ਜਲੰਧਰ : ਲੇਨੋਵੋ ਆਪਣੇ ਮੋਟੋਰੋਲਾ ਬਰਾਂਡ ਦੇ ਤਹਿਤ ਨਵਾਂ ਸਮਾਰਟਫੋਨ ਅੱਜ ਭਾਰਤ 'ਚ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਇਸ ਦੇ ਲਈ ਨਵੀਂ ਦਿੱਲੀ 'ਚ ਇਕ ਈਵੇਂਟ ਆਯੋਜਿਤ ਕੀਤਾ ਹੈ। ਇਸ ਤੋਂ ਪਹਿਲਾਂ ਇਸ ਸਮਾਰਟਫੋਨ ਨੂੰ ਬਾਰਸਿਲੋਨਾ 'ਚ ਆਯੋਜਿਤ ਮੋਬਾਇਲ ਵਰਲਡ ਕਾਂਗਰੇਸ 'ਚ ਸ਼ੋ-ਕੇਸ ਕੀਤਾ ਗਿਆ ਸੀ। ਕੰਪਨੀ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਮੋਟੋ ਸੀਰੀਜ ਦੇ ਹੋਰ ਸਮਾਰਟਫੋਨਸ ਦੀ ਤਰ੍ਹਾਂ ਹੀ ਇਹ ਵੀ ਐਕਸਕਲੂਸਿਵ ਤੌਰ 'ਤੇ ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ ਮਿਲੇਗਾ। ਮੋਟੋ ਜੀ5 ਪਲਸ ਦੀ ਕੀਮਤ 229 ਯੂਰੋ (ਕਰੀਬ 15,300 ਰੁਪਏ) ਤੋਂ ਸ਼ੁਰੂ ਹੋਵੇਗੀ।
ਮੋਟੋ ਜੀ5 ਪਲਸ ਸਮਾਰਟਫੋਨ 'ਚ 5.2 ਇੰਚ ਦੀ ਫੁੱਲ ਐੱਚ. ਡੀ 1080x1920 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਡਿਸਪਲੇ ਅਤੇ 2 ਗੀਗਾਹਰਟਜ਼ ਸਨੈਪਡ੍ਰੈਗਨ 650 ਆਕਟਾ-ਕੋਰ ਪ੍ਰੋਸੈਸਰ ਦਿੱਤਾ ਜਾਵੇਗਾ। ਇਹ ਫੋਨ 2 ਜੀ. ਬੀ ਅਤੇ 3 ਜੀ. ਬੀ ਰੈਮ ਵੇਰਿਅੰਟ 'ਚ ਲਾਂਚ ਹੋਵੇਗਾ। ਇਸ ਤੋਂ ਇਲਾਵਾ ਇਹ ਫੋਨ 32 ਜੀ. ਬੀ ਅਤੇ 64 ਜੀ. ਬੀ ਇੰਟਰਨਲ ਸਟੋਰੇਜ ਆਪਸ਼ਨ 'ਚ ਮਿਲੇਗੀ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਮੋਟੋ ਜੀ5 ਪਲਸ 'ਚ 12 ਮੈਗਾਪਿਕਸਲ ਦਾ ਐਡਵਾਂਸਡ ਰਿਅਰ ਕੈਮਰਾ ਦਿੱਤਾ ਜਾਵੇਗਾ ਜੋ ਅਪਰਚਰ ਐੱਫ/1.7 ਦੇ ਨਾਲ ਡਿਊਲ ਆਟੋਫੋਕਸ, 4ਕੇ ਵੀਡੀਓ ਰਿਕਾਰਡਿੰਗ ਅਤੇ ਡਿਊਲ-ਐੱਲ. ਈ. ਡੀ ਫਲੈਸ਼ ਨੂੰ ਸਪੋਰਟ ਕਰੇਗਾ। ਮੋਟੋ ਜੀ5 ਪਲਸ 'ਚ 3000 ਐੱਮ. ਏ. ਐੱਚ ਦੀ ਨਾਨ ਰਿਮੂਵੇਬਲ ਬੈਟਰੀ ਲਗੀ ਹੋਵੇਗੀ ਜੋ ਟਰਬੋਪਾਵਰ ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਨਵੀਂ ਤਕਨੀਕ ਤੋਂ ਇਹ ਬੈਟਰੀ 15 ਮਿੰਟ ਤੱਕ ਚਾਰਜ ਕਰਨ 'ਤੇ 6 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ।
ਇਹ ਡਿਵਾਈਸ ਤੁਹਾਡੀ ਬਾਈਕ ਰਾਈਡਿੰਗ ਨੂੰ ਬਣਾਵੇਗੀ ਹੋਰ ਵੀ ਸੁਰੱਖਿਅਤ
NEXT STORY