ਜਲੰਧਰ- ਮਾਈਕ੍ਰੋਮੈਕਸ ਨੇ ਅੱਜ ਆਪਣੇ ਪਹਿਲੇ ਸਮਾਰਟ ਐੱਲ.ਈ.ਡੀ. ਟੀ.ਵੀ. ਰੇਂਜ ਦਾ ਭਾਰਤ 'ਚ ਐਲਾਨ ਕੀਤਾ ਹੈ। ਮਾਈਕ੍ਰੋਮੈਕਸ ਦੇ ਸਮਾਰਟ ਟੀ.ਵੀ. 32, 40 ਅਤੇ 50 ਇੰਚ ਦੀ ਡਿਸਪਲੇ ਸਾਈਜ਼ 'ਚ ਮਿਲਣਗੇ ਜਿਨ੍ਹਾਂ ਦੀ ਕੀਮਤ 19,999 ਰੁਪਏ, 29,999 ਰੁਪਏ ਅਤੇ 42,999 ਰੁਪਏ ਰੱਖੀ ਗਈ ਹੈ।
ਇਹ ਤਿੰਨੇਂ ਟੀ.ਵੀ. ਵਾਈ-ਫਾਈ ਕੁਨੈਕਟੀਵਿਟੀ ਦੇ ਨਾਲ ਆਉਂਦੇ ਹਨ ਅਤੇ ਸਮਾਰਟ ਓ.ਐੱਸ. 'ਤੇ ਆਧਾਰਿਤ ਹਨ। ਇਨ੍ਹਾਂ 'ਚ ਗੂਗਲ ਪਲੇਅ ਸਟੋਰ ਉਪਲੱਬਧ ਕਰਵਾਇਆ ਗਿਆ ਹੈ ਜਿਸ ਨਾਲ ਐਪਸ ਨੂੰ ਨੂੰ ਡਾਊਨਲੋਡ ਕਰ ਸਕਦੇ ਹਨ। ਸਮਾਰਟ ਓ.ਐੱਸ. ਕਾਰਨ ਟੀ.ਵੀ. ਨੂੰ ਸਮਾਰਟਫੋਂਸ ਰਾਹੀਂ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਮਾਈਕ੍ਰੋਮੈਕਸ ਦੀ ਕੈਨਵਸ ਸਮਾਰਟ ਐੱਲ.ਈ.ਡੀ. ਰੇਂਜ 'ਚ ਮਾਈਕ੍ਰੋ ਕਾਸਟ, ਮੀ ਕੁਨੈੱਕਟ ਅਤੇ ਹੋਮ ਸ਼ੇਅਰ ਵਰਗੇ ਫੀਚਰਸ ਮਿਲਣਗੇ ਜੋ ਸਮਾਰਟ ਟੀ.ਵੀ. ਦਾ ਅਜਿਹਾ ਐਕਸਪੀਰੀਅੰਸ ਪ੍ਰਦਾਨ ਕਰਨਗੇ ਜੋ ਤੁਸੀਂ ਪਹਿਲਾਂ ਕਦੇ ਨਹੀਂ ਕੀਤਾ ਹੋਵੇਗਾ।
5.5 ਇੰਚ ਡਿਸਪਲੇ ਦੇ ਨਾਲ ਆਈਬਾਲ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
NEXT STORY