਅਪਡੇਟ ਹੋਣ ਤੋਂ ਬਾਅਦ ਪੁਰਾਣੇ ਮੀ ਟੀਵੀ ’ਚ ਵੀ ਨੈੱਟਫਲਿਕਸ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਐਪ ਸਪੋਰਟ ਕਰੇਗਾ। ਅਪਡੇਟ ਨੂੰ ਫਿਲਹਾਲ Mi TV 4A Pro 32, Mi TV 4A Pro 43, Mi TV 4A Pro 49, Mi TV 4C Pro 32 ਅਤੇ Mi TV 4 Pro 55 ’ਚ ਦਿੱਤਾ ਜਾਵੇਗਾ। ਤੁਹਾਡੇ ਪੁਰਾਣੇ ਮੀ ਟੀਵੀ ਨੂੰ ਨਵੀਂ ਸਾਫਟਵੇਅਰ ਅਪਡੇਟ ਕਦੋਂ ਮਿਲੇਗੀ, ਇਸ ਨੂੰ ਲੈ ਕੇ ਕੰਪਨੀ ਨੇ ਫਿਲਹਾਲ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ।
ਦੱਸ ਦੇਈਏ ਕਿ ਹਾਲ ਹੀ ’ਚ ਸ਼ਾਓਮੀ ਨੇ ਮੀ ਟੀਵੀ 4 ਐਕਸ 65 ਇੰਚ, ਮੀ ਟੀਵੀ 4 ਐਕਸ 43 ਇੰਚ, ਮੀ ਟੀਵੀ 4 ਐਕਸ 50 ਇੰਚ ਅਤੇ ਮੀ ਟੀਵੀ 4ਏ 40 ਇੰਚ ਮਾਡਲ ਨੂੰ ਉਤਾਰਿਆ ਸੀ। ਇਹ ਸਾਰੇ ਪ੍ਰੋਡਕਟਸ 29 ਸਤੰਬਰ ਤੋਂ ਵਿਅਕਰੀ ਲਈ ਉਪਲੱਬਧ ਹੋਣਗੇ। ਦੱਸ ਦੇਈਏ ਕਿ ਸ਼ਾਓਮੀ ਦੀ ਨਵੀਂ ਟੀਵੀ ਸੀਰੀਜ਼ ’ਚ ਨੈੱਟਫਲਿਕਸ ਅਤੇ ਐਮਾਜ਼ਾਨ ਪ੍ਰਾਈਮ ਵੀਡੀਓ ਦਾ ਐਪ ਪਹਿਲਾਂ ਤੋਂ ਮੌਜੂਦ ਹੈ। ਇਸ ਤੋਂ ਪਹਿਲਾਂ ਸ਼ਾਓਮੀ ਦੇ ਜੋ ਟੀਵੀ ਆਏ ਸਨ, ਉਨ੍ਹਾਂ ’ਚ ਇਹ ਸੁਵਿਧਾਵਾਂ ਨਹੀਂ ਹਨ।
MI 9 Pro ਦੇ ਨਾਲ ਆ ਸਕਦੈ Xiaomi ਦਾ ਫੋਲਡੇਬਲ ਸਮਾਰਟਫੋਨ
NEXT STORY