ਗੈਜੇਟ ਡੈਸਕ– ਮੋਟੋਰੋਲਾ ਨੇ ਆਪਣੇ 200 ਮੈਗਾਪਿਕਸਲ ਕੈਮਰੇ ਵਾਲੇ ਫਲੈਗਸ਼ਿਪ ਫੋਨ Motorola Edge Ultra 30 ਨੂੰ ਭਾਰਤ ’ਚ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਫੋਨ ਨੂੰ 13 ਸਤੰਬਰ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਇਹ ਫੋਨ ਚੀਨ ’ਚ ਲਾਂਚ ਕੀਤੇ ਗਏ Moto X30 Pro ਦਾ ਰੀਬ੍ਰਾਂਡਿਡ ਵਰਜ਼ਨ ਹੋਣ ਵਾਲਾ ਹੈ। ਇਸ ਫੋਨ ਨੂੰ ਪਿਛਲੇ ਮਹੀਨੇ ਹੀ ਲਾਂਚ ਕੀਤਾ ਗਿਆ ਸੀ। Motorola Edge Ultra 30 ਨੂੰ ਸਨੈਪਡ੍ਰੈਗਨ 8+ Gen 1 ਪ੍ਰੋਸੈਸਰ ਅਤੇ 60 ਮੈਗਾਪਿਕਸਲ ਦੇ ਸੈਲਫੀ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ।
Motorola Edge Ultra 30 ਦੀ ਸੰਭਾਵਿਤ ਕੀਮਤ
ਹਾਲਾਂਕਿ, ਕੰਪਨੀ ਨੇ ਅਜੇ ਤਕ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਜਿਵੇਂ ਕਿ ਅਸੀਂ ਦੱਸਿਆ ਹੈ ਕਿ ਇਹ ਫਨ Moto X30 Pro ਦਾ ਰੀਬ੍ਰਾਂਡਿਡ ਵਰਜ਼ਨ ਹੋਣਵਾਲਾ ਹੈ, Motorola Edge Ultra 30 ਨੂੰ ਵੀ Moto X30 Pro ਦੀ ਕੀਮਤ ਦੇ ਬਰਾਬਰ ਲਾਂਚ ਕੀਤ ਜਾ ਸਕਦਾ ਹੈ। ਚੀਨ ’ਚ Moto X30 Pro ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 3,699 ਚੀਨੀ ਯੁਆਨ (ਕਰੀਬ 43,600 ਰੁਪਏ) ਰੱਖੀ ਗਈ ਸੀ। ਉਥੇ ਹੀ ਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,199 ਚੀਨੀ ਯੁਆਨ (ਕਰੀਬ 49,500 ਰੁਪਏ) ਅਤੇ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4,499 ਯੁਆਨ (ਕਰੀਬ 53,000 ਰੁਪਏ) ਸੀ।
Motorola Edge Ultra 30 ਦੇ ਸੰਭਾਵਿਤ ਫੀਚਰਜ਼
Motorola Edge Ultra 30 ਨੂੰ ਡਿਊਲ ਨੈਨੋ ਸਿਮ ਸਪੋਰਟ ਅਤੇ ਐਂਡਰਾਇਡ 12 ਦੇ ਨਾਲ ਪੇਸ਼ ਕੀਤਾ ਜਾਵੇਗਾ। ਫੋਨ ’ਚ 6.73 ਇੰਚ ਦੀ ਫੁਲ ਐੱਚ.ਡੀ. ਪਲੱਸ pOLED ਡਿਸਪਲੇਅ ਮਿਲੇਗੀ, ਜੋ 144Hz ਰਿਫ੍ਰੈਸ਼ ਰੇਟ, (1,080x2,400 ਪਿਕਸਲ) ਰੈਜ਼ੋਲਿਊਸ਼ਨ ਅਤੇ HDR10+ ਸਪੋਰਟ ਦੇ ਨਾਲ ਆਏਗੀ।
ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜੋ 200 ਮੈਗਾਪਿਕਸਲ ਪ੍ਰਾਈਮਰੀ ਲੈੱਨਜ਼ ਨਾਲ ਲੈਸ ਹੋਵੇਗਾ। ਫੋਨ ’ਚ ਦੂਜਾ 50 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਸੈਂਸਰ 12 ਮੈਗਾਪਿਕਸਲ ਦਾ ਟੈਲੀਫੋਟੋ ਸ਼ੂਟਰ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 60 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ। ਫੋਨ ’ਚ ਕੁਨੈਕਟੀਵਿਟੀ ਲਈ ਇਨ-ਡਿਸਪਲੇਅ ਸੈਂਸਰ ਵੀ ਦਿੱਤਾ ਜਾਵੇਗਾ।
ਫੋਨ ਦੀ ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿਚ 4,610mAh ਦੀ ਬੈਟਰੀ ਅਤੇ 125W TurboPower ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਫੋਨ ਦੇ ਹੋਰ ਕੁਨੈਕਟੀਵਿਟੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ਼ ਵਿਚ 5G, 4G LTE, ਵਾਈ-ਫਾਈ 6E, ਬਲੂਟੁੱਥ v5.2, ਜੀ.ਪੀ.ਐੱਸ., ਐੱਨ.ਐੱਫ.ਸੀ., ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲਣ ਵਾਲਾ ਹੈ।
------
ਏਅਰਟੈੱਲ ਦੇ CEO ਨੇ ਚਿੱਠੀ ਲਿਖ ਕੇ ਗਾਹਕਾਂ ਨੂੰ 5ਜੀ ਦੇ ਅਸੀਮਿਤ ਯਤਨਾਂ ਬਾਰੇ ਦਿੱਤੀ ਜਾਣਕਾਰੀ
NEXT STORY