ਜਲੰਧਰ- ਬਲੈਕਬੇਰੀ ਨੇ ਬਾਰਸਿਲੋਨਾ 'ਚ ਐਮ. ਡਬਲੀਯੂ. ਸੀ 2017 ਟ੍ਰੇਡ ਸ਼ੋਅ 'ਚ ਆਪਣਾ ਆਖਰੀ ਕੀ-ਬੋਰਡ ਵਾਲਾ ਸਮਾਰਟਫੋਨ ਬਲੈਕਬੇਰੀ ਕੀਵਨ ਪੇਸ਼ ਕੀਤਾ ਸੀ। ਹੁਣ ਇਸ ਸਮਾਰਟਫੋਨ ਨੂੰ ਭਾਰਤ ਦੇ ਇਕ ਆਨਲਾਈਨ ਰਿਟੇਲਰ ਨੇ ਸਾਰੇ ਸਪੈਸੀਫਿਕੇਸ਼ਨ ਅਤੇ ਕੀਮਤ ਦੇ ਨਾਲ ਲਿਸਟ ਕਰ ਦਿੱਤਾ ਹੈ। ਬਲੈਕਬੇਰੀ ਕੀਵਨ ਸਮਾਰਟਫੋਨ ਨੂੰ ਓਨਲੀ ਮੋਬਾਇਲਸ ਡਾਟ ਕਾਮ 'ਤੇ ਲਿਸਟ ਕਰ ਕਰ ਦਿੱਤਾ ਗਿਆ ਹੈ। ਇਸ ਲਿਸਟਿੰਗ 'ਚ ਫੋਨ ਦੀ ਕੀਮਤ 39,999 ਰੁਪਏ ਹੈ। ਇਸ ਦੇ ਨਾਲ ਹੀ ਇਸ ਲਿਸਟਿੰਗ 'ਚ ਫੋਨ ਦੇ ਬਲੈਕ ਕਲਰ ਵੇਰਿਅੰਟ 'ਤੇ 12 ਮਹੀਨੇ ਲਈ ਵਾਰੰਟੀ ਵੀ ਦਿੱਤੀ ਜਾ ਰਹੀ ਹੈ।
ਨਵਾਂ ਬਲੈਕਬੇਰੀ ਕੀਵਨ ਇਕ ਫਿਜੀਕਲ ਕੀ-ਬੋਰਡ ਦੇ ਨਾਲ ਆਉਂਦਾ ਹੈ । ਬਲੈਕਬੇਰੀ ਦਾ ਕਹਿਣਾ ਹੈ ਕਿ ਕੀਵਨ ਵਿੱਚ ਇੱਕ ਸਮਾਰਟ ਕੀ-ਬੋਰਡ ਦਿੱਤਾ ਗਿਆ ਹੈ, ਜਿਸ ਦੇ ਸਪੇਸਬਾਰ 'ਚ ਇੱਕ ਫਿੰਗਰਪ੍ਰਿੰਟ ਸੈਂਸਰ ਹੈ। ਇਸ ਦੇ ਨਾਲ ਹੀ ਪੂਰੇ ਕੀ-ਬੋਰਡ 'ਤੇ ਸਕਰਾਲ ਕਰਨ ਲਈ ੈਕਪੈਸੀਟਿਵ ਟੱਚ ਬਟਨ ਦਿੱਤੇ ਗਏ ਹਨ। ਨਵਾਂ ਬਲੈਕਬੇਰੀ ਕੀ-ਵਨ ਐਂਡ੍ਰਾਇਡ 7.1 ਨੂਗਟ 'ਤੇ ਚੱਲਦਾ ਹੈ। ਜਿਸ 'ਚ ਕੰਪਨੀ ਦੇ ਕਈ ਸਕਿਓਰਿਟੀ ਫੀਚਰ ਜਿਵੇਂ ਬਲੈਕਬੇਰੀ ਨਾਬ ਅਤੇ ਡੀਟੇਕ ਸਕਿਓਰਿਟੀ ਮਾਨਿਟਰਿੰਗ ਐਪ ਨੂੰ ਆਪਟੀਮਾਇਜ਼ ਕੀਤਾ ਗਿਆ ਹੈ।
ਬਲੈਕਬੇਰੀ ਕੀਵਨ ਦੇ ਸਪੈਸੀਫਿਕੇਸ਼ਨ
-4.5 ਇੰਚ ਫੁੱਲ ਐੱਚ. ਡੀ (1620x1080 ਪਿਕਸਲ) ਆਈ. ਪੀ ਐੱਸ ਡਿਸਪਲੇ।
-ਸਕ੍ਰੀਨ ਡੇਨਸਿਟੀ 433 ਪੀ. ਪੀ. ਆਈ।
-2 ਗੀਗਾਹਰਟਜ਼ ਦਾ ਕਵਾਲਕਾਮ ਸਨੈਪਡ੍ਰੈਗਨ 625 ਆਕਟਾ-ਕੋਰ ਪ੍ਰੋਸੈਸਰ।
-ਐਡਰੇਨੋ 506 ਜੀ. ਪੀ. ਯੂ ਇੰਟੀਗਰੇਟਡ ਹੈ।
-12 ਮੈਗਾਪਿਕਸਲ ਦਾ ਰਿਅਰ ਕੈਮਰਾ, ਜੋ ਸੋਨੀ ਆਈ. ਐੱਮ. ਐਕਸ 378 ਸੈਂਸਰ।
-ਫਲੈਸ਼ ਅਤੇ ਵਾਇਡ-ਐਂਗਲ ਲੈਨਜ਼ ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ।
-ਇਸ 'ਚ 3 ਜੀ. ਬੀ ਰੈਮ।
-32 ਜੀ. ਬੀ ਇਨਬਿਲਟ ਸਟੋਰੇਜ ਮੈਮਰੀ।
-ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ 2 ਟੀ. ਬੀ ਤੱਕ।4ਜੀ ਐੱਲ. ਟੀ. ਈ, ਵਾਈ-ਫਾਈ, ਬਲੂਟੁੱਥ ਅਤੇ ਇਕ ਯੂ. ਐੱਸ. ਬੀ ਟਾਈਪ-ਸੀ ਪੋਰਟ।3505 ਐੱਮ. ਏ. ਐੱਚ ਦੀ ਬੈਟਰੀਫਾਸਟ ਚਾਰਜਿੰਗ ਲਈ ਕਵਿੱਕਚਾਰਜ 3.0 ਟੈਕਨਾਲੋਜੀ ਨਾਲ ਲੈਸ।
ਲੇਟੈਸਟ ਇੰਟੈਲ ਪ੍ਰੋਸੈਸਰ ਨਾਲ ਲਾਂਚ ਹੋਇਆ HP Pro XP
NEXT STORY