ਕਦੇ ਆਪਣੇ ਉੱਚ ਆਦਰਸ਼ਾਂ ਦੇ ਲਈ ਪ੍ਰਸਿੱਧ ਭਾਰਤ ’ਚ ਅੱਜ ਕੁਝ ਲੋਕ ਆਪਣੀਆਂ ਸ਼ਰਮਨਾਕ ਕਰਤੂਤਾਂ ਨਾਲ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਪਿਛਲੇ ਸਿਰਫ ਢਾਈ ਹਫਤਿਆਂ ’ਚ ਸਾਹਮਣੇ ਆਈਆਂ ਮਨੁੱਖਤਾ ਨੂੰ ਕਲੰਕਿਤ ਕਰਨ ਵਾਲੀਆਂ ਕੁਝ ਘਟਨਾਵਾਂ ਹੇਠਾ ਦਰਜ ਹਨ :
* 11 ਜੂਨ, 2025 ਨੂੰ ‘ਕੈਥਲ’ (ਹਰਿਆਣਾ) ’ਚ ‘ਢਾਂਡ’ ਥਾਣਾ ਖੇਤਰ ਦੇ ਪਿੰਡ ’ਚ ਆਪਣੇ ਪਿਤਾ ਦੀ ਮੌਤ ਦੇ ਕਾਰਨ ਦੁਖੀ ਔਰਤ ਨੂੰ ਦਿਲਾਸਾ ਦੇਣ ਦੇ ਬਹਾਨੇ ਉਸ ਦੇ ਕਮਰੇ ’ਚ ਆਏ ਚਚੇਰੇ ਭਰਾ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
* 13 ਜੂਨ ਨੂੰ ‘ਫਤੇਹਾਬਾਦ’ (ਹਰਿਆਣਾ) ਦੇ ‘ਕਾਤਾਖੇੜੀ’ ਪਿੰਡ ’ਚ ਇਕ ਵਿਅਕਤੀ ਨੂੰ ਮਾਨਸਿਕ ਤੌਰ ’ਤੇ ਬੀਮਾਰ ਆਪਣੀ 26 ਸਾਲਾ ਬੇਟੀ ਨੂੰ ਰੌਲਾ ਪਾਉਣ ਤੋਂ ਰੋਕਣ ਲਈ ਉਸਦੇ ਮੂੰਹ ’ਚ ਬਿਸਕੁੱਟ ਠੋਸਣ ਦੇ ਬਾਅਦ ਗਲਾ ਦਬਾ ਕੇ ਉਸ ਨੂੰ ਮਾਰ ਦੇਣ ਅਤੇ ਘਰ ’ਚ ਹੀ ਲਾਸ਼ ਦਫਨਾ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 24 ਜੂਨ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਇਕ ਨਾਬਾਲਿਗ ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਕਿਉਂਕਿ ਮਾਂ ਨੇ ਉਨ੍ਹਾਂ ਦੇ ਰਿਸ਼ਤਿਆਂ ’ਤੇ ਇਤਰਾਜ਼ ਜਤਾਇਆ ਸੀ।
*24 ਜੂਨ ਨੂੰ ਹੀ ‘ਧਾਰ’ (ਮੱਧ ਪ੍ਰਦੇਸ਼) ’ਚ ਇਕ ਵਿਅਕਤੀ ਨੇ 50,000 ਰੁਪਏ ਕਰਜ਼ਾ ਚੁਕਾਉਣ ਦੇ ਲਈ ਆਪਣੀ ਪਤਨੀ ਲੈਣਦਾਰ ਨੂੰ ਵੇਚ ਦਿੱਤੀ ਜਿਸ ਨੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ।
* 24 ਜੂਨ ਨੂੰ ਹੀ ‘ਮੋਗਾ’ ’ਚ ਖੇਤ ’ਚ ਸਵੇਰੇ 9 ਤੋਂ 10 ਵਜੇ ਦੇ ਦੌਰਾਨ ਪਨੀਰੀ ਲਗਾ ਕੇ ਖਾਣਾ ਖਾਣ ਘਰ ਪਹੁੰਚੇ ‘ਰਿਕੀ ਖਾਨ’ ਨੇ ਜਦ ਆਪਣੀ ਪਤਨੀ ‘ਪ੍ਰਵੀਨ ਖਾਨ’ ਨੂੰ ਫੋਨ ’ਤੇ ਕਿਸੇ ਨਾਲ ਗੱਲ ਕਰਦਿਆਂ ਦੇਖਿਆ ਤਾਂ ਦੋਵਾਂ ’ਚ ਝਗੜਾ ਹੋ ਗਿਆ ਅਤੇ ‘ਰਿਕੀ ਖਾਨ’ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।
* 24 ਜੂਨ ਨੂੰ ਹੀ ‘ਭਿਵਾਨੀ’ (ਹਰਿਆਣਾ) ਦੇ ਪਿੰਡ ‘ਅਲਖਪੁਰਾ’ ’ਚ ਆਪਣੀ ਭੈਣ ਦੇ ਸਹੁਰੇ ’ਚ ਘਰੇਲੂ ਕਲੇਸ਼ ਨੂੰ ਸ਼ਾਂਤ ਕਰਵਾਉਣ ਪਹੁੰਚੇ 3 ਭਰਾਵਾਂ ’ਤੇ ਉਨ੍ਹਾਂ ਦੇ ਜੀਜੇ ਨੇ ਹਮਲਾ ਕਰ ਦਿੱਤਾ ਜਿਸ ਨਾਲ ਇਕ ਸਾਲੇ ਦੀ ਮੌਤ ਹੋ ਗਈ।
*26 ਜੂਨ ਨੂੰ ‘ਨਾਗੌਰ’ (ਰਾਜਸਥਾਨ) ਦੇ ‘ਮੌਖਾ ਚਾਂਦਵਤਾ’ ਪਿੰਡ ’ਚ ਬੀ. ਐੱਸ. ਐੱਫ. ਦੇ ਇਕ ਰਿਟਾਇਰ ਜਵਾਨ ‘ਮਨਰੂਪ’ ਨੇ ਿਕਸੇ ਵਿਵਾਦ ਕਾਰਨ ਆਪਣੇ ਸਾਲੇ ‘ਪੱਪੂ ਰਾਮ’ ਨੂੰ ਗੋਲੀ ਮਾਰ ਕੇ ਮਾਰ ਿਦੱਤਾ।
* 26 ਜੂਨ ਨੂੰ ਹੀ ‘ਗਡਵਾਲ’ (ਤੇਲੰਗਾਨਾ) ਜ਼ਿਲੇ ’ਚ ‘ਐਸ਼ਵਰਿਆ’ ਨਾਂ ਦੀ ਲੜਕੀ ਜਿਸ ਦਾ ਿਵਆਹ 18 ਮਈ ਨੂੰ ਹੀ ਹੋਇਆ ਸੀ, ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ‘ਤੇਜੇਸ਼ਵਰ’ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਿਲਸਿਲੇ ’ਚ ਪੁਲਸ ਨੇ ‘ਐਸ਼ਵਰਿਆ’ ਅਤੇ ਉਸ ਦੇ ਪ੍ਰੇਮੀ ਸਮੇਤ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
* 27 ਜੂਨ ਨੂੰ ‘ਜੈਪੁਰ’ (ਰਾਜਸਥਾਨ) ’ਚ ਇਕ ਵਿਅਕਤੀ ਨੂੰ ਆਪਣੀ 2 ਨਾਬਾਲਿਗ ਬੇਟੀਆਂ ਦੇ ਯੌਨ ਸ਼ੋਸ਼ਣ ਅਤੇ ਜਬਰ-ਜ਼ਨਾਹ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ। ਜਦ ਇਨ੍ਹਾਂ ਲੜਕੀਆਂ ਦੀ ਮਾਂ ਪੇਟ ਦਰਦ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਈ ਤਾਂ ਉੱਥੇ ਡਾਕਟਰਾਂ ਵਲੋਂ ਲੜਕੀਆਂ ਦੀ ਸਿਹਤ ਦੀ ਜਾਂਚ ਦੇ ਦੌਰਾਨ ਉਨ੍ਹਾਂ ਦੇ ਪਿਤਾ ਵਲੋਂ ਹੀ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਪਤਾ ਲੱਗਾ।
* 27 ਜੂਨ ਨੂੰ ਹੀ ‘ਬਲੀਆ’ (ਉੱਤਰ ਪ੍ਰਦੇਸ਼) ਦੀ ਅਦਾਲਤ ਨੇ ਘਰੇਲੂ ਵਿਵਾਦ ਦੇ ਕਾਰਨ ਆਪਣੀ ਮਾਂ ਦੀ ਹੱਤਿਆ ਕਰਨ ਦੇ ਦੋਸ਼ ’ਚ ਇਕ ਵਿਅਕਤੀ ਨੂੰ ਉਮਰ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 27 ਜੂਨ ਨੂੰ ਹੀ ‘ਜਾਲਨਾ’ (ਮੱਧ ਪ੍ਰਦੇਸ਼) ਦੇ ‘ਭੀਕਰਦਨ’ ਪਿੰਡ ਸਥਿਤ ਇਕ ਸਰਕਾਰੀ ਹਸਪਤਾਲ ’ਚ ਇਕ ਔਰਤ ਦੇ ਜਨੇਪੇ ਦੇ ਦੌਰਾਨ ਨਰਸ ਨੇ ‘ਮੈਡੀਕਲ ਜੈਲੀ’ ਦੀ ਬਜਾਏ ‘ਹਾਈਡ੍ਰੋਕਲੋਰਿਕ ਐਸਿਡ’ ਲਗਾ ਦਿੱਤਾ ਜਿਸ ਨਾਲ ਉਸ ਦਾ ਪੇਟ ਸੜ ਗਿਆ ।
* 28 ਜੂਨ ਨੂੰ ‘ਔਰੰਗਾਬਾਦ’ (ਬਿਹਾਰ) ਦੇ ‘ਅਮੌਨਾ’ ਪਿੰਡ ’ਚ ਇਕ ਔਰਤ ਨੂੰ ਆਪਣੇ ਪ੍ਰੇਮੀ ਦੀ ਸਹਾਇਤਾ ਨਾਲ ਆਪਣੇ ਪਤੀ ‘ਬਿਕੂ’ ਦੀ ਹੱਤਿਆ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 28 ਜੂਨ ਨੂੰ ਹੀ ‘ਮੁੰਬਈ’ ’ਚ ਆਪਣੀ ਕੈਂਸਰ ਨਾਲ ਪੀੜਤ ਦਾਦੀ ਨੂੰ ‘ਆਰੇ ਕਾਲੋਨੀ’ ਦੇ ਨੇੜੇ ਜੰਗਲ ’ਚ ਛੱਡ ਆਉਣ ਦੇ ਦੋਸ਼ ’ਚ ਪੁਲਸ ਨੇ ਮਹਿਲਾ ਦੇ 33 ਸਾਲਾ ਪੋਤੇ ਅਤੇ 2 ਹੋਰ ਲੋਕਾਂ ਨੂੰ ‘ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕਾਂ ਦੇ ਪਾਲਣ-ਪੋਸ਼ਣ ਅਤੇ ਕਲਿਆਣ ਕਾਨੂੰਨ’ ਦੇ ਅਧੀਨ ਗ੍ਰਿਫਤਾਰ ਕੀਤਾ। ਪੁਲਸ ਨੂੰ ਇਹ 70 ਸਾਲਾ ਮਹਿਲਾ ਕੂੜੇ ਦੇ ਇਕ ਢੇਰ ’ਤੇ ਤਰਸਯੋਗ ਹਾਲਤ ’ਚ ਪਈ ਮਿਲੀ ਸੀ, ਜਿਸ ਨੂੰ ਪੁਲਸ ਨੇ ਹਸਪਤਾਲ ’ਚ ਦਾਖਲ ਕਰਵਾਇਆ।
ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਉਕਤ ਘਟਨਾਵਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਤੁਰੰਤ ਸੁਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲੇ ਅਤੇ ਭਾਰਤ ਦਾ ਪਹਿਲਾਂ ਵਾਲਾ ਸ਼ਾਨਾਮੱਤਾ ਦੌਰ ਪਰਤ ਆਏ।
–ਵਿਜੇ ਕੁਮਾਰ
ਮੋਦੀ ਦੁਸ਼ਮਣ-ਦੋਸਤ ਦਾ ਫਰਕ ਜਾਣਦੇ ਹਨ
NEXT STORY