ਜਲੰਧਰ - ਅਮੇਰਿਕਨ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਮਾਇਕ੍ਰੋਸਾਫਟ ਨੇ Surface Book i7, 2-ਇਨ-1 ਲੈਪਟਾਪ ਨੂੰ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ 'ਚ ਕੰਪਨੀ ਨੇ ਇੰਟੈੱਲ ਕੋਰ i7 ਪ੍ਰੋਸੈਸਰ ਅਤੇ ਜ਼ਿਆਦਾ ਪਾਵਰਫੁੱਲ GPU ਦਿੱਤਾ ਹੈ ਜੋ ਹਾਈ ਐਂਡ ਗੇਮਸ ਨੂੰ ਖੇਡਣ 'ਚ ਮਦਦ ਕਰੇਗਾ।
ਮਾਇਕ੍ਰੋਸਾਫਟ ਨੇ ਇਸ Surface Book ਨਾਲ ਸਿੱਧੀ ਐਪਲ ਦੀ MacBook ਨੂੰ ਟੱਕਰ ਦਿੱਤੀ ਹੈ। ਇਸ 'ਚ ਮੌਜੂਦ ਬੈਟਰੀ ਦੇ ਬਾਰੇ 'ਚ ਕੰਪਨੀ ਨੇ ਕਿਹਾ ਹੈ ਕਿ ਇਹ 16 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ। ਇਸ ਦੀ ਸ਼ੁਰੂਆਤੀ ਕੀਮਤ ਬੇਸ ਵੇਰਿਅੰਟ $2,399 (ਕਰੀਬ 1 ,60,300 ਰੁਪਏ) , ਮੀਡੀਅਮ ਵੇਰਿਅੰਟ $2,799 (ਕਰੀਬ 1,87,200 ਰੁਪਏ) ਅਤੇ ਟਾਪ ਵੇਰਿਅੰਟ $3,299 (ਕਰੀਬ 2,20,600 ਰੁਪਏ) ਦੱਸੀ ਗਈ ਹੈ।
ਫੀਚਰਸ -
ਪ੍ਰੀਮੀਅਮ ਮਟੈਲਿਕ ਐਲੂਮੀਨੀਅਮ ਨਾਲ ਬਣੇ ਇਸ ਲੈਪਟਾਪ 'ਚ 13.5-ਇੰਚ ਦੀ PixelSense ਤਕਨੀਕ ਨਾਲ ਬਣੀ ਟਚ ਸਕ੍ਰੀਨ ਮੌਜੂਦ ਹੈ ਜੋ 3000x2000 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ। NVIDIA GeForce GTX 965M GPU ਦੇ ਨਾਲ ਇਸ 'ਚ 2GB GDDR5 ਮੈਮਰੀ ਦਿਤੀ ਗਈ ਹੈ ਜੋ ਗ੍ਰਾਫਿਕਸ ਪਰਫਾਰਮੇਨਸ ਨੂੰ ਅਤੇ ਬਿਹਤਰ ਬਣਾ ਦੇਵੇਗੀ। ਇਸ ਲੈਪਟਾਪ 'ਚ 8GB ਅਤੇ ਆਪਸ਼ਨ 'ਚ 16GB RAM ਦੇ ਨਾਲ 256GB, 512GB ਅਤੇ USB SSD ਦਾ ਆਪਸ਼ਨ ਵੀ ਮਿਲੇਗਾ। ਕੁਨੈਕਟੀਵਿਟੀ ਲਈ ਇਸ 'ਚ ਡਿਊਲ-ਬੈਂਡ Wi-Fi, ਬਲੂਟੁੱਥ 4.0, 2-USB 3.0 ਪੋਰਟਸ ਅਤੇ SD ਕਾਰਡ ਰੀਡਰ ਮੌਜੂਦ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ ਜੋ ਫੁੱਲ HD 1080p ਵੀਡੀਓ ਰਿਕਾਰਡ ਕਰਨ 'ਚ ਮਦਦ ਕਰੇਗਾ। ਡਾਲਬੀ-ਪਾਵਰੇਡ ਸਟੀਰੀਓ ਸਪੀਕਰਸ ਵਾਲੇ ਇਸ ਲੈਪਟਾਪ ਦੇ ਨਾਲ ਕੰਪਨੀ ਫ੍ਰੀ 'ਚ ਸਰਫੇਸ ਪੇਨ ਵੀ ਦੇਵੇਗੀ।
Hike ਮੈਸੇਂਜਰ 'ਚ ਐਡ ਹੋਇਆ ਧਮਾਕੇਦਾਰ ਫੀਚਰ
NEXT STORY