ਜਲੰਧਰ- ਡਾਟਾਵਿੰਡ ਨੇ ਪਹਿਲਾ 4ਜੀ ਟੈਬਲੇਟ 'ਮੋਰ ਜੀ ਮੈਕਸ 4ਜੀ 7' ਲਾਂਚ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਪੜ੍ਹਾਈ 'ਚ ਮਦਦ ਕਰਨ ਅਤੇ ਇਨ੍ਹਾਂ 'ਚ ਕੌਸ਼ਲ ਸਮਰੱਥਾ ਵਧਾਉਣ ਲਈ ਮਦਦਗਾਰ ਹੈ। ਇਹ ਟੈਬਲੇਟ ਖਾਸ ਤੌਰ 'ਤੇ ਵਿਦਿਆਰਥੀਆਂ ਲਈ 5,999 ਰੁਪਏ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਦਾ ਮਕਸਦ ਸਿਖਿਆ ਖੇਤਰ 'ਚ ਘੱਟ ਕੀਮਤ ਦੇ ਸੈਗਮੇਂਟ 'ਚ ਜ਼ਿਆਦਾ ਗਾਹਕਾਂ ਨੂੰ ਜੋੜਨਾ ਹੈ। ਇਸ ਟੈਬਲੇਟ 'ਤੇ ਇਕ ਸਾਲ ਦੀ ਵਾਰੰਟੀ ਹੈ ਅਤੇ ਇਸ ਦਾ ਭਾਰ ਸਿਰਫ 270 ਗ੍ਰਾਮ ਹੈ। ਇਸ ਡਿਊਲ ਸਿਮ ਟੈਬਲੇਟ 'ਚ ਐਂਡਰਾਇਡ 5.1 ਲਾਲੀਪਾਪ ਆਪਰੇਟਿੰਗ ਸਿਸਮਟ ਅਤੇ ਮੀਡੀਆਟੈੱਕ ਐੱਮ.ਟੀ.8735 ਚਿੱਪਸੈੱਟ ਦਾ ਪਾਵਰ ਅਤੇ ਕਵਾਡ-ਕੋਰ ਕਾਰਟੈਕਸ ਏ 7 ਪ੍ਰੋਸੈਸਰ ਹੈ।
ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੂੰ ਇਸ ਨਾਲ ਡਾਟਾ ਯੂਜ਼ਰਸ ਦੀ ਗਿਣਤੀ 'ਚ ਵਾਧੇ ਦੀ ਉਮੀਦ ਹੈ। 'ਮੋਰ ਜੀ ਮੈਕਸ 4ਜੀ 7' ਟੈਬਲੇਟ 'ਚ 7-ਇੰਚ ਦੀ ਮਲਟੀਟੱਚ ਕਪੈਸੀਟੇਟਿਵ ਸਕਰੀਨ ਹੈ ਜਿਸ ਦਾ ਰੈਜ਼ੋਲਿਊਸ਼ਨ 1024x600 ਪਿਕਸਲ ਹੈ। ਫੋਟੋਗ੍ਰਾਫੀ ਲਈ ਇਸ ਟੈਬਲੇਟ 'ਚ 5 ਮੈਗਾਪਿਕਸਲ ਦਾ ਰਿਅਰ ਅਤੇ 0.3 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਡਿਵਾਈਸ 'ਚ 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਦੀ ਇੰਟਰਨਲ ਮੈਮਰੀ ਹੈ ਜਿਸ ਨੂੰ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਵਿਚ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਟੈਬਲੇਟ ਬਲੈਕ ਕਲਰ 'ਚ ਉਪਲੱਬਧ ਹੈ।
ਕੰਪਨੀ ਨੇ ਕਿਹਾ ਕਿ ਇਸ ਡਿਵਾਈਸ ਦਾ ਮਕਸਦ ਗਾਹਕਾਂ ਦੀ ਹਾਈ-ਸਪੀਡ ਡਾਟਾ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੈ। ਇਸ ਵਿਚ ਇਕ ਸਾਲ ਲਈ ਰਿਲਾਇੰਸ ਕਮਿਊਨੀਕੇਸ਼ੰਸ (ਆਰਕਾਮ) ਦਾ ਇੰਟਰਨੈੱਟ ਆਰ ਦਿੱਤਾ ਜਾ ਰਿਹਾ ਹੈ। ਇਸ ਟੈਬਲੇਟ 'ਚ ਵੌਇਸ ਕਾਲ ਦੇ ਨਾਲ ਵਾਈ-ਫਾਈ ਹਾਟ-ਸਪਾਟ, ਵਾਈ-ਫਾਈ ਡਾਇਰੈੱਕਟ, ਬਲੂਟੁਥ ਅਤੇ ਜੀ.ਪੀ.ਐੱਸ. ਵਰਗੇ ਫੀਚਰ ਹਨ।
Meizu M6 Note ਸਮਾਰਟਫੋਨ ਸਨੈਪਡ੍ਰੈਗਨ 625 ਚਿਪਸੈੱਟ ਨਾਲ Geekbench 'ਤੇ ਆਇਆ ਨਜ਼ਰ
NEXT STORY