ਜਲੰਧਰ : ਮਾਈਕ੍ਰੋਸਾਫਟ ਵੱਲੋਂ ਪ੍ਰੀ-ਟੱਚ ਸੈਂਸਿੰਗ ਟੈਕਨਾਲੋਜੀ ਦਾ ਇਕ ਡੈਮੋ ਪੇਸ਼ ਕੀਤਾ ਗਿਆ ਹੈ। ਇਸ 'ਚ ਉਂਗਲੀਆਂ ਨੂੰ ਸਕ੍ਰੀਨ 'ਤੇ ਰੱਖਣ ਤੋਂ ਪਹਿਲਾਂ ਹੀ ਸੈਂਸਰਜ਼ ਦੀ ਮਦਦ ਨਾਲ ਸਕ੍ਰੀਨ 'ਤੇ ਆਪਸ਼ਨਜ਼ ਦਿਖਾਉਂਦਾ ਹੈ। ਮਾਈਕ੍ਰੋਸਾਫਟ ਵੱਲੋਂ ਯੂ-ਟਿਊਬ ਨੂੰ ਪ੍ਰੀ-ਟੱਚ ਸੈਂਸਿੰਗ ਦਾ ਡੈਮੋ ਪੇਸ਼ ਕੀਤਾ ਗਿਆ ਹੈ। ਇਹ ਟੈਕਨਾਲੋਜੀ ਮੋਬਾਈਲ ਡਿਵਾਈਜ਼ ਯੂਜ਼ਰ ਇੰਟਰਫੇਸ ਨੂੰ ਬਿਲਕੁਲ ਨਵੀਂ ਅਪ੍ਰੋਚ ਦਿੰਦੀ ਹੈ।
ਇਸ 'ਚ ਸਿਰਫ ਓਰਿਐਂਟਿਡ ਸੈਂਸਰ ਨਹੀਂ ਲੱਗਾ ਹੈ ਬਲਕਿ ਡਿਵਾਈਜ਼ ਨੂੰ ਬਿਲਕੁਲ ਸਹੀ ਤਰੀਕੇ ਨਾਲ ਪਤਾ ਹੁੰਦਾ ਹੈ ਕਿ ਯੂਜ਼ਰ ਦੀ ਉਂਗਲ ਕਿਥੇ ਹੈ ਤੇ ਕਿਥੇ ਟੱਚ ਹੋਵੇਗੀ। ਇਸ ਨਾਲ ਬਿਲਕੁਲ ਨਵੇਂ ਤਰੀਕੇ ਨਾਲ ਜੈਸਚਰ ਕੰਟਰੋਲ ਦੇਖਣ ਨੂੰ ਮਿਲੇ ਹਨ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਟੈਕਨਾਲੋਜੀ ਮਲਟੀਮੀਡੀਆ ਕੰਟੈਂਟ, ਵੈੱਬ ਬ੍ਰਾਊਜ਼ਿੰਗ ਨੂੰ ਕਲੀਨ ਤੇ ਐਟ੍ਰੈਕਟਿਵ ਬਣਾ ਦਵੇਗੀ।
ਸਟੂਡੈਂਟ ਪਲਾਨ 'ਤੇ 50 ਫ਼ੀਸਦੀ ਦੀ ਛੁੱਟ ਦੇ ਰਿਹੈ ਐਪਲ
NEXT STORY