ਗੈਜੇਟ ਡੈਸਕ– ਦੇਸ਼ ਭਰ ’ਚ ਲੈਂਡਲਾਈਨ ਤੋਂ ਮੋਬਾਇਲ ਫੋਨ ’ਤੇ ਕਾਲ ਕਰਨ ਲਈ ਗਾਹਕਾਂ ਨੂੰ ਇਕ ਜਨਵਰੀ ਤੋਂ ਨੰਬਰ ਡਾਇਲ ਕਰਨ ਤੋਂ ਪਹਿਲਾਂ ਜ਼ੀਰੋ (0) ਲਗਾਉਣਾ ਜ਼ਰੂਰੀ ਹੋਵੇਗਾ। ਦੂਰਸੰਚਾਰ ਵਿਭਾਗ ਨੇ ਇਸ ਨਾਲ ਜੁੜੇ ਟਰਾਈ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਹੈ। ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟਰਾਈ) ਨੇ ਇਸ ਤਰ੍ਹਾਂ ਦੇ ਕਾਲ ਲਈ 29 ਮਈ 2020 ਨੂੰ ਨੰਬਰ ਤੋਂ ਪਹਿਲਾਂ ਜ਼ੀਰੋ (0) ਲਗਾਉਣ ਦੀ ਸਿਫਾਰਿਸ਼ ਕੀਤੀ ਸੀ। ਇਸ ਨਾਲ ਦੂਰਸੰਚਾਰ ਸੇਵਾਪ੍ਰਦਾਤਾ ਕੰਪਨੀਆਂ ਨੂੰ ਜ਼ਿਆਦਾ ਨੰਬਰ ਬਣਾਉਣ ਦੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ– ਇਨ੍ਹਾਂ iPhones ਨੂੰ ਨਹੀਂ ਮਿਲੇਗੀ iOS 15 ਅਪਡੇਟ, ਵੇਖੋ ਪੂਰੀ ਲਿਸਟ
ਦੂਰਸੰਚਾਰ ਵਿਭਾਗ ਨੇ 20 ਨਵੰਬਰ ਨੂੰ ਜਾਰੀ ਇਕ ਸਰਕੂਲਰ ’ਚ ਕਿਹਾ ਹੈ ਕਿ ਲੈਂਡਲਾਈਨ ਤੋਂ ਮੋਬਾਇਲ ’ਤੇ ਨੰਬਰ ਡਾਇਲ ਕਰਨ ਦੇ ਤਰੀਕੇ ’ਚ ਬਦਲਾਅ ਦੀਆਂ ਟਰਾਈ ਦੀਆਂ ਸਿਫਾਰਿਸ਼ਾਂ ਨੂੰ ਮੰਨ ਲਿਆ ਗਿਆ ਹੈ। ਇਸ ਨਾਲ ਮੋਬਾਇਲ ਅਤੇ ਲੈਂਡਲਾਈਨ ਸੇਵਾਵਾਂ ਲਈ ਲੋੜੀਂਦੀ ਮਾਤਰਾ ’ਚ ਨੰਬਰ ਬਣਾਉਣ ਦੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ– ਕੇਂਦਰ ਸਰਕਾਰ ਦਾ ਵੱਡਾ ਕਦਮ, ਭਾਰਤ ’ਚ ਬੈਨ ਕੀਤੇ 43 ਹੋਰ ਚੀਨੀ ਐਪਸ, ਪੜ੍ਹੋ ਪੂਰੀ ਲਿਸਟ
ਸਰਕੂਲਰ ਮੁਤਾਬਕ, ਨਵੇਂ ਨਿਯਮ ਨੂੰ ਲਾਗੂ ਕਰਨ ਤੋਂ ਬਾਅਦ ਲੈਂਡਲਾਈਨ ਤੋਂ ਮੋਬਾਇਲ ’ਤੇ ਕਾਲ ਕਰਨ ਲਈ ਨੰਬਰ ਤੋਂ ਪਹਿਲਾਂ ਜ਼ੀਰੋ ਡਾਇਲ ਕਰਨਾ ਹੋਵੇਗਾ। ਦੂਰਸੰਚਾਰ ਵਿਭਾਗ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਨੂੰ ਲੈਂਡਲਾਈਨ ਦੇ ਸਾਰੇ ਗਾਹਕਾਂ ਨੂੰ ਜ਼ੀਰੋ ਡਾਇਲ ਕਰਨ ਦੀ ਸਹੂਲਤ ਦੇਣੀ ਹੋਵੇਗੀ। ਇਹ ਸਹੂਲਤ ਅਜੇ ਆਪਣੇ ਖ਼ੇਤਰ ਤੋਂ ਬਾਹਰ ਕਾਲ ਕਰਨ ਲਈ ਉਪਲੱਬਧ ਹੈ। ਸਰਕੂਲਰ ’ਚ ਕਿਹਾ ਗਿਆ ਹੈ ਕਿ ਫਿਕਸਡ ਲਾਈਨ ਸਵਿੱਚ ’ਚ ਉਚਿਤ ਐਲਾਨ ਕੀਤਾ ਜਾਵੇ ਜਿਸ ਨਾਲ ਫਿਕਸਡ ਲਾਈਨ ਸਬਸਕ੍ਰਾਈਬਰਾਂ ਨੂੰ ਸਾਰੇ ਫਿਕਸਡ ਤੋਂ ਮੋਬਾਇਲ ਕਾਲ ਲਈ ਅੱਗੇ 0 ਡਾਇਲ ਕਰਨ ਦੀ ਲੋੜ ਬਾਰੇ ਦੱਸਿਆ ਜਾਵੇ।
ਇਹ ਵੀ ਪੜ੍ਹੋ– ਫੇਸਬੁੱਕ ’ਤੇ ਭੁੱਲ ਕੇ ਵੀ ਨਾ ਸ਼ੇਅਰ ਕਰੋ ਇਹ ਚੀਜ਼ਾਂ, ਨਹੀਂ ਤਾਂ ਹਮੇਸ਼ਾ ਲਈ ਬਲਾਕ ਹੋ ਸਕਦੈ ਤੁਹਾਡਾ ਅਕਾਊਂਟ
ਦੂਰਸੰਚਾਰ ਕੰਪਨੀਆਂ ਇਸ ਨਵੀਂ ਵਿਵਸਥਾ ਨੂੰ ਅਪਣਾਉਣ ਲਈ ਇਕ ਜਨਵਰੀ ਤਕ ਦਾ ਸਮਾਂ ਦਿੱਤਾ ਗਿਆ ਹੈ। ਡਾਇਲ ਕਰਨ ਦੇ ਤਰੀਕੇ ’ਚ ਇਸ ਬਦਲਾਅ ਨਾਲ ਦੂਰਸੰਚਾਰ ਕੰਪਨੀਆਂ ਨੂੰ ਮੋਬਾਇਲ ਸੇਵਾਵਾਂ ਲਈ 254.4 ਕਰੋੜ ਵਾਧੂ ਨੰਬਰ ਬਣਾਉਣ ਦੀ ਸਹੂਲਤ ਮਿਲੇਗੀ। ਇਹ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰਨ ’ਚ ਮਦਦ ਕਰੇਗੀ।
ਗੂਗਲ ਨੇ ਪਲੇਅ ਸਟੋਰ ਤੋਂ ਹਟਾਈ ਇਹ ਖ਼ਤਰਨਾਕ ਐਪ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
NEXT STORY