ਜਲੰਧਰ- ਮੋਟੋਰੋਲਾ ਨੇ ਅਪਣੀ ਜੀ ਸੀਰੀਜ ਦਾ ਲੇਟੈਸਟ ਸਮਾਰਟਫੋਨ ਮੋਟੋ ਜੀ5 ਪਲਸ ਸਮਾਰਟਫੋਨ ਨੂੰ ਐਮਾਜ਼ਨ ਇੰਡੀਆਂ 'ਤੇ ਵੀ ਉਪਲੱਬਧ ਕਰਾ ਦਿੱਤਾ ਗਿਆ ਹੈ। ਮੋਟੋ ਜੀ5 ਪਲਸ ਸਮਾਰਟਫੋਨ ਭਾਰਤ 'ਚ ਮਾਰਚ 'ਚ ਲਾਂਚ ਹੋਇਆ ਸੀ। ਐਮਾਜ਼ਨ ਇੰਡੀਆਂ 'ਤੇ ਮੋਟੋ ਜੀ5 ਪਲਸ, ਲੂਨਰ ਗਰੇ ਅਤੇ ਫਾਈਨ ਗੋਲਡ ਕਲਰ 'ਚ ਖਰੀਦਣ ਲਈ ਉਪਲੱਬਧ ਹੈ। ਫੋਨ ਦੇ 3 ਜੀ. ਬੀ ਰੈਮ/16 ਜੀ. ਬੀ ਸਟੋਰੇਜ ਅਤੇ 4 ਜੀ. ਬੀ ਰੈਮ/32 ਜੀ. ਬੀ ਸਟੋਰੇਜ਼ ਵੇਰਿਅੰਟ ਐਮਾਜ਼ਨ ਤੋਂ ਖਰੀਦੇ ਜਾ ਸਕਦੇ ਹਨ। ਮੋਟੋਰੋਲਾ ਮੋਟੋ ਜੀ5 ਪਲਸ ਦਾ 3 ਜੀ. ਬੀ ਰੈਮ/16 ਜੀ. ਬੀ ਵੇਰਿਅੰਟ 14,999 ਰੁਪਏ, 4 ਜੀ. ਬੀ ਰੈਮ/32 ਜੀ. ਬੀ ਵੇਰਿਅੰਟ 16,999 ਰੁਪਏ 'ਚ ਮਿਲਦਾ ਹੈ। ਐਮਾਜ਼ਨ ਤੋਂ ਮੋਟੋ ਜੀ5 ਪਲਸ ਖਰੀਦਣ ਲਈ ਮੈਕਸੀਮਮ 12,885 ਰੁਪਏ ਦਾ ਐਕਸਚੇਂਜ ਆਫਰ ਵੀ ਹੈ।
ਇਸ ਸਮਾਰਟਫੋਨ 'ਚ 5.2 ਇੰਚ ਫੁੱਲ ਐੱਚ. ਡੀ (1080x1920 ਪਿਕਸਲ) ਆਈ. ਪੀ. ਐੱਸ ਐੱਲ. ਸੀ. ਡੀ ਡਿਸਪਲੇ ਹੈ। ਸਕ੍ਰੀਨ ਦੀ ਡੇਨਸਿਟੀ 424 ਪੀ. ਪੀ. ਆਈ ਹੈ। ਸਕ੍ਰੀਨ ਦੀ ਸੁਰੱਖਿਆ ਲਈ ਕਾਰਨਿੰਗ ਗੋਰਿੱਲਾ ਗਲਾਸ 3 ਦਿੱਤਾ ਗਿਆ ਹੈ। ਇਸ 'ਚ 2 ਗੀਗਾਹਰਟਜ਼ ਸਨੈਪਡ੍ਰੈਗਨ 625 ਆਕਟਾ-ਕੋਰ ਪ੍ਰੋਸੈਸਰ, ਗਰਾਫਿਕਸ ਲਈ ਐਡਰੇਨੋ 506 ਜੀ. ਪੀ. ਯੂ ਹੈ। ਫੋਨ 3 ਜੀ. ਬੀ ਅਤੇ 4 ਜੀ. ਬੀ ਰੈਮ ਵੇਰਿਅੰਟ 'ਚ ਆਵੇਗਾ । ਇੰਟਰਨਲ ਸਟੋਰੇਜ ਲਈ 16 ਜੀ. ਬੀ ਅਤੇ 32 ਜੀ. ਬੀ ਸਟੋਰੇਜ ਦੀ ਆਪਸ਼ਨ ਮਿਲੇਗੀ। ਦੋਨੋਂ ਹੀ ਵੇਰਿਅੰਟ 128 ਜੀ. ਬੀ ਤੱਕ ਦੇ ਮਾਇਕ੍ਰੋ ਐੱਸ. ਡੀ ਕਾਰਡ ਨੂੰ ਸਪੋਰਟ ਕਰਣਗੇ।
ਮੋਟੋ ਜੀ5 ਪਲਸ 'ਚ 12 ਮੈਗਾਪਿਕਸਲ ਦਾ ਦ ਮੋਸਟ ਐਡਵਾਂਸਡ ਰਿਅਰ ਕੈਮਰਾ ਹੈ ਜੋ ਡਿਊਲ ਆਟੋਫੋਕਸ, 4ਕੇ ਵੀਡੀਓ ਰਿਕਾਰਡਿੰਗ, ਡਿਊਲ-ਐੱਲ. ਈ. ਡੀ ਫਲੈਸ਼ ਦੇ ਨਾਲ ਆਉਂਦਾ ਹੈ। ਮੋਟੋ ਜੀ5 ਪਲਸ 'ਚ 3,000 ਐੱਮ ਏ. ਐੱਚ ਦੀ ਨਾਨ ਰਿਮੂਵੇਬਲ ਬੈਟਰੀ ਹੈ। ਬੈਟਰੀ ਟਰਬੋਪਾਵਰ ਚਾਰਜਿੰਗ ਸਪੋਰਟ ਕਰਦੀ ਹੈ। ਕੁਨੈੱਕਟੀਵਿਟੀ ਲਈ 4ਜੀ ਐੱਲ. ਟੀ. ਈ, ਵਾਈ-ਫਾਈ 802.11 ਏ/ਬੀ/ਜੀ/ਐੱਨ, ਜੀ. ਪੀ. ਐੱਸ/ਏ-ਜੀ. ਪੀ. ਐੱਸ, ਐੱਨ. ਐੱਫ. ਸੀ, ਬਲੂਟੁੱਥ ਵੀ 4. 2, 3.5 ਐੱਮ. ਐੱਮ ਆਡੀਓ ਜੈੱਕ ਅਤੇ ਮਾਇਕਰੋ-ਯੂ. ਐੱਸ. ਬੀ ਜਿਹੇ ਫੀਚਰ ਹਨ।
ਫਲਿੱਪਕਾਰਟ 'ਤੇ ਇਸ ਸਮਾਰਟਫੋਨ 'ਤੇ ਮਿਲ ਰਿਹਾ ਹੈ 11000 ਰੁਪਏ ਤੱਕ ਦਾ ਐਕਸਚੇਂਜ ਆਫਰ
NEXT STORY