ਜਲੰਧਰ- ਲਿਨੋਵੋ ਦੀ ਮਲਕੀਅਤ ਵਾਲੀ ਸਮਾਰਟਫੋਨ ਕੰਪਨੀ ਮੋਟੋਰੋਲਾ ਭਾਰਤ 'ਚ 3 ਸਾਲ ਪੂਰੇ ਹੋਣ ਦੇ ਮੌਕੇ ਭਾਰਤੀ ਮਾਰਕੀਟ 'ਚ ਆਪਣੀ ਤੀਜੇ ਜਨਮਦਿਨ ਦਾ ਜਸ਼ਨ ਮਨਾ ਰਹੀ ਹੈ। ਇਸ ਖੁਸ਼ੀ ਦੇ ਮੌਕੇ 'ਤੇ ਕੰਪਨੀ ਨੇ ਅੱਜ 'ਮੋਟੋ-ਡੇ' ਸੇਲ ਦਾ ਆਯੋਜਨ ਕੀਤਾ ਹੈ ਜਿਸ ਤਹਿਤ ਕੰਪਨੀ ਮੋਟੋ ਹੈਂਡਸੈੱਟਸ 'ਤੇ ਕਈ ਆਕਰਸ਼ਕ ਆਫਰਜ਼ ਦੀ ਪੇਸ਼ਕਸ਼ ਦੇ ਰਹੀ ਹੈ। ਇਹ ਆਫਰ ਸਿਰਫ ਈ-ਕਾਮਰਸ ਸਾਈਟ ਫਲਿਪਕਾਰਟ 'ਤੇ ਉਪਲੱਬਧ ਕਰਾਈ ਗਈ ਹੈ। ਇਹ ਸੇਲ 20 ਫਰਵਰੀ ਤੋਂ ਸ਼ੁਰੂ ਹੋ ਕੇ 21 ਫਰਵਰੀ ਤੱਕ ਚੱਲੇਗੀ। ਇਸ ਤਹਿਤ ਗਾਹਕ ਮੋਟੋਰੋਲਾ ਦੇ ਚੁਣੇ ਹੋਏ ਸਮਰਾਟਫੋਨਜ਼ 'ਤੇ 20,000 ਰੁਪਏ ਤੱਕ ਦਾ ਐਕਸਚੇਂਜ ਆਫਰ ਪਾ ਸਕਦੇ ਹਨ। ਇਸ ਤੋਂ ਇਲਾਵਾ 10 ਫੀਸਦੀ ਦਾ ਇੰਸਟੇਂਟ ਡਿਸਕਾਊਟ ਇੰਡਸਇੰਟ ਬੈਂਕ ਦੇ ਕ੍ਰੈਡਿਟ ਕਾਰਡ 'ਤੇ ਮਿਲੇਗਾ।
1. ਮੋਟੋ ਜੈੱਡ ਅਤੇ ਮੋਟੋ ਜੈੱਡ ਪਲੇ
ਐਕਸਚੇਂਜ ਆਫਰ 'ਚ ਕੰਪਨੀ ਵੱਲੋਂ 2,000 ਰੁਪਏ ਦੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਮਤਲਬ ਹੁਣ ਗਾਹਕ ਪੁਰਾਣੇ ਫੋਨ ਦੇ ਬਦਲੇ 20,000 ਰੁਪਏ ਦੀ ਛੋਟ ਪਾ ਸਕਣਗੇ।
2. ਮੋਟੋ ਐਮ
ਐਕਸਚੇਂਜ ਆਫਰ 'ਚ ਕੰਪਨੀ ਵੱਲੋਂ 1,000 ਰੁਪਏ ਦੀ ਵਾਧੂ ਛੋਟ ਮਿਲੇਗੀ। ਹੁਣ ਗਾਹਕ ਪੁਰਾਣੇ ਫੋਨ ਦੇ ਬਦਲੇ ਕੁੱਲ 15,000 ਰੁਪਏ ਦੀ ਛੋਟ ਪਾ ਸਕਣਗੇ।
3. ਮੋਟੋ ਈ3 ਪਾਵਰ
ਇਹ ਫੋਨ 500 ਰੁਪਏ ਦੀ ਛੋਟ ਦੇ ਨਾਲ 7499 ਰੁਪਏ 'ਚ ਮਿਲੇਗਾ। ਅਜੇ ਇਹ ਫੋਨ 7,999 ਰੁਪਏ 'ਚ ਮਿਲਦਾ ਹੈ।
4. ਮੋਟੋ ਜੀ ਟਰਬੋ ਐਡੀਸ਼ਨ
ਆਫਰ ਦੇ ਤਹਿਤ ਇਹ ਫੋਨ 1,000 ਰੁਪਏ ਸਸਤਾ ਮਿਲੇਗਾ । ਗਾਹਕ ਇਸ ਨੂੰ 8,999 ਰੁਪਏ 'ਚ ਖਰੀਦ ਸਕੋਗੇ।
5. ਮੋਟੋ ਨੈਕਸਸ
ਮੋਟੋ ਨੈਕਸਸ ਦਾ 32 ਜੀ.ਬੀ ਵੇਰਿਅੰਟ 19,999 ਰੁਪਏ 'ਚ ਮਿਲੇਗਾ। ਉਥੇ ਹੀ, 64 ਜੀ. ਬੀ ਵੇਰਿਅੰਟ ਨੂੰ 25,999 ਰੁਪਏ 'ਚ ਵੇਚਿਆ ਜਾਵੇਗਾ।
6. ਮੋਟੋ ਜੀ (ਥਰਡ ਜੈਨਰੇਸ਼ਨ)
ਇਹ ਫੋਨ ਸੇਲ ਦੇ ਦੌਰਾਨ 7,999 ਰੁਪਏ 'ਚ ਤੁਹਾਡਾ ਹੋ ਜਾਵੇਗਾ। ਇਸ ਕੀਮਤ 'ਚ ਤੁਹਾਨੂੰ 8 ਜੀ. ਬੀ ਵੇਰਿਅੰਟ ਮਿਲੇਗਾ।
7. ਮੋਟੋ ਜੀ (ਸੈਕਿੰਡ ਜੈਨਰੇਸ਼ਨ)
ਇਸ ਹੈਂਡਸੈੱਟ ਦਾ 16 ਜੀ. ਬੀ ਵੇਰਿਅੰਟ ਮੋਟੋ-ਡੇ ਸੇਲ ਦੌਰਾਨ 6,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਮੰਗਲਵਾਰ ਨੂੰ ਭਾਰਤ 'ਚ ਲਾਂਚ ਹੋਵੇਗਾ HTC U-Ultra ਸਮਾਰਟਫੋਨ
NEXT STORY