ਗੈਜੇਟ ਡੈਸਕ- ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਕਰੋੜਾਂ ਗਾਹਕਾਂ ਲਈ ਇਕ ਨਵਾਂ ਅਤੇ ਆਕਰਸ਼ਕ ਰੀਚਾਰਜ ਪਲਾਨ ਮੁੜ ਲਾਂਚ ਕੀਤਾ ਹੈ। ਕੰਪਨੀ ਨੇ ਆਪਣਾ 399 ਰੁਪਏ ਵਾਲਾ ਪਲਾਨ ਨਵੇਂ ਫਾਇਦਿਆਂ ਨਾਲ ਪੇਸ਼ ਕੀਤਾ ਹੈ, ਜਿਸ 'ਚ ਗਾਹਕਾਂ ਨੂੰ ਮੁਫਤ ਮਨੋਰੰਜਨ ਦੇ ਨਾਲ-ਨਾਲ ਹਾਈ-ਸਪੀਡ ਡਾਟਾ ਵੀ ਮਿਲੇਗਾ।
ਇਸ ਪਲਾਨ 'ਚ ਗਾਹਕਾਂ ਨੂੰ ਰੋਜ਼ਾਨਾ 2.5GB ਡਾਟਾ ਮਿਲੇਗਾ। ਜਿਹੜੇ ਗਾਹਕ 5G ਨੈੱਟਵਰਕ ਖੇਤਰ 'ਚ ਹਨ, ਉਨ੍ਹਾਂ ਨੂੰ ਇਸ ਪਲਾਨ ਦੇ ਨਾਲ ਅਨਲਿਮਟਿਡ 5G ਡਾਟਾ ਦੀ ਸਹੂਲਤ ਮਿਲੇਗੀ। ਇਸ 'ਚ ਰੋਜ਼ਾਨਾ 100 SMS ਵੀ ਦਿੱਤੇ ਜਾ ਰਹੇ ਹਨ। ਇਸ ਪਲਾਨ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਸ 'ਚ 28 ਦਿਨਾਂ ਲਈ JioHotstar ਮੋਬਾਈਲ ਦਾ ਸਬਸਕ੍ਰਿਪਸ਼ਨ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਹੈ।
ਰਿਪੋਰਟਾਂ ਅਨੁਸਾਰ, ਏਅਰਟੈੱਲ ਦਾ ਇਹ 399 ਰੁਪਏ ਵਾਲਾ ਪਲਾਨ ਫਿਲਹਾਲ ਕੁਝ ਚੋਣਵੇਂ ਸਰਕਲਾਂ ਜਿਵੇਂ ਕਿ ਦਿੱਲੀ 'ਚ ਉਪਲਬਧ ਹੈ। ਕੰਪਨੀ ਨੇ ਪਲਾਨ 'ਚ ਕੁਝ ਬਦਲਾਅ ਕੀਤੇ ਹਨ, ਕਿਉਂਕਿ ਪਹਿਲਾਂ ਇਸ ਪਲਾਨ 'ਚ ਅਨਲਿਮਟਿਡ 4G ਅਤੇ 5G ਡਾਟਾ ਦਿੱਤਾ ਜਾਂਦਾ ਸੀ, ਪਰ ਹੁਣ ਇਸ ਨੂੰ ਨਵੇਂ ਫਾਇਦਿਆਂ (JioHotstar) ਨਾਲ ਪੇਸ਼ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਾਵਧਾਨ! ਫੇਸਬੁੱਕ 'Blue Tick' ਦੇ ਨਾਮ 'ਤੇ ਹੋ ਰਿਹਾ ਵੱਡਾ ਸਕੈਮ; 30 ਹਜ਼ਾਰ ਤੋਂ ਵੱਧ ਅਕਾਊਂਟ ਹੋਏ ਹੈਕ
NEXT STORY