ਗੈਜੇਟ ਡੈਸਕ– ਮੋਟੋਰੋਲਾ ਨੇ ਦੁਨੀਆ ਦਾ ਪਹਿਲਾ 200 ਮੈਗਾਪਿਕਸਲ ਕੈਮਰੇ ਵਾਲੇ ਫੋਨ Moto X30 Pro ਨੂੰ ਲਾਂਚ ਕਰ ਦਿੱਤਾ ਹੈ। ਫੋਨ ਨੂੰ ਫਿਲਹਾਲ ਘਰੇਲੂ ਬਾਜ਼ਾਰ ’ਚ ਹੀ ਪੇਸ਼ ਕੀਤਾ ਗਿਆ ਹੈ। ਫੋਨ ’ਚ ਸਨੈਪਡ੍ਰੈਗਨ 8+ ਜਨਰੇਸ਼ਨ 1 ਦੇ ਨਾਲ 6.73 ਇੰਚ ਦਾ pOLED ਡਿਸਪਲੇਅ ਪੈਨਲ ਵੀ ਮਿਲਦਾ ਹੈ। Moto X30 Pro ’ਚ 12 ਜੀ.ਬੀ. ਦੀ LPDDR5 ਰੈਮ ਦੇ ਨਾਲ 512 ਜੀ.ਬੀ. ਤਕ ਦੀ UFS 3.1 ਸਟੋਰੇਜ ਵੀ ਮਿਲਦੀ ਹੈ। ਨਾਲ ਹੀ ਫੋਨ ’ਚ 60 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਦਿੱਤਾ ਗਿਆ ਹੈ।
Moto X30 Pro ਦੀ ਕੀਮਤ
Moto X30 Pro ਨੂੰ ਤਿੰਨ ਸਟੋਰੇਜ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 3,699 ਯੁਆਨ (ਕਰੀਬ 43,600 ਰੁਪਏ) ਹੈ। ਨਾਲ ਹੀ ਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 4,199 ਯੁਆਨ (ਕਰੀਬ 49,500 ਰੁਪਏ) ਅਤੇ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 4,499 ਯੁਆਨ (ਕਰੀਬ 53,000 ਰੁਪਏ) ਹੈ।
Moto X30 Pro ਦੇ ਫੀਚਜ਼
Moto X30 Pro ’ਚ 6.73 ਇੰਚ ਦੀ ਫੁਲ ਐੱਚ.ਡੀ. ਪਲੱਸ pOLED ਡਿਸਪਲੇਅ ਮਿਲਦੀ ਹੈ, ਜੋ 144Hz ਰਿਫ੍ਰੈਸ਼ ਰੇਟ ਦੇ ਨਾਲ ਆਉਂਦੀ ਹੈ। ਫੋਨ ’ਚ ਬਹੁਤ ਘੱਟ ਬੇਜ਼ਲ ਵੇਖਣ ਨੂੰ ਮਿਲਦੇ ਹਨ। ਫੋਨ ’ਚ 4nm ਵਾਲਾ Snapdragon 8+ Gen 1 ਦੇ ਨਾਲ 12 ਜੀ.ਬੀ. ਦੀ LPDDR5 ੈਰਮ ਅਤੇ 512 ਜੀ.ਬੀ. ਤਕ ਦੀ UFS 3.1 ਸਟੋਰੇਜ ਵੀ ਮਿਲਦੀ ਹੈ। ਫੋਨ ’ਚ ਸਕਿਓਰਿਟੀ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।
ਫੋਨ ਦਾ ਕੈਮਰਾ ਇਸਦਾ ਸਭ ਤੋਂ ਵੱਜਾ ਹਾਈਲਾਈਟ ਹੈ। ਇਸ ਵਿਚ ਟ੍ਰਿਪਲ ਕੈਮਰਾ ਸੈੱਟਅਪ ਮਿਲਦਾ ਹੈ ਜੋ ਦੁਨੀਆ ਦਾ ਪਹਿਲਾ 200 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਸੈਂਸਰ ਨਾਲ ਆਉਂਦਾ ਹੈ। ਦੂਜਾ 50 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਸੈਂਸਰ 12 ਮੈਗਾਪਿਕਸਲ ਦਾ ਟੈਲੀਫੋਟੋ ਸ਼ੂਟਰ ਮਿਲਦਾ ਹੈ। ਸੈਲਫੀ ਲਈ ਫੋਨ ’ਚ 60 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ।
ਫੋਨ ’ਚ 4,500mAh ਦੀ ਬੈਟਰੀ ਮਿਲਦੀ ਹੈ ਜੋ 125 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਫੋਨ ਨੂੰ ਸਿਰਫ 7 ਮਿੰਟਾਂ ’ਚ 50 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਫੋਨ ’ਚ 50 ਵਾਟ ਦੀ ਵਾਇਰਲੈੱਸ ਚਾਰਜਿੰਗ ਦਾ ਸਪੋਰਟ ਵੀ ਮਿਲਦਾ ਹੈ।
ਐਂਡਰਾਇਡ ਫੋਨ ’ਤੇ ਮੰਡਰਾ ਰਿਹੈ ਨਵੇਂ ਮਾਲਵੇਅਰ ਦਾ ਖਤਰਾ, ਚੋਰੀ ਕਰ ਰਿਹਾ ਨਿੱਜੀ ਡਾਟਾ
NEXT STORY