ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਆਪਣੇ ਗਾਹਕਾਂ ਨੂੰ 'ਮੇਡ-ਇਨ-ਇੰਡੀਆ' 4G ਤਕਨੀਕ ਦਾ ਬਿਹਤਰੀਨ ਅਨੁਭਵ ਦੇਣ ਲਈ ਕਈ ਸ਼ਾਨਦਾਰ ਪ੍ਰੀਪੇਡ ਪਲਾਨ ਪੇਸ਼ ਕਰ ਰਹੀ ਹੈ। ਜੇਕਰ ਤੁਸੀਂ ਲੰਬੀ ਵੈਲੀਡਿਟੀ ਵਾਲੇ ਕਿਫਾਇਤੀ ਪਲਾਨ ਦੀ ਭਾਲ 'ਚ ਹੋ, ਤਾਂ BSNL ਕੋਲ ਤੁਹਾਡੇ ਲਈ ਕੁਝ ਖਾਸ ਵਿਕਲਪ ਹਨ।
BSNL ਦੇ 3 ਪ੍ਰਮੁੱਖ ਪਲਾਨ:-
439 ਰੁਪਏ ਵਾਲਾ ਵਾਇਸ ਪਲਾਨ
- ਇਹ ਖਾਸ ਤੌਰ 'ਤੇ ਉਨ੍ਹਾਂ ਲਈ ਹੈ ਜੋ ਸਿਰਫ ਗੱਲਬਾਤ ਕਰਨਾ ਪਸੰਦ ਕਰਦੇ ਹਨ। ਇਸ 'ਚ 80 ਦਿਨਾਂ ਦੀ ਵੈਲੀਡਿਟੀ ਦੇ ਨਾਲ ਅਨਲਿਮਟਿਡ ਵਾਇਸ ਕਾਲਿੰਗ ਅਤੇ ਕੁੱਲ 300 SMS ਮਿਲਦੇ ਹਨ। ਇਸ ਦਾ ਰੋਜ਼ਾਨਾ ਖਰਚਾ ਲਗਭਗ 5.49 ਰੁਪਏ ਪੈਂਦਾ ਹੈ।
485 ਰੁਪਏ ਵਾਲਾ ਡਾਟਾ ਪਲਾਨ
- ਰੋਜ਼ਾਨਾ ਇੰਟਰਨੈੱਟ ਵਰਤਣ ਵਾਲਿਆਂ ਲਈ ਇਹ ਇਕ ਵਧੀਆ ਵਿਕਲਪ ਹੈ। ਇਸ 'ਚ 72 ਦਿਨਾਂ ਲਈ ਰੋਜ਼ਾਨਾ 2 GB ਹਾਈ-ਸਪੀਡ ਡਾਟਾ, ਅਨਲਿਮਟਿਡ ਕਾਲਾਂ ਅਤੇ ਰੋਜ਼ਾਨਾ 100 SMS ਮਿਲਦੇ ਹਨ।
599 ਰੁਪਏ ਵਾਲਾ ਹੈਵੀ ਡਾਟਾ ਪਲਾਨ
- ਜੇਕਰ ਤੁਹਾਡੀ ਡਾਟਾ ਦੀ ਵਰਤੋਂ ਜ਼ਿਆਦਾ ਹੈ, ਤਾਂ ਇਹ ਪਲਾਨ 70 ਦਿਨਾਂ ਦੀ ਵੈਲੀਡਿਟੀ ਦੇ ਨਾਲ ਰੋਜ਼ਾਨਾ 3 GB ਡਾਟਾ ਪ੍ਰਦਾਨ ਕਰਦਾ ਹੈ। ਇਸ 'ਚ ਵੀ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਦੀ ਸਹੂਲਤ ਸ਼ਾਮਲ ਹੈ।
ਨਵੇਂ ਗਾਹਕਾਂ ਲਈ ਖਾਸ ਤੋਹਫ਼ਾ :-
BSNL ਨੇ ਨਵੇਂ ਜੁੜਨ ਵਾਲੇ ਗਾਹਕਾਂ ਲਈ '1 ਰੁਪਏ 'ਚ ਫ੍ਰੀ ਸਿਮ' ਦਾ ਆਫਰ ਦਿੱਤਾ ਹੈ, ਜੋ 31 ਮਈ 2026 ਤੱਕ ਜਾਇਜ਼ ਹੈ। ਸਿਰਫ 1 ਰੁਪਏ 'ਚ ਗਾਹਕਾਂ ਨੂੰ 30 ਦਿਨਾਂ ਦੀ ਵੈਲੀਡਿਟੀ, ਰੋਜ਼ਾਨਾ 2GB ਡਾਟਾ ਅਤੇ ਅਨਲਿਮਟਿਡ ਕਾਲਾਂ ਮਿਲਣਗੀਆਂ। ਇਹ ਆਫਰ ਨਜ਼ਦੀਕੀ BSNL ਗਾਹਕ ਸੇਵਾ ਕੇਂਦਰਾਂ ਅਤੇ ਰਿਟੇਲ ਸਟੋਰਾਂ 'ਤੇ ਉਪਲਬਧ ਹੈ।
ਮਹਿੰਗਾਈ ਦਾ ਇੱਕ ਹੋਰ ਝਟਕਾ! ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਮੋਬਾਈਲ ਰੀਚਾਰਜ ਵੀ ਹੋਣਗੇ ਮਹਿੰਗੇ
NEXT STORY