ਜਲੰਧਰ—ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਇਕ੍ਰੋਮੈਕਸ ਨੇ ਆਪਣਾ ਨਵਾਂ 4ਜੀ ਬਜਟ ਸਮਾਰਟਫੋਨ ਕੈਨਵਸ ਇਵੋਕ ਲਾਂਚ ਕਰ ਦਿੱਤਾ ਹੈ। ਮਾਇਕ੍ਰੋਮੈਕਸ ਕੈੱਨਵਸ ਇਵੋਕ ਸਮਾਰਟਫੋਨ ਐਕਸਕਲੂਸੀਵ ਤੌਰ 'ਤੇ ਫਲਿੱਪਕਾਰਟ 'ਤੇ ਮਿਲੇਗਾ। ਫੋਨ ਦੀ ਕੀਮਤ 8,499 ਰੁਪਏ ਹੈ ਅਤੇ ਇਹ ਫੋਨ ਬਲੈਕ ਅਤੇ ਵਾਇਟ ਕਲਰ ਵੇਰਿਅੰਟ 'ਚ ਉਪਲੱਬਧ ਹੋਵੇਗਾ।
ਮਾਇਕ੍ਰਮੈਕਸ ਕੈੱਨਵਸ ਇਵੋਕ 'ਚ (1280x720 ਪਿਕਸਲ) ਰੈਜ਼ੋਲਿਊਸ਼ਨ ਵਾਲੀ 5.5 ਇੰਚ ਦੀ ਐੱਚ. ਡੀ ਡਿਸਪਲੇ ਹੈ। ਸਕ੍ਰੀਨ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ ਹੈ ਅਤੇ ਇਸ ਦੀ ਡੈਨਸਿਟੀ 267 ਪੀ.ਪੀ. ਆਈ ਹੈ। ਫੋਨ ਐਂਡ੍ਰਾਇਡ ਲਾਲੀਪਾਪ 5.0.2 'ਤੇ ਚੱਲਦਾ ਹੈ। ਇਸ ਸਮਾਰਟਫੋਨ 'ਚ 1.4 ਗੀਗਾਹਰਟਜ਼ 'ਤੇ ਚੱਲਣ ਵਾਲਾ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 415 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡਰੇਨੋ 405 ਜੀ. ਪੀ. ਯੂ ਹੈ।
ਫੋਨ 'ਚ 3ਜੀ. ਬੀ ਐੱਲ. ਪੀ. ਡੀ. ਡੀ. ਆਰ 3 ਰੈਮ ਮੈਮਰੀ ਹੈ ਅਤੇ 16 ਜੀਬੀ ਇਨ-ਬਿਲਟ ਡਾਟਾ ਸਟੋਰੇਜ ਮੈਮਰੀ ਹੈ। ਗੱਲ ਕਰੀਏ ਕੈਮਰੇ ਦੀ ਤਾਂ ਮਾਇਕ੍ਰੋਮੈਕਸ ਕੈਨਵਸ ਇਵੋਕ 'ਚ ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਫੋਨ ਨੂੰ ਦਮਦਾਰ ਬਣਾਉਣ ਲਈ 3000 mAh ਦੀ ਬੈਟਰੀ ਦਿੱਤੀ ਗਈ ਹੈ।
4ਜੀ ਸਪੋਰਟ ਦੇ ਨਾਲ ਆਉਣ ਵਾਲੇ ਮਾਇਕ੍ਰੋਮੈਕਸ ਦੇ ਇਸ ਫੋਨ 'ਚ ਕੁਨੈੱਕਟੀਵਿਟੀ ਲਈ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਜੀ. ਪੀ.ਐੱਸ ਜਿਹੇ ਫੀਚਰ ਮੌਜੂਦ ਹਨ।
ਰਾਇਲ ਇਨਫੀਲਡ ਨੂੰ ਟੱਕਰ ਦੇਣ ਲਈ ਇਸ ਬਾਈਕ ਦੀ ਭਾਰਤ 'ਚ ਸ਼ੁਰੂ ਹੋਵੇਗੀ ਟੈਸਟਿੰਗ
NEXT STORY