ਜਲੰਧਰ- ਅਕਸਰ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਲੋਕਾਂ ਦੁਆਰਾ ਮਿਊਜ਼ਿਕ ਸੁਣਨ ਜਾਂ ਵੀਡੀਓ ਦੇਖਣ ਲਈ ਹੈਂਡਫੋਨ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਹੋਰ ਸ਼ੇਪ, ਸਾਈਜ਼ ਅਤੇ ਫਿਟਿੰਗ ਦੇ ਹੁੰਦੇ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸੈਨ ਫ੍ਰਾਂਸਿਸਕੋ ਦੇ ਇੰਜੀਨੀਅਰਸ ਨੇ 'ਮਾਇੰਡਸੈੱਟ' ਨਾਂ ਤੋਂ ਅਜਿਹੇ ਹੈੱਡਫੋਨ ਨੂੰ ਤਿਆਰ ਕੀਤਾ ਹੈ, ਜੋ ਤੁਹਾਡੀ ਬ੍ਰੇਨ ਐਕਟੀਵਿਟੀ ਨੂੰ ਟ੍ਰੈਕ ਕਰਨਗੇ।
ਮਾਇੰਡਸੈੱਟ ਨਾਂ ਤੋਂ ਪੇਸ਼ ਹੋਏ ਇਸ ਹੈੱਡਸੈੱਟ 'ਚ 5 ਸੈਂਸਰਸ ਲੱਗੇ ਹੋਏ ਹਨ, ਜੋ ਬ੍ਰੇਨ ਦੇ ਇਲਕਟ੍ਰੋ ਐਂਸੇਫੈਲੋਗ੍ਰਾਫੀ (ਈ. ਈ. ਜੀ.) ਸਿਗਨਲਸ ਨੂੰ ਟ੍ਰੈਕ ਕਰਦੇ ਹਨ। ਇਹ ਨਿਊਰੋ-ਫੀਡਬੈਕ ਟੈਕਨਾਲੋਜੀ 'ਤੇ ਕੰਮ ਕਰਦਾ ਹੈ। ਜਿਵੇਂ ਹੀ ਤੁਹਾਡਾ ਫੋਕਸ ਤੁਹਾਡੇ ਕੰਮ ਤੋਂ ਹਟੇਗਾ, ਇਹ ਤੁਹਾਨੂੰ ਅਲਰਟ ਕਰੇਗਾ। ਤੁਹਾਨੂੰ ਜਲਦ ਹੀ ਪਤਾ ਚੱਲ ਜਾਵੇਗਾ ਕਿ ਤੁਹਾਡਾ ਧਿਆਨ ਭਟਕ ਰਿਹਾ ਹੈ। ਵਾਪਸ ਆਪਣੇ ਕੰਮ 'ਤੇ ਫੋਕਸ ਕਰ ਲਓ। ਇਹ ਕੰਸੇਨਟ੍ਰੇਸ਼ਨ ਵੀ ਵਧਾਵੇਗਾ। ਇਸ 'ਚ 800 mAh ਦੀ ਹੈਟਰੀ ਹੈ। ਇਕ ਵਾਰ ਚਾਰਜ ਹੋਣ 'ਤੇ 8 ਘੰਟੇ ਲਗਾਤਾਰਕ ਕੰਮ ਕਰੇਗਾ। ਹੁਣ ਤੱਕ ਕਈ ਵਾਰ ਇਸ ਦੀ ਟੈਸਟਿੰਗ ਹੋਈ ਹੈ। ਸਾਰੀਆਂ ਕਮੀਆਂ ਦੂਰ ਕਰਨ ਤੋਂ ਬਾਅਦ ਫਾਈਨਲ ਵਰਜਨ ਤਿਆਰ ਕੀਤਾ ਹੈ।
ਦਸੰਬਰ 2017 ਤੋਂ ਸ਼ਿਪਿੰਗ ਸ਼ੁਰੂ ਹੋ ਜਾਵੇਗੀ। ਦੁਨੀਆਂ 'ਚ ਕਿਤੇ ਵੀ ਲੋਕ ਇਸ ਨੂੰ ਖਰੀਦ ਸਕਦੇ ਹਨ। ਪਹਿਲਾਂ ਉਨ੍ਹਾਂ ਨੂੰ ਮਿਲੇਗਾ ਜੋ ਪ੍ਰੋਜੈਕਟ ਕੈਂਪੇਨ ਨੂੰ ਸਪੋਰਟ ਕਰ ਰਹੇ ਹਨ। ਕੀਮਤ ਕਰੀਬ 23 ਹਜ਼ਾਰ ਰੁਪਏ ਹੋਵੇਗੀ।
ਵਟਸਐਪ ਨੂੰ ਟੱਕਰ ਦੇਵੇਗੀ ਮਾਈਕ੍ਰੋਸਾਫਟ ਦੀ ਨਵੀਂ ਮੈਸੇਜਿੰਗ ਐਪ
NEXT STORY