ਜਲੰਧਰ-ਦੁਨੀਆਂ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਵੱਲੋਂ ਆਪਣੇ "ਫੀਚਰ ਫੋਨ ਡਿਵੀਜ਼ਨ" ਵੇਚਣ ਤੋਂ ਬਾਅਦ ਹੁਣ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਆਪਣੇ ਸਮਾਰਟਫੋਨ ਹਾਰਡਵੇਅਰ ਵਪਾਰ ਦੇ ਰੋਜ਼ਗਾਰ 'ਚ ਕਟੌਤੀ ਕਰਨ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਫਿਨਲੈਂਡ 'ਚ 1,350 ਰੋਜ਼ਗਾਰਾਂ ਦੀ ਕਟੌਤੀ, ਕੰਪਨੀ ਵੱਲੋਂ ਹੋਣ ਵਾਲੀ ਦੁਨੀਆ ਭਰ 'ਚ 1,850 ਰੋਜ਼ਗਾਰ ਕਟੌਤੀ ਮੁਹਿੰਮ ਦਾ ਇਕ ਹਿੱਸਾ ਹੈ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਮਾਈਕ੍ਰੋਸਾਫਟ ਕੰਪਨੀ ਸਮਾਰਟਫੋਨ ਮੈਨਿਊਫੈਕਚਰਿੰਗ ਨੂੰ ਬੰਦ ਕਰ ਰਹੀ ਹੈ। ਕੰਪਨੀ ਨੇ ਆਪਣੇ ਸਮਾਰਟਫੋਨ ਹਾਰਡਵੇਅਰ ਕੰਮ-ਕਾਜ ਨੂੰ ਕਾਰਗਰ ਬਣਾਉਣ ਦੀ ਕੋਸ਼ਿਸ਼ ਦੇ ਤਹਿਤ ਇਹ ਫੈਸਲਾ ਲਿਆ ਹੈ ।
ਕੰਪਨੀ ਦੇ ਸੀ.ਈ.ਓ. ਸਤਿਆ ਨਡੇਲਾ ਦੇ ਇਕ ਬਿਆਨ ਅਨੁਸਾਰ ਕੰਪਨੀ ਆਪਣੀਆਂ ਵੈਲਿਊ ਸਿਕਿਓਰਿਟੀ , ਮੈਨੇਜਅਬਿਲਟੀ ਵਰਗੀਆਂ ਸਮੱਗਰੀਆਂ ਅਤੇ ਸਾਰੇ ਮੋਬਾਇਲ ਪਲੈਟਫਾਰਮ 'ਤੇ ਕਲਾਊਡ ਸਰਵਿਸਸ 'ਚ ਲਗਾਤਾਰ ਨਵੇਂ ਪ੍ਰਯੋਗ ਕਰਦੀ ਰਹੇਗੀ । ਕੰਪਨੀ ਲਗਭਗ 950 ਮਿਲੀਅਨ ਡਾਲਰ ਦੀ ਲਾਗਤ ਨਾਲ ਖਰਾਬ ਸਮੱਗਰੀਆਂ 'ਚ ਫੇਰਬਦਲ ਅਤੇ ਇੰਨਵੈਂਸ਼ਨ ਨਾਲ ਜੁੜੇ ਕੰਮਾਂ ਨੂੰ ਪੂਰਾ ਕਰੇਗੀ। ਇਹ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਮਾਈਕ੍ਰੋਸਾਫਟ ਦੁਬਾਰਾ ਫੋਨ ਹਾਰਡਵੇਅਰ 'ਚ ਰੁਚੀ ਲੈ ਰਹੀ ਹੈ ਜੋ ਕਿ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਕੰਪਨੀ ਵੱਲੋਂ ਤਿੰਨ ਸਾਲ ਪਹਿਲਾਂ ਨੋਕੀਆ ਦੇ ਫੋਨ ਡਿਵੀਜ਼ਨ ਨੂੰ 7.1 ਬਿਲੀਅਨ ਡਾਲਰ ਨਾਲ ਖਰੀਦਿਆ ਗਿਆ ਸੀ। ਇਸ ਡੀਲ 'ਚ 32,000 ਨੋਕੀਆ ਕਰਮਚਾਰੀ ਮਾਈਕ੍ਰੋਸਾਫਟ ਰੋਜ਼ਗਾਰ 'ਚ ਸ਼ਾਮਿਲ ਹੋਏ ਸਨ। ਮਾਈਕ੍ਰੋਸਾਫਟ ਵੱਲੋਂ ਇਕ ਲੀਕ ਹੋਈ ਜਾਣਕਾਰੀ ਦੇ ਮੁਤਾਬਿਕ ਵਿੰਡੋਜ਼ ਅਤੇ ਡਿਵਾਈਸ ਗਰੁੱਪ ਦੇ ਵਾਇਸ ਪ੍ਰੈਜ਼ੀਡੈਂਟ ਇਗਜ਼ੈਕਿਟਿਵ ਟੇਰੀ ਮਾਇਰਸਨ ਦਾ ਕਹਿਣਾ ਹੈ ਕਿ ਉਹ ਮੋਬਾਇਲ ਡਿਵਾਈਸਸ 'ਤੇ ਕੰਮ ਕਰਦੇ ਰਹਿਣਗੇ ਅਤੇ ਸੁਝਾਅ ਹੈ ਕਿ ਮਾਈਕ੍ਰੋਸਾਫਟ ਦੇ ਬਣਾਏ ਗਏ ਸਮਾਰਟਫੋਨ ਭਵਿੱਖ 'ਚ ਸ਼ਾਮਿਲ ਹਨ।
ਸ਼ਾਓਮੀ ਨੇ ਲਾਂਚ ਕੀਤਾ 'ਮੀ ਡਰੋਨ' ਬਣਾ ਸਕੋਗੇ 4K ਵੀਡੀਓ
NEXT STORY