ਜਲੰਧਰ- ਨਾਸਾ ਦੇ ਕੈਪਲਰ ਮਿਸ਼ਨ ਦੇ ਤਹਿਤ 1,284 ਨਵੇਂ ਗਰਿਹਾਂ ਦੀ ਖੋਜ ਕੀਤੀ ਗਈ ਹੈ ।ਇਹ ਗਰਿਹਾਂ ਲਈ ਕੀਤੀ ਜਾਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਏਕਲ ਮਿਸ਼ਨ ਦੀ ਖੋਜ ਹੈ, ਜੋ ਧਰਤੀ ਵਰਗੇ ਗ੍ਰਹਿ ਲੱਭਣ ਲਈ ਵਿਗਿਆਨੀਆਂ 'ਚ ਆਸ ਦੀ ਇਕ ਨਵੀਂ ਕਿਰਨ ਜਗਾਉਂਦੀ ਹੈ । ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਅਤੇ ਨਾਸਾ ਦੇ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਧਰਤੀ ਦੇ ਸੌਰ ਮੰਡਲ ਦੇ ਬਾਹਰ ਮਿਲੀਆਂ 1,284 ਵਸਤੂਆਂ ਅਸਲ 'ਚ ਗ੍ਰਹਿ ਹਨ ।
ਵਾਸ਼ਿੰਗਟਨ ਸਥਿਤ ਨਾਸਾ ਦੇ ਹੈੱਡਕੁਆਰਟਰ ਦੇ ਮੁੱਖ ਵਿਗਿਆਨੀ ਐਲੇਨ ਸਟੇਫਨ ਨੇ ਦੱਸਿਆ ਕਿ“ਕੈਪਲਰ ਦੁਆਰ ਖੋਜੇ ਗਏ ਗਰਿਹਾਂ ਦੀ ਇਸ ਗਿਣਤੀ ਨੂੰ ਮਿਲਾ ਕੇ ਹੁਣ ਤੱਕ 2,300 ਤੋਂ ਜ਼ਿਆਦਾ ਗਰਿਹਾਂ ਨੂੰ ਖੋਜ ਲਿਆ ਗਿਆ ਹੈ । ਇਸ ਤਕਨੀਕ ਨੂੰ ਕੈਪਲਰ 'ਚ ਸਥਾਪਿਤ ਕਰਨ ਤੋਂ ਬਾਅਦ ਵਿਗਿਆਨੀ ਇਹ ਪਹਿਚਾਣ ਸਕਦੇ ਹਨ ਕਿ ਕੈਪਲਰ ਤੱਕ ਆਉਣ ਵਾਲੀਆਂ ਕਿਹੜੀਆਂ ਤੰਰਗਾਂ ਗਰਿਹਾਂ ਦੀਆਂ ਹਨ ਅਤੇ ਕਿਹੜੀਆਂ ਤਾਰਾਂ ਜਾਂ ਹੋਰ ਕਿਸੇ ਵਸਤੂ ਦੀਆਂ ਹਨ ।
25 ਘੰਟਿਆਂ ਦਾ ਟਾਕਟਾਈਮ ਦੇਣ ਵਾਲਾ ਬਜਟ ਸਮਾਰਟਫੋਨ ਲਾਂਚ
NEXT STORY