ਗੈਜੇਟ ਡੈਸਕ– ਮਿਵੀ ਨੇ ਭਾਰਤ ’ਚ ਆਪਣੇ ਨਵੇਂ ਟਰੂ-ਵਾਇਰਲੈੱਸ ਈਅਰਬਡਸ Mivi DuoPods F30 ਨੂੰ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦੇ ਨਵੇਂ ਕਿਫਾਇਤੀ ਈਅਰਬਡਸ ਹਨ। ਇਨ੍ਹਾਂ ਬਡਸ ’ਚ ਹਾਈ ਕੁਆਲਿਟੀ ਆਡੀਓ ਆਊਟਪੁਟ ਲਈ 13mm ਆਡੀਓ ਡ੍ਰਾਈਵਰਸ ਅਤੇ ਕੁਨੈਕਟੀਵਿਟੀ ਲਈ ਬੂਲੁਟੱਥ 5.0 ਦਾ ਸਪੋਰਟ ਦਿੱਤਾ ਗਿਆ ਹੈ। ਯੂਜ਼ਰਸ ਨੂੰ ਇਸ ਪ੍ਰੋਡਕਟ ਰਾਹੀਂ 42 ਘੰਟਿਆਂ ਤਕ ਦੀ ਬੈਟਰੀ ਮਿਲੇਗੀ। Mivi DuoPods F30 ਦੀ ਕੀਮਤ ਭਾਰਤ ’ਚ 999 ਰੁਪਏ ਰੱਖੀ ਗਈ ਹੈ ਅਤੇ ਗਾਹਕ ਇਸ ਨੂੰ ਫਲਿਪਕਾਰਟ ਤੋਂ ਖਰੀਦ ਸਕਦੇ ਹਨ। ਇਸ ਨੂੰ ਕਾਲੇ, ਨੀਲੇ, ਲਾਲ ਅਤੇ ਚਿੱਟੇ ਰੰਗ ’ਚ ਖਰੀਦ ਸਕਣਗੇ।
Mivi DuoPods F30 ਦੀਆਂ ਖੂਬੀਆਂ
ਮਿਵੀ ਦੇ ਇਨ੍ਹਾਂ ਈਅਰਬਡਸ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਗਾਹਕਾਂ ਨੂੰ ਚਾਰਜਿੰਗ ਕੇਸ ਦੇ ਨਾਲ 40 ਘੰਟਿਆਂ ਤਕ ਦੀ ਬੈਟਰੀ ਮਿਲੇਗੀ। ਇੰਨੀ ਬੈਟਰੀ 50 ਫੀਸਦੀ ਆਵਾਜ਼ ’ਤੇ ਗਾਹਕਾਂ ਨੂੰ ਮਿਲੇਗੀ। ਡਸਟ, ਵਾਟਰ ਅਤੇ ਸਪਲੈਸ਼ ਰੈਸਿਸਟੈਂਟ ਲਈ ਇਹ ਡਿਵਾਈਸ IPX4 ਸਰਟੀਫਾਈਡ ਹੈ। ਨਾਲ ਹੀ ਇਨ੍ਹਾਂ ਬਡਸ ’ਚ ਫਾਸਟ ਚਾਰਜਿੰਗ ਦਾ ਸਪੋਰਟ ਵੀ ਦਿੱਤਾ ਗਿਆ ਹੈ। ਅਜਿਹੇ ’ਚ ਇਨ੍ਹਾਂ ਨੂੰ 10 ਮਿੰਟਾਂ ਤਕ ਚਾਰਜ ਕਰਕੇ 10 ਘੰਟਿਆਂ ਤਕ ਚਲਾ ਸਕੋਗੇ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਹੀ ਬਡਸ ’ਚ ਮਾਈਕ੍ਰੋਫੋਨਸ ਦਿੱਤੇ ਗਏ ਹਨ। ਅਜਿਹੇ ’ਚ ਕਾਲ ਕਰਨ ਲਈ ਗਾਹਕ ਦੋਵਾਂ ’ਚੋਂ ਕਿਸੇ ਇਕ ਬਡ ਦਾ ਇਸਤੇਮਾਲ ਕਰ ਸਕਣਗੇ।
Mivi DuoPods F30 ’ਚ ਆਟੋ ਕੁਨੈਕਟ ਦਾ ਫੀਚਰ ਦਿੱਤਾ ਗਿਆ ਹੈ। ਅਜਿਹੇ ’ਚ ਬਡਸ ਆਖਰੀ ਵਾਰ ਇਸਤੇਮਾਲ ਹੋਏ ਡਿਵਾਈਸ ਨਾਲ ਆਟੋਮੈਟਿਕਲੀ ਕੁਨੈਕਟ ਹੋ ਜਾਣਗੇ। ਕੁਨੈਕਟੀਵਿਟੀ ਲਈ ਇਥੇ ਬਲੂਟੁੱਥ v5 ਦਾ ਸਪੋਰਟ ਮਿਲੇਗਾ। ਇਨ੍ਹਾਂ ਬਡਸ ’ਚ ਗਾਹਕਾਂ ਨੂੰ ਹਾਈ ਕੁਆਲਿਟੀ ਆਡੀਓ ਆਊਟਪੁਟ ਲਈ 13mm ਆਡੀਓ ਡ੍ਰਾਈਵਰਸ ਮਿਲਣਗੇ। ਨਾਲ ਹੀ ਇਥੇ ਟੱਚ ਕੰਟਰੋਲਸ ਵੀ ਦਿੱਤੇ ਗਏ ਹਨ। ਇਸ ਨਾਲ ਗਾਹਕ ਕਾਲਸ ਰਿਸੀਵ ਕਰ ਸਕਣਗੇ ਅਤੇ ਟ੍ਰੈਕ ਬਦਲ ਸਕਣਗੇ। ਨਾਲ ਹੀ ਗੂਗਲ ਅਤੇ ਸੀਰੀ ਵਰਗੇ ਵੌਇਸ ਅਸਿਸਟੈਂਟ ਨੂੰ ਐਕਟੀਵੇਟ ਵੀ ਕਰ ਸਕੋਗੇ।
OnePlus Nord 2 5G ’ਚ ਫਿਰ ਹੋਇਆ ਧਮਾਕਾ, ਵਕੀਲ ਦੇ ਕੋਟ ’ਚ ਫਟਿਆ ਫੋਨ
NEXT STORY