ਗੈਜੇਟ ਡੈਸਕ- ਮੋਟੋਰੋਲਾ ਨੇ ਆਪਣੇ ਨਵੇਂ ਫੋਨ Motorola Defy 2 ਨੂੰ ਲਾਂਚ ਕਰ ਦਿੱਤਾ ਹੈ। Motorola Defy 2 ਇਕ ਰਗਡ ਸਮਾਰਟਫੋਨ ਹੈ ਅਤੇ ਇਸ ਵਿਚ ਸੈਟੇਲਾਈਟ ਮੈਸੇਜਿੰਗ ਦੀ ਸੁਵਿਧਾ ਹੈ। ਸੈਟੇਲਾਈਟ ਕੁਨੈਕਟੀਵਿਟੀ ਦੇ ਨਾਲ ਫੋਨ ਦੀ ਵਿਕਰੀ ਉੱਤਰ ਅਮਰੀਕਾ, ਕੈਨੇਡਾ ਅਤੇ ਲੈਟਿਨ ਅਮਰੀਕਾ 'ਚ ਜਲਦ ਸ਼ੁਰੂ ਹੋਵੇਗੀ। ਫੋਨ ਦੇ ਨਾਲ 5ਜੀ ਕੁਨੈਕਟੀਵਿਟੀ ਵੀ ਦਿੱਤੀ ਗਈ ਹੈ। ਕੰਪਨੀ ਨੇ ਇਕ ਬਲੂਟੁੱਥ ਕੁਨੈਕਟਿਡ Motorola Defy satellite link ਡਿਵਾਈਸ ਨੂੰ ਵੀ ਪੇਸ਼ ਕੀਤਾ ਹੈ ਜਿਸਨੂੰ ਨਵੇਂ ਆਈਫੋਨ ਅਤੇ ਐਂਡਰਾਇਡ ਦੇ ਨਾਲ ਇਸਤੇਮਾਲ ਕੀਤਾ ਜਾ ਸਕੇਗਾ।
Motorola Defy 2, Motorola Defy satellite link ਦੀ ਕੀਮਤ
Motorola Defy 2 ਗੀ ਰੀਮਕ 599 ਡਾਲਰ (ਕਰੀਬ 49,600 ਰੁਪਏ ਰੱਖੀ ਗਈ ਹੈ। ਇਸਦੇ ਨਾਲ 12 ਮਹੀਨਿਆਂ ਲਈ SOS ਅਸਿਸਟੈਂਟ ਦਾ ਸਪੋਰਟ ਮਿਲੇਗਾ। ਇਸਦੇ ਨਾਲ ਮੈਸੇਜਿੰਗ ਪਲਾਨ 4.99 ਡਾਲਰ (ਕਰੀਬ 400 ਰੁਪਏ) ਪ੍ਰਤੀ ਮਹੀਨੇ ਦੇ ਭੁਗਤਾਨ 'ਤੇ ਮਿਲੇਗਾ। ਉੱਥੇ ਹੀ Motorola Defy satellite link ਦੀ ਕੀਮਤ 99 ਡਾਲਰ (ਕਰੀਬ 8,200 ਰੁਪਏ) ਰੱਖੀ ਗਈ ਹੈ।
Motorola Defy 2 ਦੇ ਫੀਰਜ਼
Motorola Defy 2 'ਚ ਐਂਡਰਾਇਡ 12 ਦਿੱਤਾ ਗਿਆ ਹੈ, ਹਾਲਾਂਕਿ ਇਸਨੂੰ ਐਂਡਰਾਇਡ 14 ਦਾ ਵੀ ਅਪਡੇਟ ਮਿਲੇਗਾ। ਫੋਨ ਨੂੰ 5 ਸਾਲਾਂ ਤਕ ਸਕਿਓਰਿਟੀ ਅਪਡੇਟ ਦਿੱਤਾ ਜਾਵੇਗਾ। Motorola Defy 2 'ਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। Motorola Defy 2 'ਚ 6 ਜੀ.ਬੀ. ਰੈਮ ਦੇ ਨਾਲ ਮੀਡੀਆਟੈੱਕ Dimensity 930 ਪ੍ਰੋਸੈਸਰ ਹੈ।
Motorola Defy 2 ਦਾ ਕੈਮਰਾ
ਮੋਟੋ ਦੇ ਇਸ ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਹੈ।
Motorola Defy 2 'ਚ Wi-Fi, 5G, 4G, ਬਲੂਟੁੱਥ ਅਤੇ ਸੈਟੇਲਾਈਟ ਕੁਨੈਕਟੀਵਿਟੀ ਦਿੱਤੀ ਗਈ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 15 ਵਾਟ ਦੀ ਫਾਸਟ ਚਾਰਜਿੰਗ ਹੈ ਅਤੇ ਨਾਲ QI ਵਾਇਰਲੈੱਸ ਚਾਰਜਿੰਗ ਵੀ ਮਿਲਦੀ ਹੈ। ਫੋਨ ਨੂੰ ਵਾਟਰ ਰੈਸਿਸਟੈਂਟ ਲਈ IP68 ਅਤੇ IP69K ਦੀ ਰੇਟਿੰਗ ਮਿਲੀ ਹੈ। ਨਾਲ ਹੀ ਇਸ ਫੋਨ ਨੂੰ Mil-Spec 810H ਦਾ ਵੀ ਸਰਟੀਫਿਕੇਸ਼ਨ ਮਿਲਿਆ ਹੈ।
60 ਸਾਲਾਂ ਬਾਅਦ ਬਦਲਿਆ Nokia ਨੇ ਆਪਣਾ ਲੋਗੋ, ਜਾਣੋ ਬਦਲਾਅ ਦਾ ਕਾਰਨ
NEXT STORY