ਗੈਜੇਟ ਡੈਸਕ- ਮੋਟੋਰੋਲਾ ਨੇ ਬੁੱਧਵਾਰ ਨੂੰ ਭਾਰਤ 'ਚ ਆਪਣੇ ਨਵੇਂ ਸਸਤੇ ਫੋਨ Moto G13 ਨੂੰ ਲਾਂਚ ਕਰ ਦਿੱਤਾ ਹੈ। Moto G13 ਨੂੰ 5,000mAh ਦੀ ਬੈਟਰੀ ਅਤੇ ਦੋ ਰੰਗਾਂ 'ਚ ਪੇਸ਼ਕੀਤਾ ਗਿਆ ਹੈ।
Moto G13 4G ਦੀ ਕੀਮਤ
ਫੋਨ ਨੂੰ ਦੋ ਰੰਗਾਂ- ਲੇਵੈਂਡਰ ਬਲਿਊ ਅਤੇ ਮੈਟ ਚਾਰਕੋਲ 'ਚ ਪੇਸ਼ ਕੀਤਾ ਗਿਆ ਹੈ। ਫੋਨ ਦੋ ਸਟੋਰੇਜ ਆਪਸ਼ਨ 'ਚ ਆਉਂਦਾ ਹੈ। ਇਸਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲਦੀ ਕੀਮਤ 9,499 ਰੁਪਏ ਅਤੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। ਫੋਨ ਨੂੰ 5 ਅਪ੍ਰੈਲ ਤੋਂ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ਅਤੇ ਪ੍ਰਮੁੱਖ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕੇਗਾ।
Moto G13 4G ਦੇ ਫੀਚਰਜ਼
ਫੋਨ ਨੂੰ 4ਜੀ ਕੁਨੈਕਟੀਵਿਟੀ ਦੇ ਨਾਲ ਪੇਸ਼ਕੀਤਾ ਗਿਆ ਹੈ। ਫੋਨ 'ਚ 6.5 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ, ਜੋ 90Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀ ਹੈ। ਫੋਨ 'ਚ ਮੀਡੀਆਟੈੱਕ ਹੇਲੀਓ ਜੀ85 ਚਿਪਸੈੱਟ ਅਤੇ 4 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਤਕ ਸਟੋਰੇਜ ਦਾ ਸਪੋਰਟ ਦਿੱਤਾ ਗਿਆ ਹੈ। ਫੋਨ ਐਂਡਰਾਇਡ 13 ਦ ਨਾਲ ਆਉਂਦਾ ਹੈ।
Moto G13 ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਮਿਲਦਾ ਹੈ। ਉੱਥੇ ਹੀ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।
Canon ਨੇ ਲਾਂਚ ਕੀਤੇ 16 ਨਵੇਂ ਪ੍ਰਿੰਟਰ, ਮਿਲਣਗੇ ਕਈ ਸ਼ਾਨਦਾਰ ਫੀਚਰਜ਼
NEXT STORY