ਜਲੰਧਰ— ਕਰਵਡ ਡਿਸਪਲੇ, ਪਤਲੇ ਡਿਜ਼ਾਈਨ ਅਤੇ ਨਵੇਂ ਸੈਂਸਰਸ ਵਾਲੇ ਮਾਈਕ੍ਰੋਸਾਫਟ ਬੈਂਡ 2 (ਫਿਟਨੈੱਸ ਟ੍ਰੈਕ) ਨੂੰ ਅਕਤੂਬਰ 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਲਈ ਪਹਿਲਾ ਅਪਡੇਟ ਜਾਰੀ ਕੀਤਾ ਗਿਆ ਹੈ। ਇਹ ਅਪਡੇਟ ਬੈਂਡ 2 ਲਈ ਉਪਲੱਬਧ ਹੋ ਚੁੱਕਾ ਹੈ ਅਤੇ ਇਸ ਵਿਚ ਦਿੱਤੇ ਗਏ ਫੀਚਰਜ਼ ਐਪਲ ਵਾਚ ਵਰਗੇ ਹਨ।
ਨਵੇਂ ਅਪਡੇਟ 'ਚ ਮਾਈਕ੍ਰੋਸਾਫਟ ਬੈਂਡ 2 ਤੁਹਾਨੂੰ ਨੀਂਦ 'ਚੋਂ ਜਗਾਉਣ ਲਈ ਯਾਦ ਦਿਵਾਉਂਣਾ ਅਤੇ ਜੇਕਰ ਤੁਸੀਂ ਜ਼ਿਆਦਾ ਦੇਰ ਤੋਂ ਬੈਠੇ ਹੋ ਤਾਂ ਤੁਹਾਨੂੰ ਉੱਠਣ ਲਈ ਵੀ ਕਹੇਗਾ ਜੋ ਐਪਲ ਵਾਚ ਦੇ ਸਟੈਂਡਅਪ ਨੋਟੀਫਿਕੇਸ਼ਨ ਦੀ ਤਰ੍ਹਾਂ ਹੈ। ਇਸ ਦੇ ਨਾਲ ਹੀ ਮਾਈਕ੍ਰੋਸਾਫਟ ਨੇ ਮਿਊਜ਼ਿਕ ਕੰਟਰੋਲ ਫੀਚਰ ਨੂੰ ਵੀ ਬੈਂਡ 2 'ਚ ਐਡ ਕਰ ਦਿੱਤਾ ਹੈ ਜੋ ਜ਼ਿਆਦਾਤਰ ਸਮਾਰਟਵਾਚ 'ਚ ਉਪਲੱਬਧ ਹੈ ਅਤੇ ਐਪਲ ਵਾਚ 'ਚ ਵੀ। ਬੈਂਡ 2 ਇਸਤੇਮਾਲ ਕਰਨ ਵਾਲਾ ਹੁਣ ਆਪਣੀ ਕਲਾਈ ਤੋਂ ਹੀ ਮਿਊਜ਼ਿਕ ਪਲੇ, ਪਾਉਜ਼, ਅੱਗੇ, ਪਿੱਛੇ ਅਤੇ ਆਵਾਜ਼ ਨੂੰ ਘਟਾ ਤੇ ਵਧਾ ਸਕਦਾ ਹੈ। ਇਹ ਤੁਹਾਡੇ ਫੋਨ ਨਾਲ ਬਲੂਟੂਥ ਦੀ ਮਦਦ ਨਾਲ ਕਨੈੱਟਕ ਹੋ ਕੇ ਹਰ ਮਿਊਜ਼ਿਕ ਐਪ ਦੇ ਨਾਲ ਕੰਮ ਕਰਦਾ ਹੈ।
ਮਾਈਕ੍ਰੋਸਾਫਟ ਨੇ ਬੈਂਡ 2 ਲਈ ਤਾਂ ਅਪਡੇਟ ਜਾਰੀ ਕਰ ਦਿੱਤਾ ਹੈ ਪਰ ਅਜੇ ਤਕ ਅਸਲੀ ਬੈਂਡ 'ਚ ਸੁਧਾਰ ਲਈ ਅਪਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਤੁਹਾਡੇ ਆਈਫੋਨ ਤੇ ਆਈਪੈਡ ਲਈ ਵਧਣ ਵਾਲਾ ਹੈ ਖਤਰਾ
NEXT STORY