ਗੈਜੇਟ ਡੈਸਕ- ਸ਼ਾਓਮੀ ਨੇ ਆਪਣੇ ਨਵੇਂ ਮੋਬਾਇਲ ਆਪਰੇਟਿੰਗ ਸਿਸਟਮ MIUI 14 ਨੂੰ ਗਲੋਬਲੀ ਲਾਂਚ ਕਰ ਦਿੱਤਾ ਹੈ। MIUI 14 ਦੀ ਅਪਡੇਟ ਗਲੋਬਲੀ ਜਲਦ ਹੀ ਸ਼ਾਓਮੀ ਅਤੇ ਰੈੱਡਮੀ ਦੇ ਕਈ ਫੋਨਾਂ ਲਈ ਜਾਰੀ ਕੀਤੀ ਜਾਵੇਗੀ। MIUI 14 ਦੇ ਨਾਲ ਯੂਜ਼ਰਜ਼ ਨੂੰ ਨਵਾਂ ਲੇਆਊਟ ਮਿਲੇਗਾ। ਇਸਤੋਂ ਇਲਾਵਾ ਸਿਸਟਮ ਐਪਸ ਲਈ ਵਿਜੁਅਲ ਸਟਾਈਲ ਵੀ ਮਿਲੇਗਾ। ਸ਼ਾਓਮੀ ਨੇ MIUI 14 ਦੀ ਅਪਡੇਟ ਦੇ ਨਾਲ ਸੁਪਰ ਆਈਕਨ ਵੀ ਦਿੱਤਾ ਹੈ। ਇਸਤੋਂ ਇਲਾਵਾ MIUI 14 ਦੇ ਨਾਲ ਪਰਸਨਲਾਈਜ਼ਡ ਵਾਲਪੇਪਰ ਅਤੇ ਰੀ-ਡਿਜ਼ਾਈਨ ਹੋਮ ਸਕਰੀਨ ਵਿਜੇਟ ਮਿਲਣਗੇ। ਸ਼ਾਓਮੀ ਨੇ MWC 2023 'ਚ ਸ਼ਾਓਮੀ 13 ਸੀਰੀਜ਼ ਲਾਂਚ ਕੀਤੀ ਹੈ ਅਤੇ ਇਸਦੇ ਨਾਲ MIUI 14 ਨੂੰ ਵੀ ਪੇਸ਼ ਕੀਤਾ ਹੈ।
ਸ਼ਾਓਮੀ ਦੇ ਇਨ੍ਹਾਂ ਫੋਨਾਂ ਲਈ ਉਪਲੱਬਧ ਹੋਵੇਗਾ MIUI 14
MIUI 14 ਦੀ ਅਪਡੇਟ 2023 ਦੀ ਪਹਿਲੀ ਤਿਮਾਹੀ 'ਚ Xiaomi 12, Xiaomi 12 Pro, Xiaomi 12X, Xiaomi 12T Pro, Xiaomi 12T, Xiaomi 12 Lite, Xiaomi 11 Lite 5G NE, Xiaomi 11 Lite 5G, Xiaomi 11 Ultra, Xiaomi 11, Xiaomi Mi 11i, Xiaomi 11T Pro, Xiaomi 11T, Xiaomi Mi 11 Lite 4G, Redmi 10 5G, Redmi Note 10, Redmi Note 10 Pro ਅਤੇ Redmi Note 11 Pro+ 5G ਲਈ ਉਪਲੱਬਧ ਹੋਵੇਗੀ।
Maruti Suzuki ਦੀ ਇਹ ਕਾਰ ਹੋਈ ਮਹਿੰਗੀ, ਜਾਣੋ ਕਿੰਨੀ ਵਧੀ ਕੀਮਤ
NEXT STORY