ਗੈਜੇਟ ਡੈਸਕ- ਕੈਨਨ ਇੰਡੀਆ ਨੇ ਭਾਰਤੀ ਬਾਜ਼ਾਰ 'ਚ ਇਕੱਠੇ 16 ਨਵੇਂ ਐਡਵਾਂਸ ਪ੍ਰਿੰਟਰ ਲਾਂਚ ਕੀਤੇ ਹਨ। ਕੰਪਨੀ ਨੇ ਨਵੀਂ ਪਿਕਸਮਾ, ਮੈਕਸੀਫਾਈ ਅਤੇ ਇਮੇਜਕਲਾਸ ਪ੍ਰਿੰਟਰ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਹੈ। ਇਨ੍ਹਾਂ ਨਵੇਂ ਪ੍ਰਿੰਟਰ ਨੂੰ ਐਡਵਾਂਸ ਫੀਚਰਜ਼ ਦੇ ਨਾਲ ਚੰਗੀ ਪ੍ਰਿੰਟ ਕੁਆਲਿਟੀ ਅਤੇ ਅਸਾਧਾਰਣ ਕਾਰਜਕੁਸ਼ਲਤਾ ਦੇ ਨਾਲ ਪੇਸ਼ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਪ੍ਰਿੰਟਰ ਦੇ ਨਾਲ ਯੂਜ਼ਰਜ਼ ਨੂੰ ਹਾਈ ਕ੍ਰਿਏਟਿਵ ਦੇ ਨਾਲ, ਹਾਈ ਪ੍ਰਿੰਟ ਯੀਲਡ ਅਤੇ ਕਿਫਾਇਚੀ ਪ੍ਰਿੰਟਿੰਗ ਦੀ ਸੁਵਿਧਾ ਮਿਲੇਗੀ।
ਕੈਨਨ ਪ੍ਰਿੰਟਰ ਦੀ ਕੀਮਤ ਅਤੇ ਉਪਲੱਬਧਤਾ
ਕੰਪਨੀ ਨੇ ਕਿਹਾ ਕਿ ਇਨ੍ਹਾਂ ਪ੍ਰਿੰਟਰ ਦੀ ਸ਼ੁਰੂਆਤੀ ਕੀਮਤ 10,325 ਰੁਪਏ ਹੈ। ਇਨ੍ਹਾਂ ਪ੍ਰਿੰਟਰ ਨੂੰ 1 ਅਪ੍ਰੈਲ ਤੋਂ ਖਰੀਦਿਆ ਜਾ ਸਕੇਗਾ।
ਕੈਨਨ ਪ੍ਰਿੰਟਰ ਦੇ ਫੀਚਰਜ਼
ਕੈਨਨ ਦੇ ਨਵੇਂ ਪ੍ਰਿੰਟਰ ਨੂੰ ਕਈ ਐਡਵਾਂਸ ਫੀਚਰਜ਼ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਪਿਕਸਮਾ ਸੀਰੀਜ਼ ਦੇ ਪ੍ਰਿੰਟਰ ਹਾਈ ਪ੍ਰਿੰਟ ਅਤੇ ਕਿਫਾਇਤੀ ਪ੍ਰਿੰਟਿੰਗ ਦੇ ਨਾਲ ਪ੍ਰੋਡਕਸ਼ਨ ਨੂੰ ਵਧਾਉਂਦੇ ਹਨ। ਮੈਕਸੀਫਾਈ ਜੀ ਐਕਸ ਸੀਰੀਜ਼ ਲਾਈਨਅਪ ਪ੍ਰਿੰਟਰ ਘੱਟ ਕੀਮਤ 'ਚ ਪ੍ਰਿੰਟਿੰਗ ਅਤੇ ਰੀਫਿਲ ਕਰਨ ਯੋਗ ਇੰਕ ਟੈਂਕ ਸਿਸਟਮ ਦੇ ਨਾਲ ਵਾਟਰ-ਰੈਸਿਸਟੈਂਟ ਪ੍ਰਿੰਟਆਊਟ ਦਿੰਦੇ ਹਨ। ਕੰਪਨੀ ਨੇ ਕਿਹਾ ਕਿ ਇਹ ਪ੍ਰਿੰਟਰ ਛੋਟੇ ਅਤੇ ਮੱਧ ਵਰਗ ਦੇ ਕੰਮਾਂ ਲਈ ਜ਼ਿਆਦਾ ਪ੍ਰੋਡਕਸ਼ਨ ਲਾਭ ਪ੍ਰਾਪਤ ਕਰਨ ਲਈ ਚੰਗਾ ਆਪਸ਼ਨ ਹੋ ਸਕਦੇ ਹਨ।
ਇਨ੍ਹਾਂ ਪ੍ਰਿੰਟਰ 'ਚ ਹਾਈ-ਸਪੀਡ ਪ੍ਰਿੰਟਿੰਗ ਦੀ ਸੁਵਿਧਾ ਮਿਲਦੀ ਹੈ। ਯੂਜ਼ਰਜ਼ ਪ੍ਰਤੀ ਮਿੰਟ 29 ਪ੍ਰਿੰਟ ਕਰ ਸਕਣਗੇ। ਪ੍ਰਿੰਟਰ 'ਚ ਆਟੋ-ਡੁਪਲੈਕਸ ਪ੍ਰਿੰਟਿੰਗ ਅਤੇ ਕੰਪੈਕਟ ਸਾਈਜ਼ ਮਿਲਦਾ ਹੈ। ਕੰਪਨੀ ਮੁਤਾਬਕ, ਇਮੇਜਕਲਾਸ ਲੇਜ਼ਰ ਪ੍ਰਿੰਟਰ ਪ੍ਰੋਡਕਸ਼ਨ ਨੂੰ ਉਤਸ਼ਾਹ ਦੇਣ ਲਈ ਡਿਜ਼ਾਈਨ ਕੀਤੇ ਗਏ ਹਨ।
ਕੈਨਨ ਇੰਡੀਆ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਨਾਬੂ ਯਾਮਾਜਾਕੀ ਨੇ ਕਿਹਾ ਕਿ ਅਸੀਂ ਭਾਰਤ 'ਚ 16 ਵੇਂ ਆਧੁਨਿਕ ਪ੍ਰਿੰਟਰ ਪੇਸ਼ ਕਰਦੇ ਹੋਏ ਉਤਸ਼ਾਹਿਤ ਹਾਂ, ਜੋ ਯੂਜ਼ਰਜ਼ ਲਈ ਆਧੁਨਿਕ ਤਕਨੀਕ ਅਤੇ ਲਾਗਤ-ਕੁਸ਼ਲਤਾ ਦਾ ਸੰਪੂਰਨ ਮਿਸ਼ਰਣ ਪੇਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਪ੍ਰਿੰਟਰ, ਕੰਪਨੀ ਦੀ ਇਨੋਵੇਸ਼ਨ ਅਤੇ ਗਾਹਕਾਂ ਦੀ ਖੁਸ਼ੀ ਦੀ ਲੰਬੀ ਵਿਰਾਸਤ 'ਤੇ ਆਧਾਰਿਤ ਹਨ।
Chat GPT ਦੀ ਵਰਤੋਂ ਕਰਨ ਵਾਲੀ ਪਹਿਲੀ ਅਦਾਲਤ ਬਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ
NEXT STORY