ਜਲੰਧਰ-ਲੈਨੋਵੋ-ਮੋਟੋਰੋਲਾ Moto G5S ਅਤੇ Moto G5S Plus ਸਮਾਰਟਫੋਨਜ਼ 'ਤੇ ਕੰਮ ਕਰ ਰਹੀਂ ਹੈ ਅਤੇ ਜਲਦੀ ਹੀ ਇਨ੍ਹਾਂ ਸਮਾਰਟਫੋਨਜ਼ ਨੂੰ ਲਾਂਚ ਕੀਤਾ ਜਾ ਸਕਦਾ ਹੈ। Moto G5S Plus ਸਮਾਰਟਫੋਨ ਬਾਰੇ 'ਚ ਕਈ ਲੀਕ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਵਾਰ Moto G5S Plus ਸਮਾਰਟਫੋਨ ਦੇ ਕਲਰ ਵੇਰੀਐਂਟ ਬਾਰੇ ਦੱਸਿਆ ਜਾ ਰਿਹਾ ਹੈ।
Evan Blass ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ Moto G5S Plus ਸਮਾਰਟਫੋਨ ਨੂੰ ਤਿੰਨ ਕਲਰ ਵੇਰੀਐਂਟਸ 'ਚ ਲਾਂਚ ਕੀਤਾ ਜਾ ਸਕਦਾ ਹੈ । Moto G5S Plus ਸਮਾਰਟਫੋਨ ਗੋਲਡ, ਗ੍ਰੇਅ ਅਤੇ ਸਿਲਵਰ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਹ ਮਿਡ-ਰੇਂਜ ਡਿਵਾਈਸ ਹੋ ਸਕਦਾ ਹੈ।
Moto G5S ਅਤੇ Moto G5S Plus ਸਮਾਰਟਫੋਨਜ਼ ਦੇ ਸਪੈਸੀਫਿਕੇਸ਼ਨ-
ਇਹ ਦੋਵਾਂ ਸਮਾਰਟਫੋਨਜ਼ ਦਾ ਡਿਜ਼ਾਈਨ Moto G5 ਅਤੇ Moto G5 Plus ਨਾਲੋਂ ਕੁਝ ਜਿਆਦਾ ਫਰਕ ਨਹੀਂ ਹੈ। ਇਨ੍ਹਾਂ ਸਮਾਰਟਫੋਨਜ਼ 'ਚ ਐਲੂਮੀਨੀਅਮ ਬਾਡੀ ਦਿੱਤਾ ਗਿਆ ਹੈ, ਜਦਕਿ “S-less” ਮਾਡਲ ਦੋਵੇਂ ਇਕ ਐਲੂਮੀਨੀਅਮ ਬੈਕ ਨਾਲ ਪਲਾਸਟਿਕ ਪੇਸ਼ ਕੀਤਾ ਜਾ ਸਕਦਾ ਹੈ।
ਟਿਪਸਟਰ Roland Quandt ਅਨੁਸਾਰ ਇਨ੍ਹਾਂ ਦੋਵਾਂ ਸਮਾਰਟਫੋਨਜ਼ ਨੂੰ ਯੂਰਪ 'ਚ 300 ਯੂਰੋ (ਲਗਭਗ 22,500 ਰੁਪਏ) ਅਤੇ 330 ਯੂਰੋ (ਲਗਭਗ 25,000 ਰੁਪਏ ) ਦੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ । Quandt ਦੁਆਰਾ ਟਵੀਟ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ Moto G5S ਅਤੇ Moto G5S Plus ਸਮਾਰਟਫੋਨਜ਼ ਦੀ ਕੀਮਤ ਪੂਰਬੀ ਯੂਰਪ ਮਾਰਕੀਟ ਲਈ ਹੈ। ਹਾਲ ਹੀ 'ਚ ਟਿਪਸਟਰ Roland Quandt ਨੇ Moto X4 ਸਮਾਰਟਫੋਨ ਦੀ ਕੀਮਤ ਸੰਬੰਧੀ ਜਾਣਕਾਰੀ ਦਿੱਤੀ ਕਿ ਇਸ ਸਮਾਰਟਫੋਨ ਨੂੰ ਯੂਰਪ ਮਾਰਕੀਟ 'ਚ 350 ਯੂਰੋ (ਲਗਭਗ 26,500 ਰੁਪਏ) ਦੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ।
Moto G5S ਸਮਾਰਟਫੋਨ 'ਚ 5.2 ਇੰਚ (1080*1920 ਪਿਕਸਲ) ਡਿਸਪਲੇ ਦਿੱਤਾ ਜਾ ਸਕਦਾ ਹੈ ਨਾਲ ਇਸ ਸਮਾਰਟਫੋਨ 'ਚ ਆਕਟਾ-ਕੋਰ ਸਨੈਪਡ੍ਰੈਗਨ 625 ਚਿਪਸੈੱਟ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 4GB ਰੈਮ ਨਾਲ 32GB ਇੰਟਰਨਲ ਸਟੋਰੇਜ ਦੇ ਤੌਰ 'ਤੇ ਦਿੱਤੀ ਜਾ ਸਕਦੀ ਹੈ ਅਤੇ ਪਾਵਰ ਬੈਕਅਪ ਲਈ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
Moto G5S Plus ਸਮਾਰਟਫੋਨ 'ਚ 5.5 ਇੰਚ (1080*1920 ਪਿਕਸਲ) ਡਿਸਪਲੇ ਦਿੱਤਾ ਜਾ ਸਕਦਾ ਹੈ ਇਸ ਸਮਾਰਟਫੋਨ 'ਚ ਸਨੈਪਡ੍ਰੈਗਨ 630 ਜਾਂ ਸਨੈਪਡ੍ਰੈਗਨ 660 ਚਿਪਸੈੱਟ ਪ੍ਰੋਸੈਸਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ ਅਤੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਜਾ ਸਕਦਾ ਹੈ।
Samsung Independence Day sale: ਇਨ੍ਹਾਂ ਸਮਾਰਟਫੋਨਜ਼ 'ਤੇ ਮਿਲੇਗਾ 20,000 ਰੁਪਏ ਤੱਕ ਦਾ ਡਿਸਕਾਊਂਟ
NEXT STORY